ਇਸ ਦੇਸ਼ ਚ ਲੋਕ ਆਪਣੀ ਮਰਜੀ ਨਾਲ ਚੁਣ ਸਕਣਗੇ ਮੌਤ – ਪਰ ਹੋਵੇਗੀ ਇਹ ਵੱਡੀ ਸ਼ਰਤ

ਆਈ ਤਾਜ਼ਾ ਵੱਡੀ ਖਬਰ 

ਵਿਸ਼ਵ ਵਿੱਚ ਕੁਝ ਅਜਿਹੀਆਂ ਘਟਨਾਵਾਂ ਅਤੇ ਵਾਰਦਾਤਾਂ ਵਾਪਰਦੀਆਂ ਹਨ ਜਿਨ੍ਹਾਂ ਤੇ ਯਕੀਨ ਕਰਨਾ ਬੇਹੱਦ ਮੁਸ਼ਕਲ ਹੋ ਜਾਂਦਾ ਹੈ । ਕਿਉਂਕਿ ਅਜਿਹੀਆਂ ਚੀਜ਼ਾਂ ਸਮਾਜ ਦੇ ਵਿੱਚ ਉਪਲੱਬਧ ਚੀਜ਼ਾਂ ਨਾਲੋਂ ਕੁਝ ਵੱਖਰੀਆਂ ਹੁੰਦੀਆਂ ਹਨ । ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਬਾਰੇ ਸੁਣ ਕੇ ਯਕੀਨ ਕਰਨਾ ਤਾਂ ਦੂਰ ਦੀ ਗੱਲ ਅੱਖੀਂ ਦੇਖ ਕੇ ਅਜਿਹੀਆਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਹੁੰਦਾ । ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਦੀਆ ਤਾਂ, ਹਰ ਦੇਸ਼ ਦੀ ਸਰਕਾਰ ਆਪਣੇ ਦੇਸ਼ ਦੇ ਨਾਗਰਿਕਾਂ ਦੀ ਭਲਾਈ ਦੇ ਲਈ ਚੰਗੇ ਕਾਰਜ ਕਰਨ ਦੀਆਂ ਕੋਸ਼ਿਸ਼ਾਂ ਕਰਦੀਆਂ ਹਨ । ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਲੋਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਲਈ ਵੱਖ ਵੱਖ ਨਿਯਮ ਅਤੇ ਕਾਨੂੰਨ ਲਾਗੂ ਕੀਤੇ ਜਾਂਦੇ ਹਨ ।

ਪਰ ਇਕ ਦੇਸ਼ ਦੇ ਵਿਚ ਇਕ ਅਜਿਹਾ ਕਾਨੂੰਨ ਲਾਗੂ ਹੋ ਚੁੱਕਿਆ ਹੈ ਜਿਸ ਦੀ ਚਰਚਾ ਪੂਰੀ ਦੁਨੀਆਂ ਦੇ ਵਿੱਚ ਇਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ ।ਦਰਅਸਲ ਇੱਕ ਦੇਸ਼ ਦੇ ਵਿਚ ਅੱਜ ਯਾਨੀ ਐਤਵਾਰ ਨੂੰ ਇਕ ਕਾਨੂੰਨ ਲਾਗੂ ਹੋ ਚੁੱਕਿਆ ਹੈ ਜਿਸ ਕਾਨੂੰਨ ਦੇ ਜ਼ਰੀਏ ਲੋਕ ਆਪਣੀ ਮਰਜ਼ੀ ਦੀ ਮੌਤ ਮਰ ਸਕਦੇ ਹਨ । ਇਹ ਕਾਨੂੰਨ ਹੈ ਇੱਛਾ ਮੌਤ ਕਾਨੂੰਨ ਜੋ ਨਿਊਜ਼ੀਲੈਂਡ ਦੇ ਵਿਚ ਲਾਗੂ ਹੋ ਗਿਆ ਹੈ । ਇਸ ਕਾਨੂੰਨ ਦੇ ਦੇ ਜ਼ਰੀਏ ਨਿਊਜ਼ੀਲੈਂਡ ਵਾਸੀ ਆਪਣੀ ਮਰਜ਼ੀ ਮੁਤਾਬਕ ਮੌਤ ਚੁਣ ਸਕਦੇ ਹਨ ਅਤੇ ਇਸ ਕਾਨੂੰਨ ਦੇ ਅੰਦਰ ਮੌਤ ਦੀ ਨਾਲ ਸਬੰਧਤ ਵੱਖ ਵੱਖ ਨਿਯਮਾਂ ਅਤੇ ਸ਼ਰਤਾਂ ਲਾਗੂ ਹਨ ।

ਜ਼ਿਕਰਯੋਗ ਹੈ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਕਿ ਨਿਊਜ਼ੀਲੈਂਡ ਦੇ ਵਿਚ ਇੱਛਾ ਮੌਤ ਕਾਨੂੰਨ ਲਾਗੂ ਹੋਇਆ ਹੋਵੇ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਦੇਸ਼ਾਂ ਦੇ ਵਿਚ ਇਸ ਕਾਨੂੰਨ ਨੂੰ ਮਾਨਤਾ ਦਿੱਤੀ ਗਈ ਸੀ । ਇਸੇ ਤਰ੍ਹਾਂ ਹੁਣ ਨਿਊਜ਼ੀਲੈਂਡ ਦੇ ਵਿਚ ਵੀ ਇਸ ਨਿਯਮ ਨੂੰ ਲਾਗੂ ਕਰ ਦਿੱਤਾ ਗਿਆ ਹੈ । ਜਿਸ ਨਿਯਮ ਦੇ ਤਹਿਤ ਲੋਕ ਆਪਣੀ ਮਰਜ਼ੀ ਨਾਲ ਮਰ ਸਕਦੇ ਹਨ ਅਤੇ ਲੋਕਾਂ ਨੂੰ ਮਰਜ਼ੀ ਨਾਲ ਭਰਨ ਦੀ ਇਜਾਜ਼ਤ ਤਾਂ ਹੀ ਦਿੱਤੀ ਜਾਵੇਗੀ ਜੇਕਰ ਉਹ ਕਿਸੇ ਗੰਭੀਰ ਬੀਮਾਰੀ ਤੋਂ ਪੀਡ਼ਤ ਹੋਣ ਯਾ ਇਕ ਅਜਿਹੀ ਬਿਮਾਰੀ ਹੈ ਜੋ ਅਗਲੇ ਛੇ ਮਹੀਨਿਆਂ ਵਿੱਚ ਜੀਵਨ ਨੂੰ ਖ਼ਤਮ ਕਰ ਦੇਰ ਵਾਲੀ ਬਿਮਾਰੀ ਲੱਗੀ ਹੋਵੇ । ਜ਼ਿਕਰਯੋਗ ਹੈ ਕਿ ਇਸ ਕਾਨੂੰਨ ਦੇ ਜ਼ਰੀਏ ਜੋ ਪ੍ਰਕਿਰਿਆ ਹੈ ਉਸ ਨੂੰ ਪੂਰਾ ਕਰਨ ਲਈ ਘੱਟੋ ਘੱਟ ਦੋ ਡਾਕਟਰਾਂ ਦੀ ਸਹਿਮਤੀ ਲਾਜ਼ਮੀ ਹੈ ।

ਇਸ ਕਾਨੂੰਨ ਨੂੰ ਇਹ ਲਾਗੂ ਕਰਨ ਦੇ ਲਈ ਨਿਊਜ਼ੀਲੈਂਡ ਦੇ ਵਿਚ ਵੋਟਾਂ ਪਾਈਆਂ ਗਈਆਂ ਤੇ ਫਿਰ ਇਸ ਮੁੱਦੇ ਤੇ ਕਾਫ਼ੀ ਲੰਮਾ ਸਮਾਂ ਬਹਿਸ ਚੱਲੀ। ਉਸ ਤੋਂ ਬਾਅਦ ਅੱਜ ਇਸ ਕਾਨੂੰਨ ਨੂੰ ਲਾਗੂ ਕੀਤਾ ਗਿਆ । ਬੇਸ਼ੱਕ ਇਹ ਖ਼ਬਰ ਸੁਣਨ ਦੇ ਵਿਚ ਕਾਫ਼ੀ ਅਜੀਬੋ ਗਰੀਬ ਲੱਗ ਰਹੀ ਹੈ। ਪਰ ਕੁਝ ਲੋਕਾਂ ਲਈ ਇਹ ਰਾਹਤ ਦੀ ਖਬਰ ਸਾਬਤ ਹੋ ਸਕਦੀ ਹੈ , ਕਿਉਂਕਿ ਬਹੁਤ ਸਾਰੇ ਲੋਕ ਗੰਭੀਰ ਬੀਮਾਰੀਆਂ ਤੋਂ ਪੀਡ਼ਤ ਹਨ । ਜਿਸ ਕਾਰਨ ਉਹ ਖਾਸੀਆਂ ਚਿੰਤਾ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਹਨ ਤੇ ਹੁਣ ਉਹ ਲੋਕ ਇਸ ਕਾਨੂੰਨ ਦੀ ਵਰਤੋਂ ਕਰਦੇ ਹੋਏ ਮੌਤ ਦਾ ਰਸਤਾ ਅਪਣਾ ਸਕਦੇ ਹਨ ।