ਆਈ ਤਾਜਾ ਵੱਡੀ ਖਬਰ
ਮੰਦੀ ਦੇ ਦੌਰ ਵਿਚੋਂ ਉਭਰਨ ਲਈ ਹਰ ਇਨਸਾਨ ਵਿਦੇਸ਼ ਜਾਣ ਲਈ ਬਹੁਤ ਸਾਰੇ ਉਪਰਾਲੇ ਕਰਦਾ ਹੈ। ਜਿੱਥੇ ਜਾ ਕੇ ਉਹ ਸਖਤ ਮਿਹਨਤ ਸਦਕਾ ਆਪਣੇ ਘਰਦਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਉਥੇ ਹੀ ਆਪਣੇ ਸੁਪਨਿਆਂ ਨੂੰ ਵੀ ਪੂਰਾ ਕਰਦਾ ਹੈ। ਹੁਣ ਬਹੁਤ ਸਾਰੇ ਵਿਦਿਆਰਥੀ ਵੀ ਅੱਜ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ। ਜਿੱਥੇ ਉਹ ਆਪਣੀ ਜ਼ਿੰਦਗੀ ਦੇ ਸਨਿਹਰੀ ਸੁਪਨਿਆਂ ਨੂੰ ਖੰਭ ਲਾ ਕੇ ਉਡ ਸਕਣ। ਬਹੁਤ ਸਾਰੇ ਦੇਸ਼ਾਂ ਦੇ ਲੋਕ ਕੰਮਕਾਰ ਦੇ ਸਿਲਸਿਲੇ ਵਿਚ ਵਿਦੇਸ਼ ਜਾਂਦੇ ਹਨ। ਕੁਝ ਲੋਕ ਵਿਦੇਸ਼ ਖੁਸ਼ੀ ਨਾਲ ਜਾਂਦੇ ਹਨ ਅਤੇ ਕੁੱਝ ਘਰ ਦੀਆਂ ਮਜਬੂਰੀਆਂ ਨੂੰ ਪੂਰੇ ਕਰਨ ਲਈ। ਤਾਂ ਜੋ ਉਹ ਆਪਣੇ ਪਰਵਾਰ ਨੂੰ ਇਕ ਵਧੀਆ ਪਰਵਰਿਸ਼ ਦੇ ਸਕਣ।
ਗੱਲ ਕੀਤੀ ਜਾਵੇ ਬਾਹਰਲੇ ਦੇਸ਼ਾਂ ਦੀ ਖੂਬਸੂਰਤੀ ਦੀ ਤਾਂ ਬਹੁਤ ਸਾਰੇ ਦੇਸ਼ਾਂ ਦੀ ਖੂਬਸੂਰਤੀ ਵੀ ਲੋਕਾਂ ਨੂੰ ਆਪਣੇ ਵੱਲ ਖਿੱਚ ਕੇ ਲੈ ਜਾਂਦੀ ਹੈ। ਉੱਥੋਂ ਦਾ ਮਾਹੌਲ, ਉਥੋਂ ਦੀ ਖੂਬਸੂਰਤੀ ਅਤੇ ਉਥੇ ਬਹੁਤ ਸਾਰੇ ਆਮਦਨ ਦੇ ਸਾਧਨ, ਜਿਨ੍ਹਾਂ ਦੇ ਕਾਰਨ ਬਹੁਤ ਸਾਰੇ ਭਾਰਤੀ ਵਿਦੇਸ਼ਾਂ ਵੱਲ ਖਿੱਚੇ ਜਾਂਦੇ ਹਨ। ਇਸ ਦੇਸ਼ ਵਿਚ ਰਹਿ ਰਹੇ ਗ਼ੈਰਕਾਨੂੰਨੀ ਭਾਰਤੀ ਹੋਣਗੇ ਡਿਪੋਰਟ, ਮੋਦੀ ਸਰਕਾਰ ਨਾਲ ਹੋ ਗਿਆ ਹੈ ਸਮਝੌਤਾ। ਜਿੱਥੇ ਭਾਰਤ ਦੇ ਬਹੁਤ ਸਾਰੇ ਲੋਕ ਅਮਰੀਕਾ ਤੇ ਕੈਨੇਡਾ ਵਿੱਚ ਗਏ ਹੋਏ ਹਨ ਉਥੇ ਹੀ ਕਾਫੀ ਲੋਕ ਇੰਗਲੈਂਡ ਵਿੱਚ ਜਾ ਕੇ ਰਹਿੰਦੇ ਹਨ। ਜਿੱਥੇ ਬਹੁਤ ਸਾਰੇ ਵਿਦਿਆਰਥੀ ਵੀ ਗਏ ਹੋਏ ਹਨ। ਯੂ ਕੇ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਭਾਰਤੀਆਂ ਨੂੰ ਵਾਪਸ ਭਾਰਤ ਲਿਆਉਣ ਲਈ ਯੂ ਕੇ ਅਤੇ ਭਾਰਤ ਸਰਕਾਰ ਵਿਚਕਾਰ ਸਮਝੌਤਾ ਹੋ ਚੁੱਕਾ ਹੈ।
2018 ਦੇ ਸਮੇਂ ਲੰਡਨ ਨੇ ਦਾਅਵਾ ਕੀਤਾ ਸੀ ਕਿ ਯੂਕੇ ਵਿੱਚ 1 ਲੱਖ ਦੇ ਕਰੀਬ ਭਾਰਤੀ ਗੈਰ ਕਾਨੂੰਨੀ ਤਰੀਕੇ ਨਾਲ ਰਹਿੰਦੇ ਹਨ। ਉਸ ਸਮੇਂ ਭਾਰਤ ਸਰਕਾਰ ਵੱਲੋਂ ਇਸ ਆਂਕੜੇ ਤੇ ਅਸਹਿਮਤੀ ਜਤਾਈ ਗਈ ਸੀ। ਭਾਰਤੀ ਬੁਲਾਰੇ ਸੰਦੀਪ ਚਕਰਵਰਤੀ ਨੇ ਦੱਸਿਆ ਹੈ ਕਿ ਜੋ ਭਾਰਤੀ ਬਰਤਾਨੀਆ ਵਿੱਚ ਉਥੋਂ ਦੀ ਨਾਗਰਿਕਤਾ ਹਾਸਲ ਕਰਨ ਜਾਂ ਰਹਿਣ ਦੀ ਆਗਿਆ ਪ੍ਰਾਪਤ ਨਹੀਂ ਕਰ ਸਕਦੇ ਉਨ੍ਹਾਂ ਨੂੰ ਵਾਪਸ ਭਾਰਤ ਲਿਆਉਣ ਚਾਹੀਦਾ ਹੈ। ਕਿਉਂਕਿ ਉਹ ਕੰਮ ਨਾ ਹੋਣ ਕਾਰਨ ਪ੍ਰੇਸ਼ਾਨੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ।
ਯੂ ਕੇ ਤੋਂ ਗੈਰ-ਕਨੂੰਨੀ ਪੰਜਾਬੀਆਂ ਬਾਰੇ ਆ ਰਹੀਆਂ ਖਬਰਾਂ ਨੇ ਭਾਰਤੀਆਂ ਦੀ ਚਿੰਤਾ ਨੂ ਵਧਾ ਦਿੱਤਾ ਹੈ। ਭਾਰਤੀ ਸਟੂਡੈਟ ਹਜ਼ਾਰਾਂ ਦੀ ਤਾਦਾਦ ਵਿੱਚ ਯੂ ਕੇ ਵਿਚਪੜ੍ਹਦੇ ਹਨ ਅਤੇ ਜੋ ਪੜ੍ਹਾਈ ਤੋਂ ਬਾਅਦ ਰੋਜ਼ਗਾਰ ਦੇ ਮੌਕਿਆਂ ਦੀ ਭਾਲ ਕਰਦੇ ਹਨ। ਮੰਗਲਵਾਰ ਨੂੰ ਭਾਰਤ ਅਤੇ ਬਰਤਾਨੀਆ ਦੇ ਵਿਚਕਾਰ ਮਾਈਗ੍ਰੇਸ਼ਨ ਅਤੇ ਮੋਬਿਲਟੀ ਬਾਰੇ ਸਮਝੌਤੇ ਤੇ ਹਸਤਾਖਰ ਹੋ ਗਏ ਹਨ। ਇਸ ਸਮਝੌਤੇ ਦੇ ਤਹਿਤ ਸਾਲਾਨਾ ਤਿੰਨ ਹਜ਼ਾਰ ਪੇਸ਼ੇਵਰ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ।
Previous Postਖੁਸ਼ਖਬਰੀ : ਕਨੇਡਾ ਚ ਪੱਕੇ ਹੋਣ ਦੇ ਚਾਹਵਾਨਾਂ ਲਈ ਹੋ ਗਿਆ 5 ਨਵੰਬਰ ਤੱਕ ਲਈ ਇਹ ਵੱਡਾ ਐਲਾਨ
Next Postਆਈ ਵੱਡੀ ਖੁਸ਼ਖਬਰੀ :18 ਸਾਲ ਤੋਂ ਏਨੀ ਉਮਰ ਦੇ ਇੰਡੀਆ ਵਾਲਿਆਂ ਨੂੰ ਇਹ ਦੇਸ਼ ਦਵੇਗਾ ਹਰ ਸਾਲ ਵਰਕ ਵੀਜੇ