ਆਈ ਤਾਜਾ ਵੱਡੀ ਖਬਰ
ਇੰਟਰਨੈਟ ਸਾਡੇ ਸਾਰਿਆਂ ਦੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਅੰਗ ਬਣ ਚੁੱਕਿਆ ਹੈ। ਹਰੇਕ ਉਮਰ ਦਾ ਵਿਅਕਤੀ ਇੰਟਰਨੈਟ ਦੇ ਉੱਪਰ ਪੂਰੀ ਤਰਾਂ ਨਿਰਭਰ ਹੋ ਚੁੱਕਿਆ ਹੈ। ਲੋਕਾਂ ਦੇ ਤਾਂ ਕਾਰੋਬਾਰ ਵੀ ਇੰਟਰਨੈਟ ਦੇ ਉੱਪਰ ਹੀ ਨਿਰਭਰ ਹੋ ਚੁੱਕੇ ਹਨ। ਇਸੇ ਵਿਚਾਲੇ ਹੁਣ ਦੋ ਦਿਨਾਂ ਦੇ ਲਈ ਇੰਟਰਨੈਟ ਸੇਵਾਵਾਂ ਮੁਅਤਲ ਹੁਣ ਸਬੰਧੀ ਸਮਾਚਾਰ ਪ੍ਰਾਪਤ ਹੋਇਆ ਹੈ l ਜਿਸ ਕਾਰਨ ਨੌਜਵਾਨ ਪੀੜੀ ਦੇ ਵਿੱਚ ਕਾਫੀ ਹਲਚਲ ਵੇਖਣ ਨੂੰ ਮਿਲਦੀ ਪਈ ਹੈ। ਮਾਮਲਾ ਭੁਵਨੇਸ਼ਵਰ/ਭਦਰਕ ਤੂੰ ਸਾਹਮਣੇ ਆਇਆ, ਜਿੱਥੇ ਦੀ ਸਰਕਾਰ ਨੇ ਭਦਰਕ ਜ਼ਿਲ੍ਹੇ ਵਿੱਚ ਇੱਕ “ਇਤਰਾਜ਼ਯੋਗ” ਸੋਸ਼ਲ ਮੀਡੀਆ ਪੋਸਟ ਦੇ ਵਿਰੋਧ ‘ਚ ਲੋਕਾਂ ਦੇ ਇੱਕ ਸਮੂਹ ਦੁਆਰਾ ਪੁਲਸ ‘ਤੇ ਪਥਰਾਅ ਕਰਨ ਤੋਂ ਬਾਅਦ ਇਹ ਵੱਡਾ ਫੈਸਲਾ ਲਿਆ ਹੈ ਕਿ ਹੁਣ ਦੋ ਦਿਨਾਂ ਲਈ ਇੰਟਰਨੈਟ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ, ਯਾਨੀ ਕਿ ਦੋ ਦਿਨ ਤੱਕ ਇੰਟਰਨੈਟ ਸੇਵਾਵਾਂ ਬੰਦ ਰਹਿਣਗੀਆਂ l ਇਸ ਦੌਰਾਨ ਜਿਨਾਂ ਲੋਕਾਂ ਦਾ ਕਾਰੋਬਾਰ ਇੰਟਰਨੈਟ ਦੇ ਨਾਲ ਜੁੜਿਆ ਹੋਇਆ ਹੈ, ਉਹਨਾਂ ਨੂੰ ਖਾਸੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਸ ਸਬੰਧੀ ਗ੍ਰਹਿ ਵਿਭਾਗ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ l ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਕ ਭਾਰਤੀ ਟੈਲੀਗ੍ਰਾਫ ਐਕਟ, 1885 ਦੀ ਧਾਰਾ 5(2) ਦੇ ਉਪਬੰਧਾਂ ਤਹਿਤ ਜ਼ਿਲ੍ਹੇ ਵਿੱਚ ਇੰਟਰਨੈੱਟ ਸੇਵਾਵਾਂ ਸਵੇਰੇ 2 ਵਜੇ ਤੋਂ 30 ਸਤੰਬਰ ਤੱਕ 48 ਘੰਟਿਆਂ ਲਈ ਮੁਅੱਤਲ ਰਹਿਣਗੀਆਂ। ਉਧਰ ਸਰਕਾਰੀ ਆਦੇਸ਼ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭੜਕਾਊ ਸੰਦੇਸ਼ਾਂ ਨੂੰ ਫੈਲਣ ਤੋਂ ਰੋਕਣ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਜਿਵੇਂ ਵਟਸਐਪ, ਫੇਸਬੁੱਕ, ਐਕਸ ਅਤੇ ਡਾਟਾ ਸੇਵਾਵਾਂ ਦੇ ਹੋਰ ਸਾਧਨਾਂ, ਮੋਬਾਈਲ ਇੰਟਰਨੈਟ ਅਤੇ ਬ੍ਰਾਡਬੈਂਡ ਸੇਵਾਵਾਂ ਦੀ ਵਰਤੋਂ ‘ਤੇ ਪਾਬੰਦੀ ਹੋਵੇਗੀ, ਜੇਕਰ ਕੋਈ ਵੀ ਵਿਅਕਤੀ ਅਜਿਹਾ ਕੰਮ ਕਰਦਾ ਹੈ ਤਾਂ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ । ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਲੋਕਾਂ ਦੇ ਇੱਕ ਸਮੂਹ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸੋਸ਼ਲ ਮੀਡੀਆ ‘ਤੇ ਕੁਝ ਇਤਰਾਜ਼ਯੋਗ ਸਮੱਗਰੀ ਪੋਸਟ ਕਰਨ ਲਈ ਇੱਕ ਨੌਜਵਾਨ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ। ਵਿਸ਼ੇਸ਼ ਭਾਈਚਾਰੇ ਦੇ ਮੈਂਬਰਾਂ ਨੇ ਦੋਸ਼ੀ ਨੌਜਵਾਨਾਂ ਖ਼ਿਲਾਫ਼ ਪੁਲਸ ਕਾਰਵਾਈ ‘ਚ ਦੇਰੀ ਦਾ ਦੋਸ਼ ਲਾਉਂਦੇ ਹੋਏ ਰੈਲੀ ਕੱਢੀ ਸੀ। ਸੋ ਵਾਪਰੀ ਇਸ ਘਟਨਾ ਦੇ ਚਲਦੇ ਹੁਣ ਉੱਥੇ ਦੀ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਪੂਰੇ ਦੋ ਦਿਨਾਂ ਤੱਕ ਇੰਟਰਨੈਟ ਸੇਵਾਵਾਂ ਬੰਦ ਰੱਖੀਆਂ ਜਾਣਗੀਆਂ।
Previous Postਹੁਣੇ ਹੁਣੇ ਇਥੇ ਜਹਾਜ਼ ਹੋਇਆ ਕ੍ਰੈਸ਼, ਕਈ ਲੋਕਾਂ ਦੀ ਹੋਈ ਮੌਤ
Next Postਪੰਜਾਬ ਚ ਡੇਅਰੀ ਫਾਰਮ ਚ ਗਊਆਂ ਤੇ ਕੀਤਾ ਹਥਿਆਰਾਂ ਨਾਲ ਹਮਲਾ