ਆਈ ਤਾਜਾ ਵੱਡੀ ਖਬਰ
ਜਿੱਥੇ ਅੱਜ ਕੱਲ੍ਹ ਮਨੁੱਖੀ ਸਰੀਰ ਨੂੰ ਕਈ ਤਰ੍ਹਾਂ ਦੇ ਰੋਗਾਂ ਲੱਗ ਰਹੇ ਹਨ । ਪਰ ਇਨ੍ਹਾਂ ਰੋਗਾਂ ਨੂੰ ਸਰੀਰ ਵਿੱਚ ਲੱਗਣ ਤੋਂ ਬਚਾਉਣ ਲਈ ਮਨੁੱਖ ਨੂੰ ਜ਼ਿਆਦਾ ਤੋਂ ਜ਼ਿਆਦਾ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ । ਵੱਖੋ ਵੱਖਰੇ ਫਲਾਂ ਦੇ ਆਪਣੇ – ਆਪਣੇ ਲਾਭ ਹੁੰਦੇ ਹਨ l ਗੱਲ ਕੀਤੀ ਜਾਵੇ ਜੇਕਰ ਅੰਬ ਦੇ ਫਲ ਦੀ ਤਾਂ , ਅੰਬਾਂ ਨੂੰ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ ਤੇ ਬਹੁਤ ਸਾਰੇ ਲੋਕ ਇਸ ਨੂੰ ਕਾਫੀ ਸਵਾਦ ਨਾਲ ਖਾਣਾ ਪਸੰਦ ਕਰਦੇ ਹਨ l ਕੁਝ ਲੋਕ ਅੰਬਾਂ ਦੇ ਇੰਨੇ ਜ਼ਿਆਦਾ ਦੀਵਾਨੇ ਹੁੰਦੇ ਹਨ ਕਿ ਉਹ ਅੰਬ ਖਾਣ ਲਈ ਬੜੀ ਵੱਡੀ ਕੀਮਤ ਵੀ ਚੁਕਾ ਸਕਦੇ ਹਨ । ਜ਼ਿਕਰਯੋਗ ਹੈ ਕਿ ਅੰਬਾਂ ਦਾ ਇੱਕ ਮੌਸਮ ਆਉਂਦਾ ਹੈ ਤੇ ਇਸ ਮੌਸਮ ਵਿੱਚ ਅੰਬ ਆਉਂਦੇ ਨੇ , ਲੋਕ ਸੁਆਦਾਂ ਨਾਲ ਖਾਂਦੇ ਹਨ ।
ਜਦੋਂ ਇਸ ਫਲ ਦੇ ਆਉਣ ਦੀ ਸ਼ੁਰੂਆਤ ਹੁੰਦੀ ਹੈ ਤਾਂ ਬਹੁਤ ਸਾਰੇ ਲੋਕ ਇਸ ਦੀ ਪੂਜਾ ਕਰਕੇ ਇਸ ਦਾ ਸੇਵਨ ਕਰਦੇ ਹਨ । ਇਸੇ ਦੇ ਚਲਦੇ ਅੰਬਾਂ ਦੇ ਨਾਲ ਸਬੰਧਤ ਇੱਕ ਬੇਹੱਦ ਹੈਰਾਨੀ ਵਾਲੀ ਖਬਰ ਸਾਹਮਣੇ ਆਈ ਹੈ ਕਿ ਪੁਣੇ ਦੀ ਇਕ ਮੰਡੀ ਦੇ ਵਿੱਚ ਸੀਜ਼ਨ ਦੇ ਪਹਿਲੇ ਹਾਪੁਸ ਅੰਬ ਖ਼ਰੀਦ ਅੰਦਰਲੀ ਲੋਕਾਂ ਦੀ ਹੋੜ ਵਖਾਈ ਦਿੱਤੀ , ਜਿੱਥੇ ਅੰਬਾਂ ਦੀ ਬੋਲੀ ਲਗਾਈ ਗਈ । ਇਸ ਬੋਲੀ ਦੌਰਾਨ ਇਕੱਤੀ ਹਜ਼ਾਰ ਵਿੱਚ ਅੰਬਾਂ ਦੀ ਇੱਕ ਟੋਕਰੀ ਖਰੀਦਿਆ ਗਿਆ । ਉੱਥੇ ਹੀ ਅੰਬ ਵੇਚਣ ਵਾਲੇ ਦੁਕਾਨਦਾਰ ਦਾ ਕਹਿਣਾ ਸੀ ਕਿ ਅੱਬਾ ਦੀ ਇੰਨੀ ਜ਼ਿਆਦਾ ਕੀਮਤ ਪਿਛਲੇ ਪੰਜਾਹ ਸਾਲਾਂ ਤੋਂ ਉਨ੍ਹਾਂ ਨੂੰ ਨਹੀਂ ਮਿਲੀ ।
ਪਿਛਲੇ ਪੰਜਾਹ ਸਾਲਾਂ ਵਿੱਚ ਇਹ ਸਭ ਤੋਂ ਮਹਿੰਗੀ ਕੀਮਤ ਵਿੱਚ ਅੰਬ ਵੇਚਿਆ ਗਿਆ ਹੈ । ਇਸ ਇਕੱਤੀ ਹਜ਼ਾਰ ਵਿੱਚ ਅੰਬਾਂ ਦੀ ਟੋਕਰੀ ਵਿਕਣ ਦੀ ਚਰਚਾ ਚਾਰੇ ਪਾਸੇ ਤੇਜ਼ੀ ਦੇ ਨਾਲ ਇਕ ਛਿੜੀ ਹੋਈ ਹੈ । ਜ਼ਿਕਰਯੋਗ ਹੈ ਕਿ ਜਦੋਂ ਇਸ ਅੱਬਾ ਦੀ ਟੋਕਰੀ ਦੀ ਨਿਲਾਮੀ ਸ਼ੁਰੂ ਹੋਈ ਤਾਂ ਨਿਲਾਮੀ ਦੀ ਸ਼ੁਰੂਆਤ ਪੰਜ ਹਜ਼ਾਰ ਰੁਪਏ ਤੋਂ ਸ਼ੁਰੂ ਹੋਈ ਤੇ ਆਖਰ ਵਿੱਚ ਇਹ ਟੋਕਰੀ ਇਕੱਤੀ ਹਜ਼ਾਰ ਰੁਪਏ ਵਿੱਚ ਵਿਕੀ । ਉਥੇ ਹੀ ਇਸ ਬਾਬਤ ਗੱਲਬਾਤ ਕਰਦਿਆਂ ਹੋਇਆਂ ਦੁਕਾਨਦਾਰਾਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚਲਦੇ ਉਨ੍ਹਾਂ ਦਾ ਕੰਮਕਾਰ ਕਾਫੀ ਪ੍ਰਭਾਵਤ ਹੋਇਆ ਪਿਆ ਸੀ l
ਪਰ ਹੁਣ ਹਾਲਾਤ ਆਮ ਹੋ ਰਹੇ ਹਨ ਜਿਸ ਦੇ ਚਲਦੇ ਹੁਣ ਸਾਡੇ ਵੱਲੋਂ ਮੁੜ ਤੋਂ ਆਪਣਾ ਕਾਰੋਬਾਰ ਕੀਤਾ ਜਾ ਰਿਹਾ ਹੈ ਤੇ ਅਸੀਂ ਹਰ ਸਾਲ ਪਰੰਪਰਾ ਦੇ ਤੌਰ ਤੇ ਇਸ ਸੀਜ਼ਨ ਦੇ ਪਹਿਲੇ ਅੰਬ ਦੀ ਨਿਲਾਮੀ ਕਰਦੇ ਹਾਂ ਤੇ ਇਸ ਨਾਕਾਮੀ ਦੇ ਆਧਾਰ ਤੇ ਹੀ ਅਗਲੇ ਦੋ ਮਹੀਨਿਆਂ ਤਕ ਪਸਾਰ ਤਾਂ ਰਾਹ ਤੈਅ ਹੁੰਦਾ ਹੈ l ਪਰ ਅਜਿਹਾ ਪਹਿਲੀ ਵਾਰੀ ਹੋਇਆ ਹੈ ਕੀ ਇਸ ਵਾਰ ਅੰਬਾਂ ਦੀ ਟੋਕਰੀ ਇਕੱਤੀ ਹਜ਼ਾਰ ਰੁਪਏ ਵਿੱਚ ਵਿਕੀ ਹੈ ।
Previous Postਹੁਣ ਜਨਮ ਲੈਣ ਵਾਲੇ ਬੱਚਿਆਂ ਲਈ ਸਰਕਾਰ ਕਰਨ ਜਾ ਰਹੀ ਵੱਡਾ ਕੰਮ – ਜਨਮ ਦੇ ਫੋਰਨ ਬਾਅਦ ਹੋਵੇਗਾ ਇਹ ਕੰਮ
Next Postਰੇਲ ਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਹੁਣ ਹੋ ਗਿਆ ਇਹ ਵੱਡਾ ਐਲਾਨ – ਤਾਜਾ ਵੱਡੀ ਖਬਰ