ਇਸ ਕੈਬਨਿਟ ਮੰਤਰੀ ਨਾਲ ਵਾਪਰਿਆ ਭਿਆਨਕ ਹਾਦਸਾ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ  

ਦੇਸ਼ ਵਿਚ ਆਏ ਦਿਨ ਹੀ ਵਾਪਰ ਰਹੇ ਭਿਆਨਕ ਸੜਕ ਹਾਦਸਿਆਂ ਦੇ ਕਾਰਨ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਜਿੱਥੇ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਲੋਕਾਂ ਨੂੰ ਵਾਹਨ ਚਲਾਉਂਦੇ ਸਮੇਂ ਲਾਗੂ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ ਤਾਂ ਜੋ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕੇ। ਕਿਉਂਕਿ ਕੁਝ ਲੋਕਾਂ ਦੀ ਵਰਤੀ ਜਾਂਦੀ ਅਣਗਹਿਲੀ ਦੇ ਕਾਰਨ ਬਹੁਤ ਸਾਰੇ ਭਿਆਨਕ ਸੜਕ ਹਾਦਸੇ ਵਾਪਰ ਜਾਂਦੇ ਹਨ ਜਿਸ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਉੱਥੇ ਹੀ ਇਨ੍ਹਾਂ ਸੜਕ ਹਾਦਸਿਆਂ ਦੀ ਚਪੇਟ ਵਿਚ ਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਵਿੱਚ ਉਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਦੇਸ਼ ਦੀਆਂ ਬਹੁਤ ਸਾਰੀਆਂ ਸਖ਼ਸ਼ੀਅਤਾਂ ਜਿਥੇ ਕਰੋਨਾ ਦੀ ਚਪੇਟ ਵਿੱਚ ਆਈਆਂ ਹਨ। ਉਥੇ ਹੀ ਆਏ ਦਿਨ ਹੋਣ ਸੜਕ ਹਾਦਸਿਆਂ ਦੀ ਚਪੇਟ ਵਿੱਚ ਵੀ ਆ ਰਹੀਆਂ ਹਨ।

ਹੁਣ ਇੱਥੇ ਕੈਬਨਿਟ ਮੰਤਰੀ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਦੇਹਰਾਦੂਨ ਵਿਚ ਵਾਪਰੇ ਇੱਕ ਸੜਕ ਹਾਦਸੇ ਵਿੱਚ ਉਤਰਾਖੰਡ ਦੇ ਸਿਹਤ ਮੰਤਰੀ ਧੰਨ ਸਿੰਘ ਰਾਵਤ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਪੈੜੀ ਦੇ ਥੈਲੀਸੇਂਡ ਤੋਂ ਦੇਰਾਦੂਨ ਵਾਪਸ ਜਾ ਰਹੇ ਸਨ। ਉਸ ਸਮੇਂ ਹੀ ਰਸਤੇ ਵਿੱਚ ਅਚਾਨਕ ਸੜਕ ਉਪਰ ਉਨ੍ਹਾਂ ਦੀ ਕਾਰ ਪਲਟ ਗਈ।

ਇਸ ਸਮੇਂ ਸਿਹਤ ਮੰਤਰੀ ਨਾਲ ਇਹ ਹਾਦਸਾ ਵਾਪਰਿਆ ਉਸ ਸਮੇਂ ਉਨ੍ਹਾਂ ਦਾ ਸਟਾਫ ਵੀ ਉਨ੍ਹਾਂ ਦੇ ਨਾਲ ਮੌਜੂਦ ਸੀ। ਇਸ ਹਾਦਸੇ ਵਿੱਚ ਸਿਹਤ ਮੰਤਰੀ ਧੰਨ ਸਿੰਘ ਰਾਵਤ ਦਾ ਵਾਲ-ਵਾਲ ਬਚਾ ਹੋ ਗਿਆ ਹੈ। ਉਨ੍ਹਾਂ ਵੱਲੋਂ ਉਤਰਾਖੰਡ ਰਾਜ ਦੀ ਉਸਾਰੀ ਬਾਰੇ ਚਲਾਏ ਗਏ ਅੰਦੋਲਨ ਵਿੱਚ ਜਿੱਥੇ ਅੱਗੇ ਆ ਕੇ ਹਿੱਸਾ ਲਿਆ ਗਿਆ ਉਥੇ ਹੀ ਦੋ ਵਾਰ ਜੇਲ੍ਹ ਕੱਟੀ ਗਈ ਹੈ। ਉਨ੍ਹਾਂ ਵੱਲੋਂ ਆਪਣੀ ਜਵਾਨੀ ਦੇ ਸਮੇਂ ਭੇਦਭਾਵ ਦੂਰ ਕਰਨ ਵਾਸਤੇ ਬਾਲ ਵਿਆਹ, ਸ਼ਰਾਬ ਅਤੇ ਛੂਤ-ਛਾਤ ਦੇ ਵਿਰੁੱਧ ਮੁਹਿੰਮ ਚਲਾਈ ਗਈ ਸੀ।

ਉਨ੍ਹਾਂ ਵੱਲੋਂ ਜਿੱਥੇ ਆਰ ਐਸ ਐਸ ਵਿੱਚ ਸ਼ਾਮਲ ਹੋਣ ਲਈ ਵਲੰਟੀਅਰ ਵਜੋਂ ਸੇਵਾ ਨਿਭਾਈ ਗਈ ਸੀ। ਉੱਥੇ ਹੀ ਉਹਨਾਂ ਦੇ ਕੰਮ ਕਰਨ ਦੇ ਅੰਦਾਜ਼ ਕਾਰਨ ਵੀ ਉਹਨਾ ਦੀ ਪਰਸੰਸਾ ਸਭ ਪਾਸੇ ਕੀਤੀ ਜਾਂਦੀ ਹੈ। ਉਨ੍ਹਾਂ ਨਾਲ ਵਾਪਰੇ ਹਾਦਸੇ ਦੀ ਖਬਰ ਮਿਲਦੇ ਹੀ ਵੱਖ-ਵੱਖ ਸ਼ਖਸੀਅਤਾਂ ਵੱਲੋਂ ਉਨ੍ਹਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ। ਅਗਲੇ ਸਾਲ ਹੋਣ ਵਾਲੀਆਂ ਚੋਣਾਂ ਵਿੱਚ ਵੀ ਉਨ੍ਹਾਂ ਦੇ ਚਿਹਰੇ ਨੂੰ ਭਾਜਪਾ ਵਿੱਚ ਮੁੱਖ ਮੰਤਰੀ ਦੇ ਚਿਹਰੇ ਵਜੋਂ ਵੇਖਿਆ ਜਾ ਰਿਹਾ ਹੈ।