ਇਸ ਕੁਤੇ ਨੇ ਬਣਾ ਤਾ ਇਹ ਵਰਲਡ ਰਿਕਾਰਡ – ਖ਼ੂਬੀ ਹੈ ਬਹੁਤ ਖਾਸ

ਆਈ ਤਾਜ਼ਾ ਵੱਡੀ ਖਬਰ 

ਦੁਨੀਆ ਵਿਚ ਆਏ ਦਿਨ ਹੀ ਬਹੁਤ ਸਾਰੇ ਅਜਿਹੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆ ਜਾਂਦੇ ਹਨ ਜੋ ਹੈਰਾਨ ਕਰਦੇ ਹਨ ਅਤੇ ਉਨ੍ਹਾ ਉਪਰ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਦੁਨੀਆਂ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਵਿਲੱਖਣ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਹਨ ਤਾਂ ਜੋ ਪੂਰੀ ਦੁਨੀਆਂ ਵਿਚ ਉਨ੍ਹਾਂ ਦੀ ਵੱਖਰੀ ਪਹਿਚਾਣ ਬਣ ਸਕੇ। ਜਿਸ ਵਾਸਤੇ ਬਹੁਤ ਸਾਰੇ ਲੋਕਾਂ ਵਰਤੋ ਬਹੁਤ ਸਾਰੀ ਮਿਹਨਤ ਕੀਤੀ ਜਾਂਦੀ ਹੈ, ਤੇ ਉਸ ਭਾਰੀ ਮਿਹਨਤ ਮੁਸ਼ੱਕਤ ਤੋਂ ਬਾਅਦ ਹੀ ਉਨ੍ਹਾਂ ਦੇ ਹੱਥ ਸਫ਼ਲਤਾ ਲੱਗਦੀ ਹੈ ਕਿ ਜਿਸ ਕਾਰਨ ਉਨ੍ਹਾਂ ਵੱਲੋਂ ਵਰਲਡ ਰਿਕਾਰਡ ਬਣਾਏ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਦੀ ਚਰਚਾ ਪੂਰੀ ਦੁਨੀਆਂ ਵਿੱਚ ਹੁੰਦੀ ਹੈ। ਉੱਥੇ ਹੀ ਬਹੁਤ ਸਾਰੇ ਅਜਿਹੇ ਲੋਕ ਵੀ ਹੁੰਦੇ ਹਨ, ਜਿਨ੍ਹਾਂ ਨੂੰ ਰਿਕਾਰਡ ਪੈਦਾ ਕਰਨ ਵਾਸਤੇ ਰੱਬ ਵੱਲੋਂ ਹੀ ਬਖ਼ਸ਼ਿਸ਼ ਕੀਤੀ ਜਾਂਦੀ ਹੈ।

ਲੇਕਿਨ ਉਨ੍ਹਾਂ ਨੂੰ ਉਸ ਕੁਦਰਤੀ ਬਖਸ਼ਿਸ਼ ਹੋਈ ਦਾਤ ਦਾ ਜਲਦ ਪਤਾ ਨਹੀਂ ਲੱਗਦਾ। ਪਿਛਲੇ ਸਾਲ ਤੋਂ ਦੁਨੀਆਂ ਵਿੱਚ ਸ਼ੁਰੂ ਹੋਈ ਕਰੋਨਾ ਦੇ ਕਾਰਨ ਲੋਕਾਂ ਨੂੰ ਜਿਥੇ ਵਧੇਰੇ ਸਮਾਂ ਆਪਣੇ ਪਰਿਵਾਰਾਂ ਨਾਲ ਗੁਜ਼ਾਰਨ ਲਈ ਵਕਤ ਮਿਲਿਆ। ਉੱਥੇ ਹੀ ਬਹੁਤ ਸਾਰੇ ਲੋਕਾਂ ਦੀਆਂ ਖੂਬੀਆਂ ਵੀ ਸਾਹਮਣੇ ਆਈਆ। ਜੋ ਲੋਕਾਂ ਦੀ ਨੱਠ ਭੱਜ ਭਰੀ ਜ਼ਿੰਦਗੀ ਵਿਚ ਕਿਤੇ ਗੁਆਚ ਗਈਆਂ ਸਨ। ਹੁਣ ਇਸ ਕੁੱਤੇ ਵੱਲੋਂ ਵਰਲਡ ਰਿਕਾਰਡ ਬਣਾਇਆ ਗਿਆ ਹੈ। ਜਿੱਥੇ ਉਸ ਵਿੱਚ ਇਹ ਖਾਸ ਖੂਬੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਤਿੰਨ ਸਾਲਾਂ ਦੇ ਲੂ ਨਾਮ ਦੇ ਕੁੱਤੇ ਵੱਲੋਂ ਇਕ ਵਰਲਡ ਰਿਕਾਰਡ ਬਣਾ ਦਿੱਤਾ ਗਿਆ ਹੈ।

ਇਹ ਰਿਕਾਰਡ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਹੋ ਗਿਆ ਹੈ। ਇਸ ਕੁੱਤੇ ਦੀ ਖਾਸੀਅਤ ਹੈ, ਇਸ ਦੇ ਲੰਮੇ ਕੰਨ। ਜਿਸ ਕਾਰਨ ਇਸ ਕੁੱਤੇ ਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਖਾਸ ਥਾਂ ਦਿੱਤੀ ਗਈ ਹੈ। ਇਸ ਦੀ ਮਾਲਕਣ ਵੱਲੋਂ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਉਸ ਦੇ ਕੰਨਾਂ ਦੀ ਵਜਾ ਕਾਰਨ ਹੀ ਉਸ ਵੱਲੋਂ ਰਿਕਾਰਡ ਪੈਦਾ ਕੀਤਾ ਗਿਆ ਹੈ। ਕਿਉਂਕਿ ਉਸ ਦੇ ਕੰਨਾਂ ਦੀ ਲੰਬਾਈ ਸਧਾਰਨ ਕੁੱਤਿਆਂ ਦੇ ਕੰਨਾਂ ਵਰਗੀ ਨਹੀ ਹੈ।

ਇਸ ਲਈ ਉਨ੍ਹਾਂ ਵਲੋ ਕਰੋਨਾ ਦੇ ਦੌਰ ਵਿਚ ਆਪਣੇ ਤਿੰਨ ਸਾਲਾਂ ਦੇ ਕੁੱਤੇ ਦੇ ਕੰਨਾ ਨੂ ਮਾਪਣ ਦਾ ਖਿਆਲ ਆਇਆ,ਜਿਸ ਤੋਂ ਬਾਅਦ ਅਸਾਧਾਰਨ ਰੂਪ ਨਾਲ ਲੰਬੇ ਕੰਨਾਂ ਦੀ ਲੰਬਾਈ ਮਾਪੀ ਗਈ। ਜੋ ਕਿ 12.38 ਇੰਚ ਹੈ। ਜਿਸ ਕਾਰਨ ਉਨ੍ਹਾਂ ਦੇ ਕੁੱਤੇ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਹੋ ਗਿਆ ਹੈ। ਜਿਸ ਕਾਰਨ ਉਹ ਬਹੁਤ ਜਿਆਦਾ ਖੁਸ਼, ਕਿਉਂਕਿ ਉਨ੍ਹਾਂ ਦੇ ਕੁੱਤੇ ਦੇ ਕੰਨਾ ਦੀ ਲੰਬਾਈ ਅਧਿਕਾਰਕ ਤੌਰ ਤੇ ਜੀਵਿਤ ਕੁੱਤਿਆਂ ਵਿੱਚ ਸਭ ਤੋਂ ਵਧੇਰੇ ਹੈ।