ਇਸ ਕਾਰਨ ਇਥੇ ਪੁਲਸ ਵਾਲਿਆਂ ਨੂੰ ਕੇਲੇ ਖਾਣ ਦੇ ਹੁਕਮ ਹੋਏ ਜਾਰੀ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਆਏ ਦਿਨ ਹੀ ਵੱਖ ਵੱਖ ਵਿਭਾਗਾਂ ਵਿੱਚ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਨੂੰ ਸੁਣ ਕੇ ਅਤੇ ਦੇਖ ਕੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਜਿੱਥੇ ਕੁਝ ਗੱਲਾਂ ਉਹਨਾਂ ਦੇ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਹਿੱਤ ਵਿੱਚ ਹੁੰਦੀਆਂ ਹਨ। ਉਥੇ ਹੀ ਕੁਝ ਲੋਕਾਂ ਲਈ ਹੈਰਾਨੀ ਦੀ ਵਜ਼ਾ ਵੀ ਬਣ ਜਾਂਦੀਆਂ ਹਨ। ਸੋਸ਼ਲ ਮੀਡੀਆ ਉਪਰ ਵੀ ਅੱਜ-ਕੱਲ੍ਹ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਜੋ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ। ਦੇਸ਼ ਅੰਦਰ ਗੱਲ ਕੀਤੀ ਜਾਵੇ ਪੁਲਿਸ ਵਿਭਾਗ ਦੀ ਤਾਂ ਪੁਲਿਸ ਵਿਭਾਗ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ।

ਹੁਣ ਇਸ ਕਾਰਨ ਇੱਥੇ ਪੁਲਿਸ ਵਾਲਿਆਂ ਨੂੰ ਕੇਲੇ ਖਾਣ ਦੇ ਹੁਕਮ ਜਾਰੀ ਕੀਤੇ ਗਏ ਹਨ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਇੰਦੌਰ ਤੋਂ ਸਾਹਮਣੇ ਆਈ ਹੈ ਜਿੱਥੇ ਸੋਸ਼ਲ ਮੀਡੀਆ ਉਪਰ ਪੁਲਸ ਪ੍ਰਸ਼ਾਸਨ ਚਰਚਾ ਵਿੱਚ ਬਣਿਆ ਹੋਇਆ ਹੈ। ਪੁਲਿਸ ਵਿਭਾਗ ਵਿੱਚ ਤੈਨਾਤ ਕਰਮਚਾਰੀਆਂ ਦੀ ਸਿਹਤ ਨੂੰ ਵੇਖਦੇ ਹੋਏ ਇੰਦੌਰ ਪੱਛਮੀ ਵਿਚ ਤੈਨਾਤ ਐਸ ਪੀ ਵੱਲੋਂ ਸਾਰੇ ਥਾਣਾ ਇੰਚਾਰਜ ਨੂੰ ਇੱਕ ਆਦੇਸ਼ ਜਾਰੀ ਕੀਤਾ ਗਿਆ ਹੈ।

ਜਿਸ ਵਿੱਚ ਸਾਰੇ ਥਾਣਿਆਂ ਅੰਦਰ ਪੁਲਿਸ ਕਰਮਚਾਰੀਆਂ ਨੂੰ ਸਿਹਤਮੰਦ ਰੱਖਣ ਲਈ ਸਵੇਰੇ ਅਤੇ ਸ਼ਾਮ ਕੇਲੇ ਖਾਣ ਅਤੇ ਉਗਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕੇਲੇ ਖਾਣ ਨਾਲ ਪੁਲਿਸ ਅਧਿਕਾਰੀਆਂ ਸਿਹਤ ਪੱਖੋਂ ਫਿੱਟ ਰਹਿੰਦੇ ਹਨ ਅਤੇ ਕੇਲੇ ਖਾਣੇ ਪੁਲਸ ਕਰਮਚਾਰੀਆਂ ਲਈ ਲਾਭਦਾਇਕ ਹਨ ਉਥੇ ਹੀ ਊਰਜਾ ਵੱਲ ਅਤੇ ਪੌਸ਼ਟਿਕ ਵੀ ਹਨ।

ਉਨ੍ਹਾਂ ਵੱਲੋਂ ਸਾਰੇ ਥਾਣਿਆਂ ਦੇ ਇੰਚਾਰਜਾਂ ਨੂੰ ਫਲਾਂ ਦਾ ਇੰਤਜ਼ਾਮ ਕਰਨ ਲਈ ਅਧਿਕਾਰੀਆਂ ਨੂੰ ਫਲ ਵਿਕ੍ਰੇਤਾ ਨਾਲ ਸੰਪਰਕ ਕਰਨ ਵਾਸਤੇ ਆਦੇਸ਼ ਜਾਰੀ ਕੀਤੇ ਗਏ ਹਨ ਇਨ੍ਹਾਂ ਫ਼ਲਾਂ ਨੂੰ ਖਰੀਦਣ ਲਈਫਲ ਵਿਕ੍ਰੇਤਾ ਨਾਲ ਰਾਬਤਾ ਕਾਇਮ ਕੀਤਾ ਜਾਵੇ ਅਤੇ ਇਨ੍ਹਾਂ ਦੇ ਬਿੱਲ ਦਾ ਭੁਗਤਾਨ ਵੀ ਸਰਕਾਰ ਵੱਲੋਂ ਕੀਤਾ ਜਾਵੇਗਾ। ਉਥੇ ਹੀ ਪੁਲਸ ਥਾਣਿਆਂ ਅੰਦਰ ਕਰਮਚਾਰੀਆਂ ਨੂੰ ਰੋਜ਼ਾਨਾ ਦੋ ਕੇਲੇ ਖਾਣ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਦਾ ਐਲਾਨ ਇੰਦੌਰ ਪੱਛਮੀ ਪੁਲਿਸ ਸੁਪਰਡੈਂਟ ਮਹੇਸ਼ ਚੰਦ ਜੈਨ ਨੇ ਆਪਣੇ ਇਕ ਪੱਤਰ ਖੇਤਰ ਦੇ ਸਾਰੇ ਪੁਲਿਸ ਸਟੇਸ਼ਨ ਇੰਚਾਰਜਾਂ ਨੂੰ ਜਾਰੀ ਕੀਤਾ ਹੈ।