ਆਈ ਤਾਜਾ ਵੱਡੀ ਖਬਰ
ਕੁਝ ਲੋਕ ਇਸ਼ਕ ਖਾਤਰ ਮਰਨ ਤੇ ਮਾਰਨ ਤੱਕ ਚਲੇ ਜਾਂਦੇ ਹਨ l ਆਏ ਦਿਨੀ ਅਜਿਹੇ ਮਾਮਲੇ ਮੀਡੀਆ ਦੇ ਵਿੱਚ ਕਾਫੀ ਸੁਰਖੀਆਂ ਬਟੋਰਦੇ ਹਨ l ਜਿੱਥੇ ਇਸ਼ਕ ਵਿੱਚ ਲੋਕ ਅਜਿਹੇ ਕੰਮ ਕਰ ਜਾਂਦੇ ਹਨ ਜਿਸ ਵਿੱਚ ਵੱਡਾ ਨੁਕਸਾਨ ਹੁੰਦਾ ਹੈ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਇਸ਼ਕ ਵਿੱਚ ਅੰਨੀ ਨੂੰਹ ਦੇ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ , ਕਿ ਉਸ ਨੇ ਆਪਣੇ ਆਸ਼ਕ ਨਾਲ ਮਿਲ ਕੇ ਆਪਣੇ ਸਹੁਰੇ ਦਾ ਹੀ ਕਤਲ ਕਰ ਦਿੱਤਾ। ਮਾਮਲਾ ਮਾਨਸਾ ਤੋਂ ਸਾਹਮਣੇ ਆਇਆ l ਜਿੱਥੇ ਇਹ ਦਰਦਨਾਕ ਘਟਨਾ ਵਾਪਰੀ l ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਮ੍ਰਿਤਕ ਲਾਭ ਸਿੰਘ LIC ਜਗਰਾਓਂ ‘ਚ ਬਤੌਰ ਕੈਸ਼ੀਅਰ ਨੌਕਰੀ ਕਰਦਾ ਸੀ ਤੇ 31 ਜੁਲਾਈ ਨੂੰ ਸੇਵਾਮੁਕਤ ਹੋਣਾ ਸੀ, ਜਿਸ ਨੂੰ ਲੈ ਕੇ ਉਹ ਕਾਫੀ ਖੁਸ਼ ਸੀ ।
ਉਧਰ ਲਾਭ ਸਿੰਘ ਦੀ ਨੂੰਹ ਅਮਨਦੀਪ ਕੌਰ ਦੇ ਪਿੰਡ ਦੇ ਹੀ ਰਹਿਣ ਵਾਲੇ ਮਨਦੀਪ ਸਿੰਘ ਨਾਲ 4 ਸਾਲ ਤੋਂ ਪ੍ਰੇਮ ਸਬੰਧ ਸਨ । ਜਿਸ ਤੋਂ ਬਾਅਦ ਅਮਨਦੀਪ ਨੂੰ ਇਹ ਲੱਗਣ ਲੱਗ ਪਿਆ ਕਿ ਉਸ ਦਾ ਸਹੁਰਾ ਜਦੋਂ ਰਿਟਾਇਰ ਹੋ ਜਾਵੇਗਾ ਤੇ ਉਸਦੇ ਪ੍ਰੇਮ ਸਬੰਧਾਂ ਦੇ ਵਿੱਚ ਫਿਰ ਅੜਚਣ ਆਵੇਗੀ, ਇਹੀ ਵੱਡਾ ਕਾਰਨ ਸੀ ਕਿ ਉਸ ਵੱਲੋਂ ਇਹ ਖੌਫਨਾਕ ਕਦਮ ਚੁੱਕਿਆ ਗਿਆ ਤੇ ਆਪਣੇ ਸਹੁਰੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ l
ਉਥੇ ਹੀ ਮਾਨਸਾ ਪੁਲਸ ਨੇ ਪਿੰਡ ਫੁਲੂਵਾਲਾ ਡੋਗਰਾ ‘ਚ ਘਰ ਬਾਹਰ ਸੁੱਤੇ ਪਏ ਵਿਅਕਤੀ ਦੇ ਕਤਲਕਾਂਡ ਦੀ ਗੁੱਥੀ ਨੂੰ ਸੁਲਝਾ ਲਿਆ । ਇਸ ਮਾਮਲੇ ਵਿਚ ਸਨਸਨੀਖੇਜ਼ ਖ਼ੁਲਾਸਾ ਹੋਇਆ । ਫਿਲਹਾਲ ਪੁਲਿਸ ਵੱਲੋਂ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਮਾਮਲੇ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸੋ ਰਿਸ਼ਤਿਆਂ ਨੂੰ ਤਾੜ ਤਾੜ ਕਰ ਦੇਣ ਵਾਲੀ ਇਹ ਖਬਰ ਸਾਹਮਣੇ ਆਈ ਕਿ ਕਿਸ ਤਰੀਕੇ ਦੇ ਨਾਲ ਔਰਤ ਦੇ ਵੱਲੋਂ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਸਹੁਰੇ ਨੂੰ ਇਸ ਤੇ ਕਰਕੇ ਮਾਰ ਦਿੱਤਾ ਗਿਆ ਕਿ ਰਿਟਾਇਰਮੈਂਟ ਤੋਂ ਬਾਅਦ ਉਸ ਨੂੰ ਉਹਨਾਂ ਦੇ ਪ੍ਰੇਮ ਸੰਬੰਧਾਂ ਬਾਰੇ ਪਤਾ ਲੱਗ ਜਾਵੇਗਾ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਇਹ ਵਿਸ਼ਾ ਕਾਫੀ ਚਰਚਾਵਾਂ ਦੇ ਵਿੱਚ ਹਨ ਤੇ ਲੋਕ ਹੈਰਾਨ ਹੁੰਦੇ ਪਏ ਹਨ।
Home ਤਾਜਾ ਖ਼ਬਰਾਂ ਇਸ਼ਕ ਚ ਅੰਨ੍ਹੀ ਨੂੰਹ ਨੇ ਆਸ਼ਿਕ ਨਾਲ ਮਿਲ ਸੋਹਰੇ ਦਾ ਕੀਤਾ ਕਤਲ , ਮਾਮਲਾ ਸੁਣ ਹਰੇਕ ਰਹੇ ਗਿਆ ਹੱਕ ਬੱਕਾ
ਤਾਜਾ ਖ਼ਬਰਾਂਪੰਜਾਬ
ਇਸ਼ਕ ਚ ਅੰਨ੍ਹੀ ਨੂੰਹ ਨੇ ਆਸ਼ਿਕ ਨਾਲ ਮਿਲ ਸੋਹਰੇ ਦਾ ਕੀਤਾ ਕਤਲ , ਮਾਮਲਾ ਸੁਣ ਹਰੇਕ ਰਹੇ ਗਿਆ ਹੱਕ ਬੱਕਾ
Previous Postਪੰਜਾਬ : ਜਨਮਦਿਨ ਵਾਲੇ ਦਿਨ 10 ਸਾਲਾਂ ਕੁੜੀ ਦੀ ਸੱਪ ਦੇ ਡੰਗਣ ਕਾਰਨ ਹੋਈ ਤੜਫ ਤੜਫ ਕੇ ਮੌਤ
Next Postਜਮੀਨ ਖਿਸਕਣ ਕਾਰਨ ਬੱਚਿਆਂ ਸਮੇਤ 146 ਲੋਕਾਂ ਦੀ ਹੋਈ ਮੌਤ , ਲੱਗੇ ਲਾਸ਼ਾਂ ਦੇ ਢੇਰ