ਇਲੈਕਟ੍ਰਿਕ ਬਾਈਕ ਨੂੰ ਚਾਰਜ ਲਗਾਉਂਦੇ ਬੈਟਰੀ ਫਟਣ ਕਾਰਨ ਵਾਪਰਿਆ ਵੱਡਾ ਹਾਦਸਾ , 8 ਲੋਕਾਂ ਦੀ ਹੋਈ ਮੌਤ

ਆਈ ਤਾਜ਼ਾ ਵੱਡੀ ਖਬਰ 

ਸਰਕਾਰ ਵੱਲੋਂ ਜਿਥੇ ਪ੍ਰਦੂਸ਼ਣ ਘੱਟ ਕਰਨ ਵਾਸਤੇ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਨਾਲ ਵਾਤਾਵਰਣ ਨੂੰ ਸਾਫ ਰੱਖਿਆ ਜਾ ਸਕੇ ਕਿਉਂਕਿ ਵਾਤਾਵਰਣ ਤੇ ਗੰਧਲਾ ਹੋਣ ਦੇ ਚੱਲਦਿਆਂ ਹੋਇਆਂ ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਗੰਭੀਰ ਸਮੱਸਿਆਵਾਂ ਦੇ ਦੌਰ ਵਿਚੋਂ ਵੀ ਗੁਜ਼ਰਨਾ ਪੈ ਰਿਹਾ ਹੈ। ਵਾਤਾਵਰਣ ਪ੍ਰੇਮੀਆਂ ਵੱਲੋਂ ਜਿੱਥੇ ਵੱਧ ਤੋਂ ਵੱਧ ਰੁੱਖ ਲਗਾਕੇ ਇਸ ਪ੍ਰਦੂਸ਼ਣ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਥੇ ਹੀ ਪਲਾਸਟਿਕ ਦੀ ਵਰਤੋਂ ਵੀ ਸਰਕਾਰ ਵੱਲੋਂ ਪਾਬੰਦੀ ਲਗਾਈ ਗਈ ਹੈ। ਸਰਕਾਰ ਵੱਲੋਂ ਜਿਥੇ ਆਵਾਜਾਈ ਦੇ ਦੌਰਾਨ ਵੀ ਵਾਹਨਾਂ ਦਾ ਬਦਲਾਅ ਕੀਤਾ ਜਾ ਰਿਹਾ ਹੈ।

ਜਿੱਥੇ ਇਲੈਕਟ੍ਰਿਕ ਵਾਹਨਾਂ ਨੂੰ ਵਧੇਰੇ ਕਰਕੇ ਮਾਰਕੀਟ ਵਿੱਚ ਉਤਾਰਿਆ ਗਿਆ ਹੈ। ਜਿਸ ਨਾਲ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕੇ। ਉਥੇ ਹੀ ਹਾਦਸੇ ਵਾਪਰਨ ਦੀਆਂ ਖ਼ਬਰਾਂ ਵੀ ਸਾਹਮਣੇ ਆ ਜਾਂਦੀਆਂ ਹਨ। ਹੁਣ ਇੱਥੇ ਇਲੈਕਟ੍ਰਿਕ ਬਾਈਕ ਨੂੰ ਚਾਰਜ ਲਗਾਉਂਦੇ ਸਮੇਂ ਬੈਟਰੀ ਫਟਣ ਕਾਰਨ ਵੱਡਾ ਹਾਦਸਾ ਵਾਪਰਿਆ, ਜਿੱਥੇ 8 ਲੋਕਾਂ ਦੀ ਮੌਤ ਹੋਈ ਹੈ, ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹੈਦਰਾਬਾਦ ਦੇ ਸਿਕੰਦਰਾ ਬਾਅਦ ਇਲਾਕੇ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਇਲੈਕਟ੍ਰੋਨਿਕ ਸਕੂਟਰਾਂ ਦੇ ਸ਼ੋਅਰੂਮ ਵਿੱਚ ਉਸ ਸਮੇਂ ਅੱਗ ਲੱਗ ਗਈ, ਜਦੋਂ ਇਸ ਸ਼ੋਅਰੂਮ ਦੇ ਵਿੱਚ ਇਲੈਕਟ੍ਰਾਨਿਕ ਬਾਈਕ ਦੀ ਬੈਟਰੀ ਨੂੰ ਚਾਰਜ ਲਗਾਏ ਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਸਮੇਂ ਹੀ ਬਾਈਕ ਦੀ ਬੈਟਰੀ ਫਟ ਗਈ।

ਜਿਸ ਕਾਰਨ ਸ਼ੋਅਰੂਮ ਵਿਚ ਭਿਆਨਕ ਅੱਗ ਲੱਗ ਗਈ। ਦੱਸਿਆ ਗਿਆ ਹੈ ਕਿ ਇਹ ਭਿਆਨਕ ਅੱਗ ਜਿਥੇ ਇਲੈਕਟ੍ਰਿਕ ਸਕੂਟਰ ਚਾਰਜਿੰਗ ਯੂਨਿਟ ਤੋਂ ਲੱਗੀ ਸੀ। ਉੱਥੇ ਹੀ ਇਸ ਭਿਆਨਕ ਅੱਗ ਦੇ ਕਾਰਨ ਸ਼ੋਅਰੂਮ ਦੀ ਉਪਰਲੀ ਬਿਲਡਿੰਗ ਦੇ ਉੱਪਰ ਬਣੇ ਹੋਏ ਹੋਟਲ ਵਿੱਚ ਵੀ ਇਸ ਅੱਗ ਦੇ ਕਾਰਨ ਭਾਰੀ ਨੁਕਸਾਨ ਹੋਇਆ ਹੈ। ਇਹ ਹਾਦਸਾ ਜਿੱਥੇ ਸੋਮਵਾਰ ਦੇਰ ਰਾਤ ਵਾਪਰਿਆ ਹੈ।

ਉੱਥੇ ਹੀ ਬਹੁਤ ਸਾਰੇ ਲੋਕ ਉਪਰਲੀਆਂ ਮੰਜਲਾਂ ਵਿਚ ਫੱਸ ਗਏ। ਜਿਨ੍ਹਾਂ ਦੀ ਅੱਗ ਅਤੇ ਧੂੰਏਂ ਦੇ ਚਲਦਿਆਂ ਹੋਇਆਂ ਸਾਹ ਘੁੱਟਣ ਕਾਰਨ ਮੌਤ ਹੋ ਗਈ ਜਿਨ੍ਹਾਂ ਵਿਚ ਇਕ ਔਰਤ ਸਮੇਤ ਅੱਠ ਲੋਕ ਸਾਮਿਲ ਹਨ। ਉਥੇ ਹੀ ਇਸ ਹਾਦਸੇ ਦੇ ਕਾਰਨ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਅੱਧੀ ਦਰਜਨ ਦੇ ਕਰੀਬ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।