ਇਥੇ 7.1 ਤੀਬਰਤਾ ਦਾ ਆਇਆ ਜਬਰਦਸਤ ਤੇਜ ਝਟਕਿਆਂ ਵਾਲਾ ਭੂਚਾਲ, ਲੋਕੀ ਨਿਕਲੇ ਘਰਾਂ ਚੋ ਬਾਹਰ

ਆਈ ਤਾਜ਼ਾ ਵੱਡੀ ਖਬਰ 

ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਜਿੱਥੇ ਵੱਖ ਵੱਖ ਕੁਦਰਤੀ ਆਫਤਾਂ ਦੇ ਚਲਦਿਆਂ ਹੋਇਆਂ ਵੱਖ-ਵੱਖ ਦੇਸ਼ਾਂ ਵਿੱਚ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਉਥੇ ਹੀ ਇਨ੍ਹਾਂ ਕੁਦਰਤੀ ਆਫਤਾਂ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਦੇਸ਼ਾਂ ਵਿਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਦੇਸ਼ਾਂ ਵਿੱਚ ਭੂਚਾਲ ਆਉਣ ਦੇ ਬਹੁਤ ਸਾਰੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ।ਹੁਣ ਇਥੇ 7.1 ਤੀਬਰਤਾ ਦਾ ਆਇਆ ਜਬਰਦਸਤ ਤੇਜ ਝਟਕਿਆਂ ਵਾਲਾ ਭੂਚਾਲ, ਲੋਕੀ ਨਿਕਲੇ ਘਰਾਂ ਚੋ ਬਾਹਰ , ਜਿਸ ਬਾਰੇ ਤਾਜ਼ਾ ਵੱਡੀ ਖ਼ਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਫਿਲੀਪੀਨਜ਼ ‘ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਦੱਸਿਆ ਗਿਆ ਹੈ ਕਿ ਇੱਥੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਉਪਰ 7.1 ਮਾਪੀ ਗਈ ਹੈ। ਬੁਧਵਾਰ ਨੂੰ ਆਏ ਇਸ ਭੂਚਾਲ਼ ਕੇ ਬਾਰੇ ਜਾਣਕਾਰੀ ਦਿੰਦੇ ਹੋਏ ਅਮਰੀਕੀ ਭੂ – ਵਿਗਿਆਨਕ ਸਰਵੇਖਣ ਨੇ ਦੱਸਿਆ ਹੈ ਕਿ ਲੁਜੋਨ ਟਾਪੂ ‘ਤੇ ਇਹ 7.1 ਤੀਬਰਤਾ ਦਾ ਤੇਜ਼ ਭੂਚਾਲ ਆਇਆ ਹੈ । ਇਸ ਭੂਚਾਲ ਦੇ ਕਾਰਨ ਜਿੱਥੇ ਰਾਜਧਾਨੀ ਮਨੀਲਾ ਸਮੇਤ ਕਈ ਇਲਾਕਿਆਂ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ।

ਆਏ ਇਸ ਭੂਚਾਲ ਦਾ ਕੇਂਦਰ ਬਿੰਦੂ ਅਬਰਾ ਸੂਬੇ ਦੇ ਡੋਲੋਰੇਸ ਸ਼ਹਿਰ ਤੋਂ ਕਰੀਬ 11 ਕਿਲੋਮੀਟਰ ਪੂਰਬ-ਦੱਖਣ ਦੱਸਿਆ ਗਿਆ ਹੈ। ਇਨ੍ਹਾਂ ਭੂਚਾਲ ਦੇ ਝਟਕਿਆਂ ਦੇ ਆਉਣ ਦੀ ਜਾਣਕਾਰੀ ਮਿਲਦੇ ਹੀ ਲੋਕ ਘਰਾਂ ਤੋਂ ਬਾਹਰ ਆ ਗਏ ਅਤੇ ਦੱਸਿਆ ਗਿਆ ਹੈ ਕਿ ਇਹ ਤੇਜ਼ ਭੂਚਾਲ ਦੇ ਝਟਕੇ 30 ਸਕਿੰਟ ਜਾਂ ਇਸ ਤੋਂ ਵੱਧ ਸਮੇਂ ਤੱਕ ਪ੍ਰਭਾਵਤ ਖੇਤਰਾਂ ਦੇ ਇਲਾਕਿਆਂ ਦੇ ਲੋਕਾਂ ਵੱਲੋਂ ਮਹਿਸੂਸ ਕੀਤੇ ਗਏ ਹਨ। ਰਾਜਧਾਨੀ ਦੇ ਵਿੱਚ ਜਿੱਥੇ ਸੈਨੇਟ ਦੀ ਇਮਾਰਤ ਨੂੰ ਖਾਲੀ ਕਰਵਾਇਆ ਗਿਆ ਉਥੇ ਹੀ ਅਬਰਾ ‘ਚ ਭੂਚਾਲ ਕਾਰਨ ਨੁਕਸਾਨ ਹੋਣ ਦਾ ਖਦਸ਼ਾ ਹੈ।

ਇਸ ਭੂਚਾਲ ਬਾਰੇ ਜਾਣਕਾਰੀ ਦਿੰਦੇ ਹੋਏ ਟਰਾਂਸਪੋਰਟ ਮੰਤਰਾਲੇ ਨੇ ਕਿਹਾ ਕਿ ਮਨੀਲਾ ‘ਚ ਵੀ ਭੂਚਾਲ ਦੇ ਤੇਜ਼ ਮਹਿਸੂਸ ਕੀਤੇ ਝਟਕਿਆਂ ਤੋਂ ਬਾਅਦ ਮੈਟਰੋ ਰੇਲ ਸਿਸਟਮ ਬੰਦ ਕਰ ਦਿੱਤਾ ਗਿਆ। ਅਜੇ ਤੱਕ ਇਸ ਭੂਚਾਲ ਦੇ ਕਾਰਨ ਹੋਏ ਜਾਨੀ ਮਾਲੀ ਨੁਕਸਾਨ ਦੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ।