ਆਈ ਤਾਜ਼ਾ ਵੱਡੀ ਖਬਰ
ਕਰੋਨਾ ਦਾ ਕਹਿਰ ਜਿਥੇ ਦੇਸ਼ ਵਿਚ ਇਕ ਵਾਰ ਫਿਰ ਤੋਂ ਵੇਖਿਆ ਜਾ ਰਿਹਾ ਹੈ ਜਿਸ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜਿੱਥੇ ਕੋਰੋਨਾ ਟੀਕਾਕਰਨ ਅਤੇ ਸਖ਼ਤ ਪਾਬੰਦੀਆਂ ਦੇ ਬਾਵਯੂਦ ਮੁੜ ਤੋਂ ਕਰੋਨਾ ਕੇਸਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਉੱਥੇ ਹੀ ਸਰਕਾਰ ਵੱਲੋਂ ਮੁੜ ਤੋਂ ਆਪਣੇ ਸੂਬਾ ਨਿਵਾਸੀਆਂ ਨੂੰ ਕੋਰੋਨਾ ਪਾਬੰਦੀਆਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਜਿੱਥੇ ਦੱਖਣੀ ਅਫਰੀਕਾ ਵਿੱਚ ਸਾਹਮਣੇ ਆਏ ਨਵੇਂ ਵੈਰੀਐਂਟ ਨੂੰ ਲੈ ਕੇ ਚਿੰਤਾ ਵੇਖੀ ਜਾ ਰਹੀ ਹੈ, ਉੱਥੇ ਹੀ ਭਾਰਤ ਵਿਚ ਵਿਦੇਸ਼ਾਂ ਤੋਂ ਆਉਣ ਵਾਲੀਆਂ ਉਡਾਨਾਂ ਨੂੰ ਲੈ ਕੇ ਕਿ ਖਾਸ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਜਿਸ ਨਾਲ ਭਾਰਤ ਵਿੱਚ ਕਰੋਨਾ ਦੇ ਵਾਧੇ ਨੂੰ ਰੋਕਿਆ ਜਾ ਸਕੇ। ਹੁਣ ਇੱਥੇ ਪੰਜਾਬ ਪੁਲਿਸ ਵਾਲੇ ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਹੜਕੰਪ ਮਚ ਗਿਆ ਹੈ।
ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਪੰਜਾਬ ਵਿੱਚ ਸਕੂਲਾਂ ਦੇ ਵਿਦਿਆਰਥੀ ਕਰੋਨਾ ਦੀ ਚਪੇਟ ਵਿੱਚ ਆਉਣ ਦੀਆਂ ਖਬਰਾਂ ਕੁਝ ਦਿਨਾਂ ਤੋਂ ਸਾਹਮਣੇ ਆ ਰਹੀਆਂ ਹਨ ਉਥੇ ਹੀ ਹੁਣ ਉਤਰਾਖੰਡ ਵਿੱਚ ਵੀ 50 ਪੁਲਸ ਕਰਮਚਾਰੀਆਂ ਦੇ ਕਰੋਨਾ ਦੀ ਚਪੇਟ ਵਿੱਚ ਆ ਗਏ ਹਨ।
ਇਸ ਦੀ ਜਾਣਕਾਰੀ ਸੂਬੇ ਦੇ ਪੁਲਿਸ ਡਾਇਰੈਕਟਰ ਜਰਨਲ ਅਸ਼ੋਕ ਕੁਮਾਰ ਵੱਲੋਂ ਦੱਸਿਆ ਗਿਆ ਕਿ ਆਈ ਆਰ ਬੀ ਪਹਿਲਾ ਰਾਮਨਗਰ ਵਿੱਚ ਜਿੱਥੇ ਪੁਲਿਸ ਦੇ 25 ਕਰਮਚਾਰੀਆ ਦੇ ਕਰੋਨਾ ਦੀ ਚਪੇਟ ਵਿੱਚ ਆਉਣ ਦੀ ਪੁਸ਼ਟੀ ਹੋਈ ਸੀ ਉਥੇ ਹੀ ਬਾਅਦ ਵਿੱਚ ਫਿਰ ਤੋਂ ਇਨ੍ਹਾਂ ਪੱਚੀ ਜਵਾਨਾਂ ਦੇ ਟੈਸਟ ਕੀਤੇ ਜਾਣ ਤੇ ਉਹਨਾਂ ਦੀ ਰਿਪੋਰਟ ਨੈਗਟਿਵ ਸਾਹਮਣੇ ਆਈ ਹੈ। ਕੁਝ ਪੁਲਸ ਕਰਮਚਾਰੀਆਂ ਦੇ ਕਰੋਨਾ ਪੀੜਤ ਹੋਣ ਤੋਂ ਬਾਅਦ ਹੀ ਸਾਰੇ ਪੁਲਸ ਕਰਮਚਾਰੀਆਂ ਦੇ ਟੈਸਟ ਕੀਤੇ ਜਾਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ।
ਜਿੱਥੇ ਵੀਰਵਾਰ ਨੂੰ ਉਤਰਾਖੰਡ ਵਿੱਚ ਤਿੰਨ ਦਿਨਾਂ ਦੇ ਦੌਰਾਨ ਕੁੱਲ 13,062 ਪੁਲਿਸ ਕਰਮਚਾਰੀਆਂ ਦੇ ਕਰੋਨਾ ਟੈਸਟ ਕੀਤੇ ਗਏ ਹਨ। ਉਥੇ ਹੀ 50 ਵਿਅਕਤੀਆਂ ਦੇ ਕਰੋਨਾ ਦੀ ਚਪੇਟ ਵਿੱਚ ਆਉਣ ਦੀ ਪੁਸ਼ਟੀ ਕੀਤੀ ਗਈ ਹੈ। ਜਿਸ ਤੋਂ ਬਾਅਦ ਇਨ੍ਹਾਂ ਸਭ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਉਥੇ ਹੀ ਸੂਬੇ ਵਿੱਚ 27 ਹਜ਼ਾਰ ਦੇ ਕਰੀਬ ਪੁਲਿਸ ਕਰਮਚਾਰੀ ਹਨ ਜਿਨ੍ਹਾਂ ਦਾ ਕਰੋਨਾ ਟੀਕਾਕਰਣ ਕੀਤਾ ਜਾ ਚੁੱਕਾ ਹੈ।
Previous Postਪੰਜਾਬ ਚ ਮੀਂਹ ਪੈਣ ਬਾਰੇ ਜਾਰੀ ਹੋਇਆ ਇਹ ਅਲਰਟ – ਹੋ ਜਾਵੋ ਤਿਆਰ
Next Postਇਸ ਹਸਪਤਾਲ ਚ ਮਚਿਆ ਹੜਕੰਪ 15 ਮਰੀਜਾਂ ਨਾਲ ਕੀਤਾ ਗਿਆ ਇਹ ਖੌਫਨਾਕ ਕਾਰਾ – ਤਾਜਾ ਵੱਡੀ ਖਬਰ