ਆਈ ਤਾਜਾ ਵੱਡੀ ਖਬਰ
ਬੀਤੇ 2 ਸਾਲਾਂ ਦੌਰਾਨ ਜਿੱਥੇ ਕਰੋਨਾ ਦੇ ਚਲਦੇ ਹੋਏ ਬਹੁਤ ਸਾਰੇ ਲੋਕਾਂ ਦੀ ਜਾਨ ਚਲੇ ਗਏ ਉੱਥੇ ਇੱਕ ਤੋਂ ਬਾਅਦ ਇੱਕ ਵਾਪਰਨ ਵਾਲੇ ਹਾਦਸਿਆ ਦੇ ਨਾਲ ਵੀ ਬਹੁਤ ਸਾਰੇ ਲੋਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਰਹੇ ਹਨ। ਇਸ ਕਰੋਨਾ ਦੇ ਚਲਦੇ ਹੋਏ ਜਿੱਥੇ ਬਹੁਤ ਸਾਰੀਆਂ ਹਵਾਈ ਉਡਾਨਾਂ ਨੂੰ ਰੋਕ ਦਿੱਤਾ ਗਿਆ ਸੀ। ਜਿਸ ਸਦਕਾ ਕਰੋਨਾ ਦੇ ਵਾਧੇ ਨੂੰ ਰੋਕਿਆ ਜਾ ਸਕੇ। ਉਥੇ ਹੀ ਲੋਕਾਂ ਵੱਲੋਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਲਈ ਹਵਾਈ ਸਫ਼ਰ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜਿਸ ਨਾਲ ਇਨਸਾਨ ਆਪਣੀ ਮੰਜਲ ਤੱਕ ਜਲਦ ਪਹੁੰਚ ਜਾਂਦਾ ਹੈ। ਉਥੇ ਹੀ ਇਸ ਹਵਾਈ ਸਫਰ ਦੌਰਾਨ ਬਹੁਤ ਸਾਰੇ ਹਾਦਸੇ ਵਾਪਰਨ ਦੀਆਂ ਖ਼ਬਰਾਂ ਵੀ ਸਾਹਮਣੇ ਆ ਜਾਂਦੀਆਂ ਹਨ।
ਉਥੇ ਹੀ ਕਈ ਹਵਾਈ ਹਾਦਸੇ ਫੌਜ ਦੇ ਨਾਲ ਸਬੰਧਤ ਹਵਾਈ ਜਹਾਜ਼ਾਂ ਵਿੱਚ ਵੀ ਵਾਪਰਦੇ ਹਨ। ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਹਵਾਈ ਜਹਾਜ਼ਾਂ ਨਾਲ ਵਾਪਰਨ ਵਾਲੀਆ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਹੁਣ ਇੱਥੇ ਹਵਾਈ ਜਹਾਜ਼ ਦੇ ਕਰੈਸ਼ ਹੋਣ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੁਖਦਾਈ ਖਬਰ ਮਿਆਂਮਾਰ ਤੋਂ ਸਾਹਮਣੇ ਆਈ ਹੈ। ਜਿੱਥੇ ਫੋਜੀ ਲੜਾਕੂ ਜਹਾਜ਼ ਉਸ ਸਮੇਂ ਹਾਦਸਾਗ੍ਰਸਤ ਹੋ ਗਿਆ ਜਦੋਂ ਇਹ ਜਹਾਜ਼ ਟ੍ਰੇਨਿੰਗ ਦੇ ਲਈ ਉਡਾਨ ਭਰ ਰਿਹਾ ਸੀ।
ਇਹ ਹਾਦਸਾ ਬੁੱਧਵਾਰ ਸਵੇਰ ਨੂੰ 10:43 ਵਜੇ ਸਥਾਨਕ ਸਮੇਂ ਦੇ ਅਨੁਸਾਰ ਸਾਗਿੰਗ ਖੇਤਰ ਦੇ ਅਧੀਨ ਆਉਣ ਵਾਲੇ ਪਿੰਡ ਓਹਨ ਤਾਵ ਦੇ ਪੂਰਬ ਵੱਲ ਇੱਕ ਝੀਲ ਵਿੱਚ ਵਾਪਰਿਆ ਹੈ। ਜਿੱਥੇ ਇਸ ਹਾਦਸੇ ਵਿੱਚ ਪਾਇਲਟ ਦੀ ਮੌਤ ਹੋ ਗਈ ਹੈ। ਇਹ ਪਾਇਲਟ ਫੌਜੀ ਲੜਾਕੂ ਜਹਾਜ਼ ਦੇ ਰੁਟੀਨ ਸਿਖਲਾਈ ਦੌਰਾਨ ਜਹਾਜ਼ ਉਡਾ ਰਿਹਾ ਸੀ।
ਇਸ ਦੀ ਜਾਣਕਾਰੀ ਦਿੰਦੇ ਹੋਏ ਹਵਾਈ ਸੈਨਾ ਦੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਹੈ ਕਿ ਮਿਆਂਮਾਰ ਹਵਾਈ ਸੈਨਾ ਦੇ ਨਾਲ ਇਸ ਹਵਾਈ ਜਹਾਜ਼ ਦਾ ਸੰਪਰਕ ਟੁੱਟ ਗਿਆ ਸੀ ਜਿਸ ਪਿੱਛੋਂ ਇਹ ਸਿੰਗਲ ਸੀਟ ਵਾਲਾ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਵਾਈ ਜਹਾਜ ਦੇ ਕਰੈਸ਼ ਹੋਣ ਨਾਲ ਜਿੱਥੇ ਇੱਕ ਪਾਇਲਟ ਦੀ ਵੀ ਮੌਤ ਹੋ ਗਈ ਹੈ। ਉਥੇ ਹੀ ਇਸ ਹਾਦਸੇ ਦੇ ਕਾਰਨਾਂ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।
Previous Post96 ਕਿਲੋ ਮੀਟਰ ਥਰਤੀ ਦੇ ਥੱਲਿਓਂ ਆਇਆ ਇਥੇ ਜਬਰਦਸਤ ਭੂਚਾਲ , ਕੰਬੀ ਧਰਤੀ – ਤਾਜਾ ਵੱਡੀ ਖਬਰ
Next Postਦੀਪ ਸਿੱਧੂ ਦੀ ਮੌਤ ਤੋਂ ਬਾਅਦ ਸੰਨੀ ਦਿਓਲ ਵਲੋਂ ਆਈ ਇਹ ਤਾਜਾ ਖਬਰ