ਆਈ ਤਾਜ਼ਾ ਵੱਡੀ ਖਬਰ
ਅਫਗਾਨਿਸਤਾਨ ਦੇ ਵਿੱਚ ਜਿੱਥੇ ਫਿਰ ਤੋਂ ਤਾਲਿਬਾਨ ਵੱਲੋਂ ਆਪਣਾ ਕਬਜ਼ਾ 15 ਅਗਸਤ 2021 ਨੂੰ ਕਰ ਲਿਆ ਗਿਆ ਸੀ। ਜਿਸ ਸਮੇਂ ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਉਪਰ ਤਾਲਿਬਾਨ ਵੱਲੋਂ ਕਬਜ਼ਾ ਕੀਤਾ ਗਿਆ ਸੀ ਤਾਂ ਅਫਗਾਨਿਸਤਾਨ ਦੇ ਰਾਸ਼ਟਰਪਤੀ ਆਪਣਾ ਦੇਸ਼ ਛੱਡ ਕੇ ਭੱਜ ਗਏ ਸਨ। ਉਥੇ ਹੀ ਤਾਲਿਬਾਨ ਦੇ ਕਬਜ਼ੇ ਕੀਤੇ ਜਾਣ ਦੀ ਖਬਰ ਮਿਲਦੇ ਹੀ ਬਹੁਤ ਸਾਰੇ ਵਿਦੇਸ਼ੀ ਨਾਗਰਿਕਾਂ ਨੂੰ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਤੁਰੰਤ ਹੀ ਅਫਗਾਨਿਸਤਾਨ ਤੋਂ ਫੌਜੀ ਹਵਾਈ ਜਹਾਜ਼ਾਂ ਦੇ ਰਾਹੀਂ ਬਾਹਰ ਕੱਢ ਲਿਆ ਗਿਆ ਸੀ। ਉਥੇ ਹੀ ਅਫਗਾਨਸਤਾਨ ਦੇ ਬਹੁਤ ਸਾਰੇ ਲੋਕ ਵੀ ਆਪਣੀ ਜਾਨ ਨੂੰ ਬਚਾਉਣ ਲਈ ਵਿਦੇਸ਼ਾਂ ਵਿਚ ਭੱਜ ਗਏ ਸਨ।
ਤਾਲਿਬਾਨ ਵੱਲੋਂ ਜਿਥੇ ਲੋਕਾਂ ਨੂੰ ਆਪਣੇ ਦੇਸ਼ ਅੰਦਰ ਹੀ ਸੁਰੱਖਿਅਤ ਰਹਿਣ ਵਾਸਤੇ ਭਰੋਸਾ ਦਿਵਾਇਆ ਗਿਆ ਸੀ ਪਰ ਸੈਸ਼ਨ ਸ਼ੁਰੂ ਹੁੰਦੇ ਹੀ ਅੱਤਿਆਚਾਰ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ,ਜਿੱਥੇ ਅਫਗਾਨਿਸਤਾਨ ਤੋਂ ਰੋਜ਼ਾਨਾ ਹੀ ਦਿਲ ਨੂੰ ਦਹਿਲਾ ਦੇਣ ਵਾਲੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਹੁਣ ਇੱਥੇ ਸਕੂਲ ਵਿੱਚ ਇੱਕ ਵੱਡਾ ਧਮਾਕਾ ਹੋਇਆ ਹੈ ਜਿਥੇ 25 ਵਿਦਿਆਰਥੀਆਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬੰਬ ਧਮਾਕਾ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਸਾਹਮਣੇ ਆਈ ਹੈ।
ਜਿੱਥੇ ਇਕ ਤੋਂ ਬਾਅਦ ਇਕ ਤਿੰਨ ਜ਼ਬਰਦਸਤ ਧਮਾਕੇ ਹੋਣ ਦੇ ਨਾਲ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਇਕ ਵਾਰ ਫਿਰ ਤੋਂ ਇਨ੍ਹਾਂ ਧਮਾਕਿਆਂ ਦੇ ਕਾਰਨ ਦਹਿਲ ਗਈ ਹੈ। ਦੱਸਿਆ ਗਿਆ ਹੈ ਕਿ ਇਨ੍ਹਾਂ ਬੰਬ ਧਮਾਕਿਆਂ ਦੇ ਦੌਰਾਨ 25 ਵਿਦਿਆਰਥੀਆਂ ਦੀ ਉਸ ਸਮੇਂ ਮੌਤ ਹੋ ਗਈ ਸੀ ਜਦੋਂ ਛੁੱਟੀ ਤੋਂ ਬਾਅਦ ਇਹ ਵਿਦਿਆਰਥੀ ਸਕੂਲ ਤੋਂ ਬਾਹਰ ਆ ਰਹੇ ਸਨ। ਇਨ੍ਹਾਂ ਧਮਾਕਿਆਂ ਦੇ ਵਿਚ ਪਹਿਲਾ ਧਮਾਕਾ ਮੁਮਤਾਜ ਐਜੁਕੇਸ਼ਨ ਸੈਂਟਰ ਦੇ ਨਜ਼ਦੀਕ ਹੋਇਆ, ਦੂਜਾ ਧਮਾਕਾ ਅਬਦੁਲ ਰਹੀਮ ਸ਼ਹੀਦ ਹਾਈ ਸਕੂਲ ਦੇ ਸਾਹਮਣੇ ਹੋਇਆ ਹੈ ਜਿਸ ਦੀ ਚਪੇਟ ਵਿੱਚ ਆਉਣ ਕਾਰਨ 25 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ।
ਇਨ੍ਹਾਂ ਬੰਬ ਧਮਾਕਿਆਂ ਨੂੰ ਲੈ ਕੇ ਅਜੇ ਕਿਸੇ ਵੀ ਸੰਗਠਨ ਵੱਲੋ ਇਸ ਸਾਰੀ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ ਗਈ ਹੈ। ਅਫ਼ਗ਼ਾਨਿਸਤਾਨ ਵਿਚ ਮੌਜੂਦ ਸਰਕਾਰ ਵੱਲੋਂ ਜਿਥੇ ਅੱਤਵਾਦੀ ਗਤੀਵਿਧੀਆਂ ਉਪਰ ਠੱਲ੍ਹ ਪਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਅੱਤਵਾਦੀ ਸੰਗਠਨ ਪਹਿਲਾਂ ਦੇ ਮੁਕਾਬਲੇ ਵਧੇਰੇ ਸਰਗਰਮ ਹੁੰਦੇ ਨਜ਼ਰ ਆ ਰਹੇ ਹਨ ਜਿਨ੍ਹਾਂ ਵਲੋ ਇਸ ਤਰ੍ਹਾਂ ਦੇ ਧਮਾਕਿਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।
Previous Postਪੰਜਾਬ ਚ ਇਥੇ ਹੋ ਗਿਆ ਵੱਡਾ ਐਲਾਨ – ਜਮੀਨ ਅਤੇ ਘਰਾਂ ਨੂੰ ਵੇਚਣ ਵਾਲਿਆਂ ਨੂੰ ਕਰਨਾ ਪਵੇਗਾ ਇਹ ਕੰਮ
Next Postਪੰਜਾਬ ਚ ਹੁਣ ਇਹਨਾਂ ਗੱਡੀਆਂ ਦੇ ਵੀ ਹੋਣਗੇ ਚਲਾਨ, ਮਾਨ ਸਰਕਾਰ ਨੇ ਕਰਤੀ ਵੱਡੀ ਸਖਤੀ- ਤਾਜਾ ਵੱਡੀ ਖਬਰ