ਇਥੇ ਸ਼ਰਾਬ ਨਾਲ ਭਰਿਆ ਟਰੱਕ ਪਲਟਿਆ – ਫਿਰ ਲੋਕਾਂ ਨੇ ਕੀਤੀ ਅਜਿਹੀ ਹਰਕਤ ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ 

ਦੇਸ਼ ਭਰ ਦੇ ਵਿਚ ਨਸ਼ਾ ਖਤਮ ਕਰਨ ਦੇ ਲਈ ਸਰਕਾਰਾਂ ਵੱਲੋਂ ਵੱਡੇ ਵੱਡੇ ਵਾਅਦੇ ਅਤੇ ਦਾਅਵੇ ਕੀਤੇ ਜਾਦੇ ਹਨ । ਪਰ ਹਰ ਰੋਜ਼ ਹੀ ਦੇਸ਼ ਭਰ ਦੇ ਵੱਖ ਵੱਖ ਇਲਾਕਿਆਂ ਤੋਂ ਨਸ਼ੇ ਨਾਲ ਸਬੰਧਤ ਤਸਵੀਰਾਂ ਸਾਹਮਣੇ ਆਉਂਦੀਆਂ ਹਨ ਜੋ ਸਰਕਾਰਾਂ ਦੀ ਖੋਲ੍ਹ ਕੇ ਰੱਖ ਦਿੰਦੀਆਂ ਹਨ । ਅਜਿਹੀ ਹੀ ਇੱਕ ਪੋਲ ਖੋਲ੍ਹ ਕੇ ਰੱਖ ਦਿੱਤੀ ਗਈ ਹੈ ਦੇਸ਼ ਦੇ ਇਕ ਅਜਿਹੇ ਸੂਬੇ ਦੇ ਵਿੱਚ ਆਈ ਜਿੱਥੇ ਸਰਕਾਰ ਦੇ ਵੱਲੋਂ ਸ਼ਰਾਬਬੰਦੀ ਸਬੰਧੀ ਕੀਤੀਆਂ ਜਾ ਰਹੀਆਂ ਗੱਲਾਂ ਪੂਰਨ ਤੌਰ ਤੇ ਝੂਠੀਆਂ ਪੈਂਦੀਆਂ ਹੋਈਆਂ ਦਿਖਾਈ ਦਿੰਦੀਆਂ ਹਨ । ਦਰਅਸਲ ਬਿਹਾਰ ਤੇ ਵਿਚ ਬੁੱਧਵਾਰ ਤੜਕੇ ਜਮਾਈ ਮੁੱਲਾਂਪੁਰ ਦੇ ਮੁੱਖ ਮਾਰਗ ਤੇ ਇਕ ਸ਼ਰਾਬ ਨਾਲ ਭਰਿਆ ਹੋਇਆ ਟਰੱਕ ਬਰਾਮਦ ਕੀਤਾ ਗਿਆ । ਇਹ ਟਰੱਕ ਦੇ ਬਾਰੇ ਉਸ ਸਮੇਂ ਪਤਾ ਚੱਲਿਆ ਜਦ ਇਹ ਸ਼ਰਾਬ ਦਾ ਭਰਿਆ ਹੋਇਆ ਟਰੱਕ ਇਕ ਖੱਡ ਵਿਚ ਡਿੱਗ ਗਿਆ । ਇਹ ਟਰੱਕ ਵੀਹ ਫੁੱਟ ਡੂੰਘੀ ਖਾਈ ਬਿੱਲੀ ਲੱਗਣੇ ਡਿੱਗ ਗਿਆ ।

ਜਿਵੇਂ ਹੀ ਟਰੱਕ ਖੱਡੇ ਵਿੱਚ ਡਿੱਗਿਆ ਕੰਡਕਟਰ ਅਤੇ ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ ਤੇ ਉਹ ਮੌਕੇ ਤੋਂ ਫ਼ਰਾਰ ਹੋ ਗਏ । ਜਦ ਕਿ ਇਸ ਹਾਦਸੇ ਦੌਰਾਨ ਇੱਕ ਬਜ਼ੁਰਗ ਟਰੱਕ ਦੀ ਲਪੇਟ ਵਿੱਚ ਆ ਗਿਆ, ਜਿਸ ਕਾਰਨ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ । ਉੱਥੇ ਹੀ ਜਦੋਂ ਇਸ ਘਟਨਾ ਬਾਰੇ ਆਲੇ ਦੁਆਲੇ ਦੇ ਲੋਕਾਂ ਨੂੰ ਪਤਾ ਚੱਲਾ ਚੱਲਿਆ ਤਾਂ ਲੋਕਾਂ ਦੀ ਭਾਰੀ ਭੀੜ ਉੱਥੇ ਇਕੱਠੇ ਹੋਈ । ਜਿਨ੍ਹਾਂ ਵੱਲੋਂ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤੇ ਪੁਲੀਸ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ । ਪਰ ਉਦੋਂ ਤਕ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਸ਼ਰਾਬ ਤੇ ਹੱਥ ਸਾਫ ਕੀਤਾ ਜਾ ਚੁੱਕਿਆ ਸੀ।

ਮੌਕੇ ਤੇ ਪੁੱਜੀ ਪੁਲੀਸ ਨੇ ਟਰੱਕ ਵਿਚੋਂ ਸ਼ਰਾਬ ਕੱਢ ਕੇ ਥਾਣੇ ਲਿਆਂਦੀ ਜਿੱਥੇ ਸ਼ਰਾਬ ਦੀ ਗਿਣਤੀ ਕੀਤੀ ਜਾ ਰਹੀ ਹੈ । ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਇਹ ਸ਼ਰਾਬ ਜੋ ਟਰੱਕ ਵਿਚੋਂ ਬਰਾਮਦ ਹੋਈ ਹੈ ਉਹ ਝਾਰਖੰਡ ਦੇ ਵੱਖ ਵੱਖ ਬ੍ਰਾਂਡਾਂ ਦੀ ਦੱਸੀ ਜਾ ਰਹੀ ਹੈ । ਉੱਥੇ ਹੀ ਜਾਣਕਾਰੀ ਦਿੰਦੇ ਹੋਏ ਪੁਲੀਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਨਾਜਾਇਜ਼ ਸ਼ਰਾਬ ਦੀ ਖੇਪ ਬਾਰੇ ਪਤਾ ਚੱਲਿਆ ਕੀ ਇੱਥੇ ਸ਼ਰ੍ਹੇਆਮ ਵਿਕ ਰਹੀ ਹੈ ਤਾ ਫਿਰ ਉਨ੍ਹਾਂ ਵੱਲੋਂ ਨਾਕਾ ਲਗਾ ਕੇ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ ।

ਜਦੋਂ ਚੈਕਿੰਗ ਕਰਦੇ ਹੋਏ ਇਸ ਟਰੱਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਟਰੱਕ ਨਹੀਂ ਰੁਕਿਆ ਤੇ ਜਦੋਂ ਟਰੱਕ ਡਰਾਈਵਰ ਨੇ ਪੁਲੀਸ ਨੂੰ ਦੇਖਿਆ ਤਾਂ ਉਸ ਦੇ ਵੱਲੋਂ ਟਰੱਕ ਭਜਾਉਣ ਦੀ ਕੋਸ਼ਿਸ਼ ਕੀਤੀ ਗਈ , ਜਿਸ ਦੇ ਚਲਦੇ ਇਹ ਟਰੱਕ ਖੱਡ ਵਿੱਚ ਡਿੱਗ ਗਿਆ। ਜਿਸ ਦੌਰਾਨ ਇੱਕ ਬਜ਼ੁਰਗ ਇਸ ਟਰੱਕ ਦੀ ਲਪੇਟ ਵਿਚ ਆਉਣ ਕਾਰਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ । ਉਥੇ ਹੀ ਮੌਕੇ ਤੇ ਹੀ ਟਰੱਕ ਦਾ ਡਰਾਈਵਰ ਤੇ ਕੰਡਕਟਰ ਭੱਜ ਗਏ । ਫ਼ਿਲਹਾਲ ਉਨ੍ਹਾਂ ਵੱਲੋਂ ਇਸ ਮਾਮਲੇ ਸਬੰਧੀ ਜਾਂਚ ਪਡ਼ਤਾਲ ਸ਼ੁਰੂ ਕਰ ਦਿੱਤੀ ਗਈ ਹੈ ।