ਇਥੇ ਵਿਆਹ ਚ ਲਾੜੇ ਨੇ ਕੀਤਾ ਅਜਿਹਾ ਕੰਮ, ਸਾਰਿਆਂ ਲਈ ਬਣ ਗਈ ਮਿਸਾਲ- ਹਰੇਕ ਨੂੰ ਦਿੱਤੀ ਇਹ ਨਸੀਹਤ

ਆਈ ਤਾਜ਼ਾ ਵੱਡੀ ਖਬਰ 

ਭਾਰਤ ਦੇਸ਼ ਵਿੱਚ ਦਾਜ ਪ੍ਰਥਾ ਤੇ ਕਾਨੂੰਨੀ ਮਨਾਹੀ ਦੇ ਬਾਵਜੂਦ ਵੀ ਲੋਕ ਦਾਜ ਦੀ ਪ੍ਰਥਾ ਨੂੰ ਅਪਨਾਉਂਦੇ ਹਨ । ਇਸ ਲਈ ਦਾਜ ਦੀ ਬਲੀ ਹੁਣ ਤੱਕ ਦੇਸ਼ ਦੀਆਂ ਕਈ ਬੱਚੀਆਂ ਚੜ੍ਹ ਚੁੱਕੀਆਂ ਹਨ । ਉਥੇ ਹੀ ਭਾਰਤ ਵਿਚ ਦਾਜ ਦਾਜ ਨੂੰ ਲੈ ਕੇ ਇਕ ਅਜਿਹੀ ਅਨੋਖੀ ਮਿਸਾਲ ਪੈਦਾ ਕੀਤੀ ਗਈ ਹੈ ਜਿਸ ਦੀ ਚਰਚਾ ਹੁਣ ਚਾਰੇ ਪਾਸੇ ਤੇਜ਼ੀ ਨਾਲ ਛਿੜ ਚੁੱਕੀ ਹੈ । ਦਰਅਸਲ ਇਕ ਲਾੜੇ ਦੇ ਪਰਿਵਾਰ ਵੱਲੋਂ ਆਪਣੇ ਪੁੱਤਰ ਦੇ ਵਿਆਹ ਵਿੱਚ ਸਿਰਫ ਇੱਕ ਰੁਪਏ ਦਾਜ ਦੀ ਮੰਗ ਕਰਕੇ ਅਨੋਖੀ ਮਿਸਾਲ ਕਾਇਮ ਕੀਤੀ ਹੈ । ਜਿਸ ਦੀ ਸ਼ਲਾਘਾ ਹਰ ਕਿਸੇ ਦੇ ਵੱਲੋਂ ਕੀਤੀ ਜਾ ਰਹੀ ਹੈ । ਮਾਮਲਾ ਉੱਤਰ ਪ੍ਰਦੇਸ਼ ਦੇ ਜੌਨਪੁਰ ਤੋਂ ਸਾਹਮਣੇ ਆਇਆ ਹੈ।

ਜਿੱਥੇ ਜੌਨਪੁਰ ਵਿੱਚ ਦਾਜ ਵਰਗੀ ਭੈੜੀ ਪ੍ਰਥਾ ਬਹੁਤ ਹੀ ਜ਼ਿਆਦਾ ਪ੍ਰਚਲਿਤ ਹੈ ਤੇ ਇਸ ਪ੍ਰਥਾ ਨੂੰ ਦਰ ਕਿਨਾਰ ਕਰਦੇ ਹੋਏ ਲਾੜੇ ਦੇ ਮਾਪਿਆਂ ਨੇ ਆਪਣੇ ਪੁੱਤਰ ਦੇ ਵਿਆਹ ਵਿਚ ਲੜਕੀ ਪਰਿਵਾਰ ਦੇ ਵੱਲੋਂ ਇੱਕ ਰੁਪਏ ਦੀ ਮੰਗ ਕਰਕੇ ਅਨੋਖੀ ਮਿਸਾਲ ਕਾਇਮ ਕੀਤੀ ਹੈ । ਜ਼ਿਕਰਯੋਗ ਹੈ ਕਿ ਅਕਸਰ ਹੀ ਵਿਆਹਾਂ ’ਚ ਲਾੜੇ ਪੱਖ ਵਲੋਂ ਵੀ ਕਈ ਮੰਗਾਂ ਅਤੇ ਸ਼ਰਤਾਂ ਰੱਖੀਆਂ ਜਾਂਦੀਆਂ ਹਨ, ਜਿਸ ਨੂੰ ਲਾੜੀ ਪੱਖ ਵਲੋਂ ਪੂਰਾ ਵੀ ਕੀਤਾ ਜਾਂਦਾ ਹੈ। ਲਾੜੇ ਪੱਖ ਵਲੋਂ ਦਾਜ ਦੀ ਮੰਗ ਕੀਤੀ ਜਾਂਦੀ ਹੈ। ਲਾੜੀ ਪੱਖ ਵਲੋਂ ਆਪਣੀ ਧੀ ਨੂੰ ਬਹੁਤ ਜ਼ਿਆਦਾ ਦਾਜ ਦੇ ਕੇ ਤੋਰਿਆ ਜਾਂਦਾ ਹੈ।

ਉੱਥੇ ਹੀ ਹੁਣ ਦਾਜ ਲੈਣ ਅਤੇ ਨਾ ਮਿਲਣ ’ਤੇ ਨੂੰਹਆਂ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲਿਆਂ ਲਈ ਨਸੀਹਤ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕੀ ਮੁੰਗਰਾਬਾਦ ਸ਼ਾਹਪੁਰ ਥਾਣਾ ਖੇਤਰ ਦੇ ਬਿਰਧੌਲਪੁਰ ਰਾਏਪੁਰ ਵਾਸੀ ਸਮਰ ਬਹਾਦੁਰ ਯਾਦਵ ਨੇ ਆਪਣੇ ਪੁੱਤਰ ਸੂਰਜ ਯਾਦਵ ਦਾ ਵਿਆਹ ਪ੍ਰਤਾਪਗੜ੍ਹ ਦੇ ਗਾਰਾਪੁਰ ਪਿੰਡ ਵਾਸੀ ਬੰਸ਼ੀਲਾਲ ਯਾਦਵ ਦੀ ਧੀ ਅਰਚਨਾ ਯਾਦਵ ਨਾਲ ਤੈਅ ਕੀਤਾ। 3 ਦਿਨ ਪਹਿਲਾਂ ਪੂਰੀ ਸ਼ਾਨੋ-ਸ਼ੌਕਤ ਨਾਲ ਬਰਾਤ ਨਿਕਲੀ ਅਤੇ ਲਾੜੀ ਪੱਖ ਦੇ ਦਰਵਾਜ਼ੇ ’ਤੇ ਪਹੁੰਚੀ। ਬਰਾਤੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ।

ਜਦੋਂ ਲਾੜਾ-ਲਾੜੀ ਮੰਡਪ ’ਚ ਬੈਠੇ ਤਾਂ ਸਿਰਫ ਇਕ ਰੁਪਏ ’ਚ ਵਿਆਹ ਦੀ ਰਸਮ ਅਦਾ ਕੀਤੀ ਗਈ। ਜਿਸ ਤੋਂ ਬਾਅਦ ਇਸ ਦੀ ਸ਼ਲਾਘਾ ਹੁਣ ਹਰ ਕਿਸੇ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਇਸ ਨੌਜਵਾਨ ਨੇ ਆਪਣੇ ਵਿਆਹ ਵਿਚ ਇਕ ਅਜਿਹੀ ਮਿਸਾਲ ਕਾਇਮ ਕੀਤੀ ਹੈ , ਜਿਸ ਮਿਸਾਲ ਹਰ ਕਿਸੇ ਦੇ ਵੱਲੋਂ ਅਪਣਾਉਣਾ ਚਾਹੀਦਾ ਹੈ ।