ਇਥੇ ਵਾਪਰੇ ਦਰਦਨਾਕ ਹਾਦਸੇ ਚ ਹੋਈ 5 ਲੋਕਾਂ ਦੀ ਮੌਤ, PM ਮੋਦੀ ਨੇ ਵੀ ਪ੍ਰਗਟਾਇਆ ਦੁੱਖ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਭਰ ਤੋਂ ਸੜਕੀ ਹਾਦਸਿਆਂ ਨਾਲ ਸਬੰਧਤ ਜਿਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹਨ, ਇਹ ਤਸਵੀਰਾਂ ਸਭ ਨੂੰ ਵੀ ਝੰਜੋੜ ਕੇ ਰੱਖ ਦਿੰਦੀਆਂ ਹਨ । ਕਈ ਵਾਰ ਕੁਝ ਅਜਿਹੇ ਹਾਦਸੇ ਵਾਪਰਦੇ ਹਨ ਜਿਨ੍ਹਾਂ ਨੂੰ ਵੇਖ ਕੇ ਰੂਹ ਕੰਬ ਉੱਠਦੀ ਹੈ । ਅਜਿਹਾ ਹੀ ਇੱਕ ਰੂਹ ਕੰਬਾਊ ਹਾਦਸਾ ਵਾਪਰਿਆ ਹੈ ਜਿਨ੍ਹਾਂ ਵਿੱਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਸ ਹਾਦਸੇ ਨੂੰ ਲੈ ਕੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਮਾਮਲਾ ਯੋਧਪੁਰ ਡਿਵੀਜ਼ਨ ਦੇ ਜਲੂਰ ਅਤੇ ਪਾਲੀ ਚ ਹੋਏ ਵੱਖ ਵੱਖ ਸਡ਼ਕੀ ਹਾਦਸਿਆਂ ਦਾ ਹੈ ।

ਜਿਨ੍ਹਾਂ ਵਿਚ ਸੱਤ ਲੋਕਾਂ ਦੀ ਮੌਤ ਹੋ ਚੁੱਕੀ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪਹਿਲੀ ਘਟਨਾ ਜਲੂਰ ਜ਼ਿਲ੍ਹੇ ਦੇ ਹੋਰ ਦੇ ਰਾਸ਼ਟਰੀ ਹਾਈਵੇ ਤੇ ਵਾਪਰੀ । ਜਿੱਥੇ ਇਕ ਕਾਰ ਖਡ਼੍ਹੇ ਟਰੱਕ ਨਾਲ ਜਾ ਟਕਰਾਈ । ਜਿਸ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ । ਜਿਸ ਦੇ ਚੱਲਦੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇਸ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉੱਥੇ ਹੀ ਮੰਗਲਵਾਰ ਸਵੇਰੇ ਪਾਂਧੀ ਤੋਂ ਸੁਮੇਰਪੁਰ ਰਾਸ਼ਟਰੀ ਹਾਈਵੇ ਤੋਂ ਹੋਈ ਹਾਦਸੇ ਵਿੱਚ ਦੋ ਹੋਰ ਲੋਕਾਂ ਦੀ ਮੌਤ ਹੋ ਗਈ ।

ਜਿਨ੍ਹਾਂ ਦੀ ਪਛਾਣ ਕਰਨ ਲਈ ਪੁਲੀਸ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਗ੍ਰੇਨਾਈਟ ਬਲਾਕ ਨਾਲ ਭਰੀ ਟਰਾਲੀ ਦਾ ਟਾਇਰ ਫਿਸਲਣ ਕਾਰਨ ਡਰਾਈਵਰ ਨੇ ਉਸ ਨੂੰ ਸਡ਼ਕ ਕਿਨਾਰੇ ਖਡ਼੍ਹਾ ਕਰ ਦਿੱਤਾ। ਜਿਸ ਦਾ ਟਾਇਰ ਬਦਲਣ ਦੀ ਤਿਆਰੀ ਕੀਤੀ ਜਾ ਰਹੀ ਸੀ ਕਿ ਉਸੇ ਸਮੇਂ ਰਾਤ ਬਾਰਾਂ ਵਜੇ ਤੋਂ ਬਾਅਦ ਚਾਰਲੀ ਪਿੰਡ ਵੱਲੋਂ ਆ ਰਹੀ ਇਕ ਕਾਰ ਟਰਾਲੀ ਨਾਲ ਜਾ ਟਕਰਾਈ । ਕਾਰ ਦੀ ਰਫਤਾਰ ਇੰਨੀ ਜ਼ਿਆਦਾ ਤੇਜ਼ ਸੀ ਕਿ ਇਸ ਹਾਦਸੇ ਦੌਰਾਨ ਉਸ ਦੀ ਛੱਤ ਉੱਡ ਗਈ ।

ਇਸ ਵਿੱਚ ਬੈਠੇ ਪੰਜ ਨੌਜਵਾਨਾਂ ਦੇ ਸਿਰ ਫਟ ਗਈ ਤੇ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ । ਪੰਜਾਂ ਵਿੱਚੋਂ ਤਿੰਨ ਦੀ ਮੌਕੇ ਤੇ ਦੋ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ । ਫਿਲਹਾਲ ਪੁਲੀਸ ਦੇ ਵੱਲੋਂ ਮਾਮਲਾ ਦਰਜ ਕਰਕੇ ਮ੍ਰਿਤਕ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ ।