ਆਈ ਤਾਜਾ ਵੱਡੀ ਖਬਰ
ਸਮਾਜਿਕ ਤਾਣਾ ਬਾਣਾ ਦਿਨੋਂ ਦਿਨ ਹੋਰ ਜ਼ਿਆਦਾ ਉਲਝਦਾ ਜਾ ਰਿਹਾ ਹੈ ਜਿਸ ਦੇ ਕਾਰਨ ਇਸ ਵਿਸ਼ਵ ਦੇ ਹਾਲਾਤ ਬੇਹੱਦ ਚਿੰਤਾ ਦਾ ਕਾਰਨ ਬਣੇ ਹੋਏ ਹਨ। ਵੱਖ ਵੱਖ ਦੇਸ਼ਾਂ ਦੇ ਵਿਚ ਰੋਜ਼ਾਨਾ ਹੀ ਵਾਪਰ ਰਹੀਆਂ ਘਟਨਾਵਾਂ ਦੇ ਕਾਰਨ ਸ਼ਾਂਤਮਈ ਹਾਲਾਤਾਂ ਨੂੰ ਸੱ-ਟ ਵੱਜਦੀ ਹੈ। ਜਿਸ ਕਾਰਨ ਸ਼ਾਂਤਮਈ ਮਾਹੌਲ ਨੂੰ ਕਾਇਮ ਰੱਖਣ ਦੇ ਲਈ ਕੀਤੀਆਂ ਗਈਆਂ ਤਿਆਰੀਆਂ ਧਰੀਆਂ ਦੀਆਂ ਧਰੀਆਂ ਰਹਿ ਜਾਂਦੀਆਂ ਹਨ। ਕਿਸੇ ਵੀ ਦੇਸ਼ ਦੀ ਫੌਜ ਉਸ ਦੇਸ਼ ਦੀ ਅਹਿਮ ਤਾਕਤ ਹੁੰਦੀ ਹੈ ਜੋ ਦੇਸ਼ ਨੂੰ ਅੰਦਰੂਨੀ ਅਤੇ ਬਾਹਰੀ ਖ਼-ਤ-ਰੇ ਤੋਂ ਬਚਾਉਂਦੀ ਹੈ।
ਪਰ ਹੁਣ ਅਫ਼ਗ਼ਾਨਿਸਤਾਨ ਦੇਸ਼ ਤੋਂ ਫੌਜ ਦੇ ਨਾਲ ਜੁੜੀ ਹੋਈ ਇਕ ਦੁਖਦਾਈ ਖਬਰ ਸੁਨਣ ਦੇ ਵਿਚ ਸਾਹਮਣੇ ਆ ਰਹੀ ਹੈ। ਜਿੱਥੇ ਫੌਜ ਦੇ ਇਕ ਹੈਲੀਕਾਪਟਰ ਦੇ ਦੁਰਘਟਨਾਗ੍ਰਸਤ ਹੋ ਜਾਣ ਕਾਰਨ ਉਸ ਵਿਚ ਸਵਾਰ 9 ਵਿਅਕਤੀਆਂ ਦੀ ਮੌਤ ਹੋ ਗਈ। ਉੱਚ ਅਧਿਕਾਰੀਆਂ ਤੋਂ ਪ੍ਰਾਪਤ ਹੋ ਰਹੀ ਜਾਣਕਾਰੀ ਮੁਤਾਬਕ ਇਹ ਹਾਦਸਾ ਇਥੋਂ ਦੇ ਵਰਦਕ ਸੂਬੇ ਦੇ ਵਿੱਚ ਵਾਪਰਿਆ। ਇਹ ਉਡਾਨ mi-17 ਹੈਲੀਕਾਪਟਰ ਨੇ ਭਰੀ ਜੋ ਹੇਸੇ ਏ ਅਸਵਾਲ ਬੇਹਸੂਦ ਜ਼ਿਲੇ ਦੇ ਵਿੱਚ ਹਾਦਸਾਗ੍ਰਸਤ ਹੋ ਗਿਆ।
ਅਧਿਕਾਰੀਆਂ ਵੱਲੋਂ ਦਿੱਤੇ ਗਏ ਬਿਆਨਾਂ ਅਨੁਸਾਰ ਇਸ ਹਾਦਸੇ ਦੇ ਵਿਚ 4 ਚਾਲਕ ਦਲ ਦੇ ਮੈਂਬਰ ਸਨ ਜਦ ਕੇ 5 ਮੈਂਬਰ ਫੌਜ ਦੇ ਸੁਰੱਖਿਆ ਮੁਲਾਜ਼ਮ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਹੈਲੀਕਾਪਟਰ ਜ਼ਖਮੀ ਹੋਏ ਇੱਕ ਫੌਜੀ ਨੂੰ ਬਚਾਉਣ ਵਾਸਤੇ ਜਾ ਰਿਹਾ ਸੀ। ਉਥੇ ਹੀ ਇਸ ਘਟਨਾ ਦਾ ਸਭ ਤੋਂ ਗਹਿਰਾ ਅਸਰ ਵੀਰਵਾਰ ਨੂੰ ਮਾਸਕੋ ਦੇ ਵਿੱਚ ਹੋਣ ਵਾਲੇ ਹਾਈ ਪ੍ਰੋਫਾਈਲ ਸਿਖਰ ਸੰਮੇਲਨ ਉਪਰ ਵੀ ਪੈ ਸਕਦਾ ਹੈ ਕਿਉਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ
ਅਫਗਾਨਿਸਤਾਨ ਵਿੱਚ ਸੰਘਰਸ਼ ਦਾ ਸ਼ਾਂਤਮਈ ਹੱਲ ਲੱਭਣ ਦੇ ਲਈ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਰੂਸ ਵਿਖੇ ਕਰਵਾਏ ਜਾਣ ਵਾਲੇ ਇਸ ਸਿਖਰ ਸੰਮੇਲਨ ਦੇ ਵਿਚ ਕਾਬੁਲ ਅਧਿਕਾਰਿਕ ਪ੍ਰਤਿਨਿਧ ਮੰਡਲ ਦੇ ਸ਼ਾਮਲ ਹੋਣ ਦੀ ਵੀ ਉਮੀਦ ਜਤਾਈ ਜਾ ਰਹੀ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਸਤੰਬਰ ਤੋਂ ਕਤਰ ਵਿਚ ਸ਼ੁਰੂ ਹੋਈ ਤਾਲਿਬਾਨ ਅਤੇ ਅਫ਼ਗ਼ਾਨ ਸਰਕਾਰ ਦੇ ਨੁਮਾਇੰਦਿਆਂ ਦੀ ਸ਼ਾਂਤੀ ਪੂਰਵਕ ਗੱਲ ਬਾਤ ਪਿਛਲੇ ਮਹੀਨਿਆਂ ਤੋਂ ਰੁਕੀ ਹੋਈ ਹੈ ਜਿਸ ਵਿੱਚ ਕੁਝ ਖਾਸ ਪ੍ਰਗਤੀ ਨਹੀਂ ਹੋਈ ਹੈ।
Previous Postਹੁਣੇ ਹੁਣੇ ਪੰਜਾਬ ਦੇ ਸਕੂਲਾਂ ਕਾਲਜਾਂ ਬਾਰੇ ਕੈਪਟਨ ਨੇ ਕਰਤਾ ਇਹ ਵੱਡਾ ਐਲਾਨ
Next Postਹੁਣੇ ਹੁਣੇ ਬਾਲੀਵੁੱਡ ਦੇ ਚੋਟੀ ਦੇ ਮਸ਼ਹੂਰ ਅਦਾਕਾਰਾ ਸਤੀਸ਼ ਕੌਸ਼ਿਕ ਬਾਰੇ ਆਈ ਮਾੜੀ ਖਬਰ