ਆਈ ਤਾਜਾ ਵੱਡੀ ਖਬਰ
ਭਾਰਤ ਦੇਸ਼ ਜਿੱਥੇ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਹਨ ਤੇ ਲੋਕ ਆਪਣੀ ਸ਼ਰਧਾ ਤੇ ਧਰਮ ਮੁਤਾਬਕ ਮੰਦਰਾ, ਗੁਰੂ ਘਰਾਂ, ਮਸਜਿਦਾਂ ਸਮੇਤ ਹੋਰਾਂ ਧਾਰਮਿਕ ਸਥਾਨਾਂ ਵਿੱਚ ਵਿਸ਼ਵਾਸ ਰੱਖਦੇ ਹਨ l ਗੱਲ ਕੀਤੀ ਜਾਵੇ ਮੰਦਰਾਂ ਦੀ ਤਾਂ ਦੁਨੀਆਂ ਭਰ ਦੇ ਵਿੱਚ ਅਜਿਹੇ ਬਹੁਤ ਸਾਰੇ ਮੰਦਰ ਸਥਾਪਿਤ ਹਨ, ਜਿਨਾਂ ਨੂੰ ਲੈ ਕੇ ਵੱਖ-ਵੱਖ ਮਾਨਤਾ ਹੈ। ਇਸੇ ਵਿਚਾਲੇ ਹੁਣ ਤੁਹਾਨੂੰ ਇੱਕ ਅਜਿਹੇ ਮੰਦਰ ਬਾਰੇ ਦੱਸਾਂਗੇ ਜਿਸ ਮੰਦਰ ਦੇ ਵਿੱਚ 2000 ਸਾਲ ਪੁਰਾਣਾ ਖਜ਼ਾਨਾ ਪ੍ਰਾਪਤ ਹੋਇਆ ਹੈ। ਜਿਸ ਨੂੰ ਵੇਖਣ ਤੋਂ ਬਾਅਦ ਵਿਗਿਆਨਿਕ ਵੀ ਹੈਰਾਨ ਹੋ ਚੁੱਕੇ ਹਨ। ਦੱਸ ਦਈਏ ਕਿ ਗੁਆਂਡੀ ਦੇਸ਼ਾਂ ਪਾਕਿਸਤਾਨ ‘ਚ 2000 ਸਾਲ ਪੁਰਾਣਾ ਦੁਰਲੱਭ ਖਜ਼ਾਨਾ ਮਿਲਿਆ ਹੈ, ਜਿਸ ਨੂੰ ਪੁਰਾਤੱਤਵ ਵਿਗਿਆਨੀ ਮੋਹੰਜੋਦੜੋ ਦੇ ਪ੍ਰਾਚੀਨ ਸਥਾਨ ‘ਤੇ ਬਣੇ ਬੋਧੀ ਮੰਦਰ ਦੇ ਖੰਡਰਾਂ ‘ਚ ਦੇਖ ਕੇ ਹੈਰਾਨ ਰਹਿ ਗਏ।
ਇਸ ਖਜ਼ਾਨੇ ਵਿੱਚ ਜ਼ਿਆਦਾਤਰ ਸਿੱਕੇ ਤਾਂਬੇ ਦੇ ਹਨ, ਜੋ ਕਿ ਕੁਸ਼ਾਨ ਸਾਮਰਾਜ ਦੇ ਯੁੱਗ ਦੇ ਦੱਸੇ ਜਾਂਦੇ ਹਨ। ਇਸ ਖਜ਼ਾਨੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਵੀ ਕਾਫੀ ਵਾਇਰਲ ਹੁੰਦੀਆਂ ਪਈਆਂ ਹਨ ਜਿਸ ਨੂੰ ਵੇਖ ਕੇ ਹੋਰਾਂ ਦੇਸ਼ਾਂ ਦੇ ਲੋਕ ਵੀ ਹੈਰਾਨ ਹੁੰਦੇ ਪਏ ਹਨ। ਇਸ ਮੰਦਰ ਬਾਰੇ ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਹ ਮੰਦਰ ਮੋਹੰਜੋਦੜੋ ਦੇ ਪਤਨ ਤੋਂ ਲਗਭਗ 1600 ਸਾਲ ਬਾਅਦ ਦਾ ਹੈ, ਜਿਸ ਤੋਂ ਬਾਅਦ ਖੰਡਰ ‘ਤੇ ਸਤੂਪ ਬਣਾਇਆ ਗਿਆ। ਦੱਸ ਦੇਈਏ ਕਿ ਸ਼ੇਖ ਜਾਵੇਦ ਵੀ ਉਸ ਟੀਮ ਦਾ ਹਿੱਸਾ ਹੈ, ਜਿਸ ਨੇ ਖੋਦਾਈ ਦੌਰਾਨ ਇਹ ਸਿੱਕੇ ਲੱਭੇ ਸਨ।
ਦੱਸਣਯੋਗ ਹੈ ਕਿ ਮੰਦਰ ਵਿੱਚੋਂ ਪਾਏ ਗਏ ਖਜ਼ਾਨੇ ਦੇ ਸਿੱਕਿਆਂ ਦਾ ਰੰਗ ਬਿਲਕੁਲ ਹਰਾ ਹੈ, ਕਿਉਂਕਿ ਤਾਂਬਾ ਹਵਾ ਦੇ ਸੰਪਰਕ ‘ਚ ਆਉਣ ਤੋਂ ਬਾਅਦ ਖਰਾਬ ਹੋ ਜਾਂਦਾ ਹੈ। ਸਦੀਆਂ ਤੋਂ ਦੱਬੇ ਰਹਿਣ ਕਾਰਨ ਇਹ ਸਿੱਕੇ ਗੋਲਾਕਾਰ ਢੇਰ ਵਿੱਚ ਤਬਦੀਲ ਹੋ ਗਏ ਹਨ। ਇਸ ਖਜ਼ਾਨੇ ਦੇ ਵਜ਼ਨ ਬਾਰੇ ਪੁਰਾਤੱਤਵ ਵਿਗਿਆਨੀ ਨੇ ਦੱਸਿਆ ਕਿ ਇਸ ਦਾ ਵਜ਼ਨ ਲਗਭਗ 5.5 ਕਿਲੋ ਹੈ ਅਤੇ ਇਸ ਖਜ਼ਾਨੇ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ।
ਇਹ ਮੰਦਰ ਦੱਖਣ-ਪੂਰਬੀ ਪਾਕਿਸਤਾਨ ਵਿੱਚ ਮੋਹੰਜੋਦੜੋ ਦੇ ਵੱਡੇ ਖੰਡਰਾਂ ਦੇ ਵਿਚਕਾਰ ਸਥਿਤ ਹੈ, ਜੋ ਕਿ ਲਗਭਗ 2600 ਬੀ.ਸੀ. ਦਾ ਹੈ। ਇਸ ਮੰਦਰ ਦੇ ਵਿੱਚ ਮਿਲੇ ਖਜ਼ਾਨੇ ਤੋਂ ਬਾਅਦ ਹੁਣ ਪੂਰੇ ਪਾਕਿਸਤਾਨ ਦੇ ਵਿੱਚ ਇਸ ਦੇ ਚਰਚੇ ਛਿੜੇ ਹੋਏ ਨੇ, ਉਧਰ ਇਸ ਖਜ਼ਾਨੇ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਪਰ ਵੀ ਲੋਕ ਆਪਣੀ ਪ੍ਰਤਿਕ੍ਰਿਆ ਦੇਣ ਦੇ ਵਿੱਚ ਲੱਗੇ ਹੋਏ ਹਨ।
Previous Postਲਾੜਾ ਲਾੜੀ ਨੂੰ ਟਰੈਕਟਰ ਤੇ ਹੀ ਵਿਆਹ ਲਿਆਇਆ , ਕਿਹਾ ਕਿਸਾਨ ਦੇ ਪੁੱਤ ਲਈ ਏਹੀ ਜਹਾਜ ਹੈ
Next Postਮਰਹੂਮ ਐਕਟਰ ਰਾਜ ਕੁਮਾਰ ਦੇ ਘਰੋਂ ਆਈ ਵੱਡੀ ਮਾੜੀ ਖਬਰ , ਹੋਈ ਇਸ ਪਰਿਵਾਰਿਕ ਮੈਂਬਰ ਦੀ ਮੌਤ