ਆਈ ਤਾਜ਼ਾ ਵੱਡੀ ਖਬਰ
ਬਹੁਤ ਸਾਰੇ ਦੇਸ਼ਾਂ ਦਾ ਇਤਿਹਾਸ ਅਜਿਹਾ ਹੈ ਜਿਸ ਤੋਂ ਕਈ ਲੋਕ ਅਣਜਾਣ ਹਨ। ਜਿੱਥੇ ਕਈ ਹਾਦਸਿਆਂ ਦੇ ਕਾਰਨ ਬਹੁਤ ਸਾਰੀਆਂ ਸਭਿਅਤਾਵਾਂ ਦੱਬ ਕੇ ਰਹਿ ਗਈਆਂ ਹਨ।ਉਥੇ ਹੀ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਜੋ ਉਸ ਅਮੀਰ ਸੱਭਿਆਚਾਰ ਨੂੰ ਜਾਣਿਆ ਜਾ ਸਕੇ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣਕਾਰੀ ਦਿੱਤੀ ਜਾ ਸਕੇ। ਸਾਰੇ ਦੇਸ਼ਾਂ ਵਿੱਚ ਕੋਈ ਨਾ ਕੋਈ ਅਜਿਹੀ ਸੱਭਿਅਤਾ ਸਾਹਮਣੇ ਆ ਜਾਂਦੀ ਹੈ ਜੋ ਲੋਕਾਂ ਨੂੰ ਵੀ ਹੈਰਾਨ ਕਰ ਦਿੰਦੀ ਹੈ, ਜਿਸ ਦੀ ਲੋਕਾਂ ਵੱਲੋਂ ਲੰਮੇ ਸਮੇਂ ਤੋਂ ਭਾਲ ਕੀਤੀ ਜਾ ਰਹੀ ਸੀ।
ਹੁਣ ਇੱਥੇ ਸੋਨੇ ਨਾਲ ਭਰਿਆ ਹੋਇਆ ਆਈਸਲੈਂਡ ਮਿਲਿਆ ਹੈ ਜਿਸ ਦੀ ਸਾਰੀ ਦੁਨੀਆਂ ਤੇ ਚਰਚਾ ਹੋ ਰਹੀ ਹੈ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਖਬਰ ਇੰਡੋਨੇਸ਼ੀਆ ਤੋਂ ਸਾਹਮਣੇ ਆਈ ਹੈ। ਜਿੱਥੇ ਸੱਤ ਸੌ ਸਾਲ ਪੁਰਾਣਾ ਸ੍ਰੀਵਿਜਯ ਸਾਮਰਾਜ ਦਾ ਰਾਜ ਮਛੇਰਿਆਂ ਦੀ ਮਿਹਨਤ ਸਦਕਾ ਸਾਹਮਣੇ ਆਇਆ ਹੈ। ਜਿਨ੍ਹਾਂ ਵੱਲੋਂ ਕੀਤੀ ਗਈ ਖੋਜ ਦੇ ਸਦਕਾ ਇਸ ਟਾਪੂ ਦਾ ਪਤਾ ਲੱਗ ਸਕਿਆ ਹੈ। ਉੱਥੇ ਹੀ ਇਸ ਟਾਪੂ ਨੂੰ ਸੋਨੇ ਦਾ ਟਾਪੂ ਕਿਹਾ ਜਾ ਰਿਹਾ ਹੈ।ਇਸ ਸੋਨੇ ਦੇ ਟਾਪੂ ਬਾਰੇ ਦੱਸਿਆ ਗਿਆ ਹੈ ਕਿ ਇਸ ਨੂੰ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਰਾਜਸ਼ਾਹੀ ਵੀ ਕਿਹਾ ਜਾਂਦਾ ਸੀ।
ਮਛੇਰਿਆਂ ਵੱਲੋਂ ਮਗਰਮੱਛਾਂ ਨਾਲ ਭਰੀ ਹੋਈ ਮੂਸੀ ਨਦੀ ਵਿਚ ਪਿਛਲੇ 5 ਸਾਲਾਂ ਤੋਂ ਇਸ ਖਜ਼ਾਨੇ ਦੀ ਭਾਲ ਕੀਤੀ ਜਾ ਰਹੀ ਸੀ। ਉੱਥੇ ਹੀ ਮਛੇਰਿਆਂ ਵੱਲੋਂ ਡੂੰਘਾਈ ਵਿਚ ਜਾ ਕੇ ਇਸ ਅਨਮੋਲ ਖਜਾਨੇ ਦਾ ਪਤਾ ਲਗਾਇਆ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਇਸ ਜਗ੍ਹਾ ਤੋਂ ਭਗਵਾਨ ਬੁੱਧ ਦੀ ਅਦਭੁਤ ਮੂਰਤੀ ਪ੍ਰਾਪਤ ਹੋਈ ਹੈ ਜੋ ਕਿ ਬਹੁਤ ਖੂਬਸੂਰਤ ਹੈ ਅਤੇ ਇਸ ਮੂਰਤੀ ਵਿੱਚ ਬਹੁਤ ਸਾਰੇ ਹੀਰੇ ਲੱਗੇ ਹੋਏ ਹਨ। ਜਿੱਥੇ ਇਹ ਭਗਵਾਨ ਬੁੱਧ ਦੀ ਮੂਰਤੀ ਕਰੋੜਾਂ ਰੁਪਏ ਦੀ ਕੀਮਤੀ ਦੱਸੀ ਜਾ ਰਹੀ ਹੈ।
ਉਥੇ ਹੀ ਇਸ ਨੂੰ 8ਵੀਂ ਸਦੀ ਦਾ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਇਸ ਜਗ੍ਹਾ ਤੋਂ ਬਹੁਤ ਸਾਰੇ ਸਿੱਕੇ, ਭਗਵਾਨ ਬੁੱਧ ਦੀ ਮੂਰਤੀ ਅਤੇ ਸੋਨੇ ਦੀਆਂ ਮੁੰਦਰੀਆਂ ਵੀ ਪ੍ਰਾਪਤ ਹੋਈਆਂ ਹਨ। ਇਹ ਰਾਜ ਦੇਸ਼ ਦੇ ਸੁਮਾਤਰਾ ਖੇਤਰ ਵਿਚੋਂ ਮਿਲਿਆ ਦੱਸਿਆ ਗਿਆ ਹੈ।
Previous Postਚਾਵਾਂ ਨਾਲ ਵਿਦੇਸ਼ ਭੇਜੀ ਘਰਵਾਲੀ ਫਿਰ ਜੋ ਹੋਇਆ ਸੁਪਨੇ ਚ ਵੀ ਨਹੀਂ ਸੀ ਸੋਚਿਆ – ਤਾਜਾ ਵੱਡੀ ਖਬਰ
Next Postਕਨੇਡਾ ਗਏ ਨੂੰ ਹਜੇ 2 ਹਫਤੇ ਹੀ ਹੋਏ ਪਰ ਵਾਪਰ ਗਿਆ ਇਹ ਭਾਣਾ, ਕਿਸੇ ਨੂੰ ਨਹੀਂ ਆ ਰਹੀ ਸਮਝ – ਤਾਜਾ ਵੱਡੀ ਖਬਰ