ਇਥੇ ਮਿਲੀ ਦੁਨੀਆ ਦੀ ਸਭ ਤੋਂ ਵੱਡੀ ਮਿੱਠੇ ਪਾਣੀ ਵਾਲੀ ਮੱਛੀ, ਹਰੇਕ ਕੋਈ ਦੇਖ ਕੇ ਹੋ ਰਿਹਾ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੁਨੀਆਂ ਵਿੱਚ ਆਏ ਦਿਨ ਹੀ ਬਹੁਤ ਸਾਰੇ ਅਜਿਹੇ ਅਜੀਬੋ ਗਰੀਬ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਵਿਸ਼ਵ ਵਿੱਚ ਜਿਥੇ ਵੱਖ-ਵੱਖ ਦੇਸ਼ਾਂ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਵੱਖ-ਵੱਖ ਕਿਸਮ ਦੇ ਪਸ਼ੂ-ਪੰਛੀ ਜਾਨਵਰ ਰਹਿੰਦੇ ਹਨ ਉਥੇ ਹੀ ਵੱਖ ਵੱਖ ਦੇਸ਼ਾਂ ਦੇ ਵਿਚ ਵੱਖ-ਵੱਖ ਸਭਿਆਚਾਰ ਵੀ ਦੇਖਿਆ ਜਾਂਦਾ ਹੈ। ਉਥੇ ਹੀ ਵੱਖ ਵੱਖ ਦੇਸ਼ਾਂ ਦੇ ਵਿਚ ਸਾਹਮਣੇ ਆਉਣ ਵਾਲੀਆਂ ਕਈ ਅਜਿਹੀਆਂ ਘਟਨਾਵਾਂ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ ਜਿਸ ਬਾਰੇ ਕਿਸੇ ਵੱਲੋਂ ਵੀ ਨਹੀਂ ਗਿਆ ਹੁੰਦਾ। ਪਾਣੀ ਦੇ ਅੰਦਰ ਜਿੱਥੇ ਬਹੁਤ ਸਾਰੇ ਜੀਵ ਜੰਤੂ ਰਹਿੰਦੇ ਹਨ ਉਥੇ ਹੀ ਉਨ੍ਹਾਂ ਦੀਆਂ ਵੱਖ ਵੱਖ ਪਰਜਾਤੀਆ ਵੀ ਪਾਈਆਂ ਜਾਂਦੀਆਂ ਹਨ।

ਅਤੇ ਪਾਣੀ ਵਿਚ ਕਈ ਵਾਰ ਅਜਿਹੇ ਜੀਵ ਵੀ ਸਾਹਮਣੇ ਆਏ ਹਨ ਜਿਨ੍ਹਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਹੁਣ ਇੱਥੇ ਦੁਨੀਆ ਦੀ ਸਭ ਤੋਂ ਵੱਡੇ ਮਿੱਠੇ ਪਾਣੀ ਵਾਲੀ ਮੱਛੀ ਮਿਲੀ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕੰਬੋਡੀਆ ਦੀ ਮੇਕਾਂਗ ਨਦੀ ਤੋਂ ਸਾਹਮਣੇ ਆਇਆ ਹੈ। ਵੱਖ ਵੱਖ ਦੇਸ਼ਾਂ ਦੇ ਵਿਚ ਜਿੱਥੇ ਕਈ ਅਜਿਹੀਆਂ ਮੱਛੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਕਈ ਰਿਕਾਰਡ ਵੀ ਪੈਦਾ ਕੀਤੇ ਗਏ ਹਨ। ਉੱਥੇ ਹੀ ਹੁਣ ਇਸ ਵੱਡੀ ਮਿੱਠੇ ਪਾਣੀ ਵਾਲੀ ਨਦੀ ਵਿਚ ਸਟਿੰਗਰੇ ਮੱਛੀ ਪ੍ਰਾਪਤ ਹੋਈ ਹੈ।

ਜਿੱਥੇ ਇਸ ਮੱਛੀ ਦਾ ਭਾਰ 300 ਕਿਲੋਗ੍ਰਾਮ ਤੋਂ ਥੋੜ੍ਹਾ ਘੱਟ ਸੀ ਅਤੇ ਇਸ ਦੀ ਲੰਬਾਈ 4 ਮੀਟਰ ਲੰਬੀ ਦੱਸੀ ਗਈ ਹੈ। ਜੋ ਇਸ ਨਦੀ ਦੇ ਵਿੱਚ 13 ਜੂਨ ਨੂੰ ਫੜੀ ਗਈ ਸੀ। ਜਿਸ ਬਾਰੇ ਅਮਰੀਕਾ ਦੇ ਵਿਗਿਆਨੀਆਂ ਅਤੇ ਕੰਬੋਡੀਆ ਦੇ ਵਿਗਿਆਨੀਆਂ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਜਿੱਥੇ ਇਹ ਨਦੀ ਦੁਨੀਆਂ ਦੇ ਵਿੱਚ ਸਭ ਤੋਂ ਵੱਡੇ ਮਿੱਠੇ ਪਾਣੀ ਵਾਲੀ ਨਦੀ ਮੰਨੀ ਜਾਂਦੀ ਹੈ ਉਥੇ ਹੀ ਇਸ ਮੱਛੀ ਨੂੰ ਫੜਿਆ ਗਿਆ ਹੈ। ਕਿਉਂਕਿ ਮਿੱਠੇ ਪਾਣੀ ਦੀਆਂ ਮੱਛੀਆਂ ਆਪਣਾ ਸਾਰਾ ਜੀਵਨ ਮਿੱਠੇ ਪਾਣੀ ਵਿੱਚ ਬਤੀਤ ਕਰਦੀਆਂ ਹਨ। ਜਿੱਥੇ ਸਾਰੀ ਟੀਮ ਇਸ ਵੱਡੀ ਮੱਛੀ ਦੇ ਅਕਾਰ ਨੂੰ ਦੇਖਕੇ ਹੈਰਾਨ ਹੈ, ਏਨੀ ਵੱਡੀ ਮੱਛੀ ਮਿੱਠੇ ਪਾਣੀ ਵਿੱਚ ਏਨੇ ਲੰਮੇ ਸਮੇਂ ਤਕ ਕਿਸ ਤਰ੍ਹਾਂ ਰਹਿ ਸਕਦੀ ਹੈ। ਇਸ ਤੋਂ ਪਹਿਲਾਂ ਵੀ 293 ਕਿਲੋਗ੍ਰਾਮ ਦੀ ਕੈਟਫਿਸ਼ 2005 ਦੇ ਵਿਚ ਥਾਈਲੈਂਡ ਦੇ ਮਿੱਠੇ ਪਾਣੀ ਵਿਚ ਫੜੀ ਗਈ ਸੀ।