ਆਈ ਤਾਜਾ ਵੱਡੀ ਖਬਰ
ਦੁਨੀਆਂ ਭਰ ਦੇ ਵਿੱਚ ਇਸ ਵੇਲੇ ਕੁਦਰਤ ਦੀ ਕਰੋਪੀ ਵੇਖਣ ਨੂੰ ਮਿਲਦੀ ਪਈ ਹੈ l ਦੇਸ਼ ਦੁਨੀਆਂ ਤੋਂ ਹਰ ਰੋਜ਼ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਜਿੱਥੇ ਕੁਦਰਤੀ ਆਫਤਾ ਕਾਰਨ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ l ਇਸੇ ਵਿਚਾਲੇ ਹੁਣ ਤਾਜ਼ਾ ਮਾਮਲਾ ਸਾਂਝਾ ਕਰਾਂਗੇ ਜਿੱਥੇ ਭੁਚਾਲ ਦੇ ਝਟਕਿਆਂ ਦੇ ਕਾਰਨ ਧਰਤੀ ਕੰਮ ਉੱਠੀ ਤੇ ਲੋਕ ਡਰਦੇ ਮਾਰੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ l ਦੱਸਦਿਆ ਕਿ ਸਵੇਰੇ 6.15 ਵਜੇ ਜੰਮੂ-ਕਸ਼ਮੀਰ ਦੇ ਡੋਡਾ, ਚਨਾਬਾ ਘਾਟੀ ਅਤੇ ਆਸਾਮ ਦੇ ਕੁਝ ਜ਼ਿਲ੍ਹਿਆਂ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕ ਡਰ ਗਏ ਤੇ ਡਰਦੇ ਮਾਰੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ । ਉਧਰ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਡੋਡਾ ਜ਼ਿਲ੍ਹੇ ‘ਚ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4 ਸੀ। ਉਧਰ ਗੁਹਾਟੀ ਵਿਚ ਅੱਜ ਸਵੇਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਦੀ ਰਿਕਟਰ ਸਕੇਲ ਉਤੇ ਤੀਬਰਤਾ 4.2 ਮਾਪੀ ਗਈ। ਇਹ ਜਾਣਕਾਰੀ ਮਿਲੀ ਹੈ ਕਿ ਭੂਚਾਲ ਦਾ ਕੇਂਦਰ ਜ਼ਮੀਨ ਦੇ ਅੰਦਰ 15 ਕਿਲੋਮੀਟਰ ਸੀ ਤੇ ਇਹ ਗੁਹਾਟੀ ਤੋਂ 150 ਕਿਲੋਮੀਟਰ ਉਤਰ ਵੱਲ ਆਇਆ, ਜੋ ਬ੍ਰਹਮਪੁੱਤਰ ਦੇ ਉਤਰੀ ਖੇਤਰ ਉਦਲਗੁੜੀ ਜ਼ਿਲ੍ਹੇ ਵਿਚ ਪੈਂਦਾ ਹੈ। ਬੇਸ਼ੱਕ ਇਹਨਾਂ ਭੁਚਾਲ ਦੇ ਝਟਕਿਆਂ ਦੇ ਕਾਰਨ ਲੋਕ ਡਰ ਗਏ ਤੇ ਡਰ ਦੇ ਮਾਰੇ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਖੁੱਲੀਆਂ ਥਾਵਾਂ ਤੇ ਪਹੁੰਚ ਗਏ, ਪਰ ਇਸ ਦੌਰਾਨ ਸਭ ਤੋਂ ਵੱਡੀ ਰਾਹਤ ਭਰੀ ਗੱਲ ਸਾਹਮਣੇ ਇਹ ਆਈ ਕਿ ਕਿਸੇ ਪ੍ਰਕਾਰ ਦਾ ਕੋਈ ਵੀ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਇਆ। ਜ਼ਿਕਰ ਯੋਗ ਹੈ ਕਿ ਜਦੋਂ ਵੀ ਦੁਨੀਆ ਭਰ ਦੇ ਵਿੱਚ ਅਜਿਹੀ ਕੋਈ ਕੁਦਰਤੀ ਆਫਤ ਆਉਂਦੀ ਹੈ ਜਿਸ ਕੁਦਰਤੀ ਆਫਤ ਦੇ ਵਿੱਚ ਵੱਡਾ ਜਾਨੀ ਮਾਲੀ ਨੁਕਸਾਨ ਹੁੰਦਾ ਹੈ , ਜਿਸ ਦਾ ਖਮਿਆਜ਼ਾ ਕਈ ਵਾਰ ਭਰਦੇ ਹੋਏ ਕਈ ਸਾਲ ਬੀਤ ਜਾਂਦੇ ਹਨ l
Previous Postਪੰਜਾਬ ਚ ਇਥੇ ਵਾਪਰੇ ਦਰਦਨਾਕ ਹਾਦਸੇ ਚ 3 ਭਰਾਵਾਂ ਦੀ ਥਾਈਂ ਮੌਤ
Next Postਧੀ ਨੇ ਮਾਪਿਆਂ ਦਾ ਕਤਲ ਕਰ 4 ਸਾਲਾਂ ਤੱਕ ਘਰ ਚ ਛੁਪਾ ਕੇ ਰੱਖੀਆਂ ਲਾਸ਼ਾਂ