ਇਥੇ ਬੱਸ ਨਾਲ ਵਾਪਰਿਆ ਭਿਆਨਕ ਦਰਦਨਾਕ ਹਾਦਸਾ, 20 ਲੋਕਾਂ ਦੀ ਹੋਈ ਮੌਤ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਭਰ ਵਿੱਚ ਹਰ ਰੋਜ਼ ਸਡ਼ਕੀ ਹਾਦਸੇ ਵਾਪਰ ਰਹੇ ਹਨ । ਜਿਸ ਦੇ ਚੱਲਦੇ ਲੋਕ ਹਰ ਰੋਜ਼ ਇਨ੍ਹਾਂ ਸੜਕੀ ਹਾਦਸਿਆਂ ਵਿੱਚ ਆਪਣਾ ਜਾਨੀ ਅਤੇ ਮਾਲੀ ਨੁਕਸਾਨ ਕਰਵਾ ਰਹੇ ਹੈ । ਕਈ ਵਾਰ ਕੁੱਝ ਸਡ਼ਕੀ ਹਾਦਸੇ ਅਜਿਹੇ ਵਾਪਰਦੇ ਹਨ, ਜਿਨ੍ਹਾਂ ਨੂੰ ਵੇਖ ਕੇ ਰੂਹ ਕੰਬ ਉੱਠਦੀ ਹੈ । ਅਜਿਹਾ ਹੀ ਇਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ । ਜਿਥੇ ਇਕ ਭਿਆਨਕ ਸੜਕ ਹਾਦਸੇ ਵਿੱਚ ਵੀਹ ਲੋਕਾਂ ਦੀ ਮੌਤ ਹੋ ਗਈ ।ਇਹ ਦਰਦਨਾਕ ਮਾਮਲਾ ਨਾਇਜੀਰੀਆ ਤੋਂ ਸਾਹਮਣੇ ਆਇਆ । ਜਿੱਥੇ ਨਾਇਜੀਰੀਆ ਵਿੱਚ ਇਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ।

ਦੱਖਣੀ ਪੱਛਮੀ ਨਾਈਜੀਰੀਆ ਵਿਚ ਇਕ ਬੱਸ ਦੀ ਦੂਜੇ ਵਾਹਨ ਨਾਲ ਭਿਆਨਕ ਟੱਕਰ ਹੋ ਗਈ । ਜਿਸ ਦੇ ਚੱਲਦੇ ਘੱਟੋ ਘੱਟ ਵੀਹ ਯਾਤਰੀ ਜਿਊਂਦੇ ਸੜ ਗਏ । ਜਿਸ ਦੀ ਜਾਣਕਾਰੀ ਖੁਦ ਪੁਲੀਸ ਅਧਿਕਾਰੀਆਂ ਵੱਲੋਂ ਦਿੱਤੀ ਗਈ। ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਇਹ ਹਾਦਸਾ ਓਯੋ ਰਾਜ ਦੇ ਇਬਾਰਾਪਾ ਇਲਾਕੇ ਵਿੱਚ ਸਥਿਤ ਲਾਨਲੇਟ ਵਿੱਚ ਹੋਇਆ ਹੈ। ਉਥੇ ਮੀਡੀਆ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਬਾਰਾਪਾ ਦੇ ਜ਼ਿਲ੍ਹਾ ਪ੍ਰਧਾਨ ਗਬੇਂਗਾ ਓਬਾਲੋਵੋ ਨੇ ਦੱਸਿਆ, ‘ਇਹ ਇੱਕ ਘਾਤਕ ਹਾਦਸਾ ਸੀ।

ਅਸੀਂ 20 ਤੋਂ ਵੱਧ ਪੂਰੀ ਤਰ੍ਹਾਂ ਸੜੀਆਂ ਹੋਈਆਂ ਲਾਸ਼ਾਂ ਨੂੰ ਬਰਾਮਦ ਕੀਤਾ ਹੈ।’ ਓਬਾਲੋਵੋ ਨੇ ਹਾਦਸੇ ਲਈ ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਡਰਾਈਵਿੰਗ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਦਰਦਨਾਕ ਹਾਦਸੇ ਦੇ ਵਾਪਰਨ ਤੋਂ ਬਾਅਦ ਨਾਈਜੀਰੀਆ ਵਿਚ ਕਾਫ਼ੀ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ । ਇਸ ਦਰਦਨਾਕ ਹਾਦਸੇ ਵਿਚ ਘੱਟੋ ਘੱਟ ਵੀਹ ਲੋਕਾਂ ਦੀ ਮੌਤ ਹੋ ਗਈ, ਪਰ ਹਾਲੇ ਵੀ ਇਹ ਗਿਣਤੀ ਸਪੱਸ਼ਟ ਨਹੀਂ ਹੋ ਸਕੀ । ਫਿਲਹਾਲ ਪੁਲਸ ਵੱਲੋਂ ਇਸ ਮਾਮਲੇ ਸਬੰਧੀ ਤਫਤੀਸ਼ ਕੀਤੀ ਜਾ ਰਹੀ ਹੈ ਤੇ ਮ੍ਰਿਤਕ ਲੋਕਾਂ ਦੀ ਗਿਣਤੀ ਬਾਰੇ ਪਤਾ ਲਗਾਇਆ ਜਾ ਰਿਹਾ ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਨਾਇਜੀਰੀਆ ਵਿੱਚ ਅਕਸਰ ਹੀ ਸੜਕੀ ਹਾਦਸੇ ਵਧ ਰਹੇ ਹਨ । ਨਾਈਜੀਰੀਆ ਦੀਆਂ ਮਾੜੀਆਂ ਸੜਕਾਂ ਤੇ ਇਹ ਘਟਨਾਵਾਂ ਆਮ ਤੌਰ ਤੇ ਤੇਜ਼ ਰਫ਼ਤਾਰ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਵਾਪਰਦੀਆਂ ਹਨ ।