ਆਈ ਤਾਜ਼ਾ ਵੱਡੀ ਖਬਰ
ਜਿੱਥੇ ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਵਿਚ ਰਹਿਣ ਵਾਲਾ ਛੇ ਸਾਲਾ ਬੱਚਾ ਬੋਰਵੈੱਲ ਵਿਚ ਡਿੱਗਿਆ, ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ । ਅਜੇ ਇਸ ਹਾਦਸੇ ਨੂੰ ਲੋਕ ਭੁੱਲ ਨਹੀਂ ਪਾਏ ਸੀ ਕਿ ਇਸੇ ਵਿਚਾਲੇ ਇਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ ਕਿ ਇਕ ਹੋਰ ਬੱਚਾ ਬੋਰਵੈੱਲ ਵਿੱਚ ਡਿੱਗ ਪਿਆ। ਜਿਸ ਦੀ ਉਮਰ ਦੋ ਸਾਲ ਦੱਸੀ ਜਾ ਰਹੀ ਹੈ । ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਬਚਾਅ ਕਾਰਜਾਂ ਦੀਆਂ ਟੀਮਾਂ ਮੈਨੂੰ ਦਿੱਤੀ ਕਿ ਜਿਨ੍ਹਾਂ ਵੱਲੋਂ ਪੂਰੇ ਚਾਲੀ ਮਿੰਟ ਬਾਅਦ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ।
ਫਿਲਹਾਲ ਬੱਚੇ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਤੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਬਾਬਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗੁਜਰਾਤ ਦੇ ਸੁਰੇਂਦਰਨਗਰ ਜ਼ਿਲ੍ਹੇ ਦੇ ਇਕ ਖੇਤ ਵਿਚ ਦੋ ਸਾਲਾ ਬੱਚਾ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ ਸੀ । ਜਿਸ ਤੋਂ ਬਾਅਦ ਬਚਾਅ ਕਾਰਜਾਂ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ । ਜਿਨ੍ਹਾਂ ਵੱਲੋਂ ਬੱਚੇ ਨੂੰ ਸੁਰੱਖਿਅਤ ਬੋਰਵੈੱਲ ਵਿੱਚੋਂ ਬਾਹਰ ਕੱਢਿਆ ਗਿਆ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਇਹ ਘਟਨਾ ਦੇਰ ਰਾਤ ਅੱਠ ਵਜੇ ਦੀ ਦੱਸੀ ਜਾ ਰਹੀ ਹੈ ।
ਜਦੋਂ ਦੋ ਸਾਲਾ ਬੱਚਾ ਜਿਸ ਦਾ ਨਾਮ ਸ਼ਿਵਮ ਹੈ ਉਹ ਖੇਡਦਾ ਖੇਡਦਾ ਬੋਰਵੈੱਲ ਵਿਚ ਡਿੱਗ ਗਿਆ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੱਚਾ ਬੋਰਵੈੱਲ ਵਿਚ ਡਿੱਗ ਗਿਆ ਤੇ ਵੀਹ ਪੱਚੀ ਫੁੱਟ ਦੀ ਡੂੰਘਾਈ ਵਿੱਚ ਜਾ ਕੇ ਫਸ ਗਿਆ । ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਜਦੋਂ ਇਸ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਇੱਥੇ ਕਰੀਬ ਸੌ ਕਿਲੋਮੀਟਰ ਦੂਰ ਅਹਿਮਦਾਬਾਦ ਚ ਸਥਾਨਕ ਆਫ਼ਤ ਪ੍ਰਬੰਧਨ ਸੈੱਲ ਦੇ ਨਾਲ ਨਾਲ ਨੈਸ਼ਨਲ ਡਿਸਾਸਟਰ ਰਿਸਪਾਂਸ ਟੀਮ ਨੂੰ ਜਾਣਕਾਰੀ ਦਿੱਤੀ । ਜਿਸ ਤੋਂ ਬਾਅਦ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ।
ਜ਼ਿਕਰਯੋਗ ਹੈ ਕਿ ਅਕਸਰ ਹੀ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜਿੱਥੇ ਛੋਟੇ ਛੋਟੇ ਬੱਚੇ ਬੋਰਵੈੱਲ ਵਿੱਚ ਡਿੱਗ ਰਹੇ ਹਨ ਤੇ ਆਪਣੀਆਂ ਜਾਨਾਂ ਗੁਆ ਰਹੇ ਹਨ । ਇੱਥੇ ਸਵਾਲੀਆ ਚਿੰਨ ਤੇ ਇਹ ਵੀ ਖੜ੍ਹਾ ਹੁੰਦਾ ਹੈ ਕਿ ਆਖਰ ਇਹ ਬੱਚੇ ਬੋਰਵੈੱਲ ਵਿਚ ਡਿੱਗੇ ਕਿਵੇਂ ਜਾਦੇ ਹਨ , ਕੀ ਇਹ ਮਾਪਿਆਂ ਦੀ ਅਣਗਹਿਲੀ ਹੈ ਜਾਂ ਪ੍ਰਸ਼ਾਸਨ ਦੀ ਇੱਕ ਵੱਡੀ ਲਾਪ੍ਰਵਾਹੀ । ਤੁਹਾਡੀ ਜੋ ਵੀ ਰਾਏ ਹੈ ਸਾਡੀ ਕੁਮੈਂਟ ਬਾਕਸ ਵਿੱਚ ਸਮ ਲਿਖ ਕੇ ਜ਼ਰੂਰ ਭੇਜੋ ।
Home ਤਾਜਾ ਖ਼ਬਰਾਂ ਇਥੇ ਬੋਰਵੈਲ ਚ ਡਿਗਿਆ 2 ਸਾਲ ਦਾ ਬੱਚਾ, 40 ਮਿੰਟ ਬਾਅਦ ਸੁਰੱਖਿਅਤ ਇਸ ਤਰਾਂ ਕਢਿਆ ਬਾਹਰ- ਤਾਜਾ ਵੱਡੀ ਖਬਰ
Previous Postਟਰੇਨ ਨਾਲ ਇਥੇ ਵਾਪਰਿਆ ਭਿਆਨਕ ਹਾਦਸਾ, 10 ਲੋਕਾਂ ਦੀ ਹੋਈ ਮੌਤ ਅਤੇ ਏਨੇ ਹੋਈ ਜਖਮੀ
Next Postਸਿੱਧੂ ਮੂਸੇ ਵਾਲੇ ਦੀ ਅੰਤਿਮ ਅਰਦਾਸ ਮੌਕੇ ਮਾਂ ਵਲੋਂ ਕਹੇ ਭਾਵੁਕ ਬੋਲ ਅਤੇ ਕੀਤੀ ਅਪੀਲ , ‘ਮੇਰੇ ਪੁੱਤ ਦੀ ਯਾਦ ‘ਚ ਇੱਕ-ਇੱਕ ਰੁੱਖ ਜ਼ਰੂਰ ਲਾਇਓ’