ਇਥੇ ਪੈਦਾ ਹੋਈਆਂ ਵਿਲੱਖਣ ਜੁੜਵਾਂ ਕੁੜੀਆਂ, 2 ਸ਼ਰੀਰ ਚ ਧੜਕ ਰਿਹਾ 1 ਹੀ ਦਿਲ

ਆਈ ਤਾਜਾ ਵੱਡੀ ਖਬਰ 

ਅਕਸਰ ਹੀ ਇਹ ਚੀਜ਼ ਵੇਖਣ ਨੂੰ ਮਿਲਦੀ ਹੈ ਕਿ ਜਦੋਂ ਕਿਸੇ ਘਰ ਦੇ ਵਿੱਚ ਜੁੜਵਾ ਬੱਚੇ ਜਨਮ ਲੈਂਦੇ ਹਨ ਤਾਂ ਉਹਨਾਂ ਦੀ ਆਪਸ ਦੇ ਵਿੱਚ ਸ਼ਕਲ ਕਾਫੀ ਮਿਲਦੀ ਹੈ l ਸ਼ਕਲ ਹੀ ਨਹੀਂ ਸਗੋਂ ਆਦਤਾਂ ਵੀ ਲਗਭਗ ਆਪਸ ਵਿੱਚ ਕਾਫੀ ਮੇਲ ਖਾਂਦੀਆਂ ਹਨ l ਪਰ ਅੱਜ ਤੁਹਾਨੂੰ ਦੋ ਅਜਿਹੀਆਂ ਜੁੜਵਾ ਬੱਚਿਆਂ ਬਾਰੇ ਦੱਸਾਂਗੇ, ਜਿਨਾਂ ਦੇ ਸਰੀਰ ਵਿੱਚ ਇੱਕੋ ਹੀ ਦਿਲ ਧੜਕਦਾ ਪਿਆ ਹੈ। ਇਹ ਮਾਮਲਾ ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਤੂੰ ਸਾਹਮਣੇ ਆਇਆ l ਜਿੱਥੇ ਦੀਆਂ ਦੋ ਨਵ ਜੰਮੀਆ ਬੱਚੀਆ ਦਾ ਇੱਕ ਦਿਲ ਹੈ l ਦੱਸਿਆ ਜਾ ਰਿਹਾ ਹੈ ਕਿ ਬੱਚੀਆਂ ਬਿਲਕੁਲ ਤੰਦਰੁਸਤ ਹਨ ਤੇ ਉਨ੍ਹਾਂ ਦੀ ਸਰਜਰੀ ਲਈ ਉਹਨਾਂ ਨੂੰ ਹਸਪਤਾਲ ‘ਚ ਰੈਫਰ ਕੀਤਾ ਗਿਆ ।

ਜ਼ਿਕਰਯੋਗ ਹੈ ਕਿ ਇਹ ਮੱਧ ਪ੍ਰਦੇਸ਼ ਦੇ ਬੁੰਦੇਲਖੰਡ ਦਾ ਪਹਿਲਾ ਮਾਮਲਾ ਹੈ, ਜਿਸਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ l ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਬਾਂਦਰੀ ਦੇ ਰਹਿਣ ਵਾਲੇ ਰਵਿੰਦਰ ਲੋਧੀ ਦੀ ਪਤਨੀ ਸਾਵਿਤਰੀ ਨੂੰ ਬੁੰਦੇਲਖੰਡ ਮੈਡੀਕਲ ਕਾਲਜ ‘ਚ ਦਾਖਲ ਕਰਵਾਇਆ ਗਿਆ ਸੀ,ਜਿੱਥੇ ਗਾਇਨੀਕੋਲੋਜਿਸਟ ਨੇ ਸੀਜੇਰੀਅਨ ਰਾਹੀਂ ਜਣੇਪਾ ਕਰਵਾਇਆ ਸੀ, ਇਸ ਦੌਰਾਨ ਇਸ ਔਰਤ ਵੱਲੋਂ ਦੋ ਜੁੜਵਾ ਬੱਚੀਆਂ ਨੂੰ ਜਨਮ ਦਿੱਤਾ ਗਿਆ । ਉੱਥੇ ਹੀ ਜਦੋਂ ਡਾਕਟਰਾਂ ਨੇ ਡਿਲੀਵਰੀ ਕੀਤੀ ਤਾਂ, ਉਹ ਵੀ ਹੈਰਾਨ ਰਹਿ ਗਏ, ਕਿਉਂਕਿ ਜੁੜਵਾਂ ਕੁੜੀਆਂ ਪੇਟ ਤੇ ਛਾਤੀ ਤੋਂ ਜੁੜੀਆਂ ਹੋਈਆਂ ਸਨ।

ਜਿਸ ਤੋਂ ਬਾਅਦ ਦੋਵੇਂ ਬੱਚਿਆਂ ਦੀ ਜਾਂਚ ਕੀਤੀ ਗਈ ਤਾਂ ਬੱਚੀਆਂ ਤੰਦਰੁਸਤ ਪਾਈਆਂ ਗਈਆਂ l ਬੱਚੀਆਂ ਦਾ ਸਰੀਰ, ਪੇਟ ਤੇ ਛਾਤੀ ਆਪਸ ‘ਚ ਜੁੜੇ ਹੋਏ ਸਨ, ਪਰ ਹੱਥ, ਲੱਤਾਂ, ਸਿਰ ਅਤੇ ਗਰਦਨ ਵੱਖਰੇ ਸਨ। ਉਸ ਦੇ ਸਰੀਰ ਵਿੱਚ ਸਿਰਫ਼ ਇੱਕ ਦਿਲ ਹੀ ਵਿਕਸਿਤ ਹੋਇਆ ਸੀ। ਜਿਸ ਕਾਰਨ ਦੋਹਾਂ ਲੜਕੀਆਂ ਦੇ ਸਾਹ ਅਤੇ ਦਿਲ ਦੀ ਧੜਕਣ ਚੱਲ ਰਹੀ ਸੀ।

ਜਿਸ ਤੋਂ ਬਾਅਦ ਡਾਕਟਰਾਂ ਦੀ ਸਲਾਹ ਤੋਂ ਬਾਅਦ ਇਹਨਾਂ ਬੱਚੀਆਂ ਦੇ ਆਪਰੇਸ਼ਨ ਵਾਸਤੇ ਇਹਨਾਂ ਨੂੰ ਹੋਰ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ।