ਇਥੇ ਪੁਨਰਜਨਮ ਦੀ ਖੋਜ ਕਰਨ ਲਈ 200 ਲਾਸ਼ਾਂ ਨਾਈਟ੍ਰੋਜਨ ਟੈਂਕ ‘ਚ ਰਖੀਆਂ, ਇਕ ਦਾ ਖਰਚਾ ਕਰੋੜਾਂ ਚ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੁਨੀਆ ਵਿੱਚ ਬਹੁਤ ਸਾਰੀਆਂ ਅਜਿਹੀਆਂ ਅਜੀਬੋ-ਗਰੀਬ ਘਟਨਾਵਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਡਾਕਟਰ ਨੂੰ ਜਿੱਥੇ ਰੱਬ ਦਾ ਦੂਜਾ ਰੂਪ ਆਖਿਆ ਜਾਂਦਾ ਹੈ ਜਿਨ੍ਹਾਂ ਵੱਲੋਂ ਮਰੀਜ਼ਾਂ ਨੂੰ ਜ਼ਿੰਦਗੀ ਦੀ ਦਿੱਤੀ ਜਾਂਦੀ ਹੈ। ਉਥੇ ਹੀ ਮਰੀਜ਼ ਨੂੰ ਨਵੀਂ ਜ਼ਿੰਦਗੀ ਦੇਣ ਵਾਸਤੇ ਡਾਕਟਰਾਂ ਵੱਲੋਂ ਬਹੁਤ ਸਾਰੀਆਂ ਨਵੀਆਂ ਖੋਜਾਂ ਵੀ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ ਲੋਕਾਂ ਦੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਸਾਰੀਆਂ ਮੁਸ਼ਕਲਾਂ ਅਤੇ ਬਿਮਾਰੀਆਂ ਦਾ ਹੱਲ ਕੀਤਾ ਜਾ ਸਕੇ। ਬਹੁਤ ਸਾਰੇ ਮਾਮਲੇ ਚਮਤਕਾਰ ਤੋਂ ਘੱਟ ਨਹੀਂ ਹੁੰਦੇ ਹਨ। ਉੱਥੇ ਹੀ ਬਹੁਤ ਸਾਰੇ ਡਾਕਟਰਾਂ ਵੱਲੋਂ ਮੁਰਦਿਆਂ ਵਿਚ ਜਾਨ ਪਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ। ਜਿੱਥੇ ਕਈ ਵਾਰ ਅਜਿਹੇ ਚਮਤਕਾਰ ਹੋ ਜਾਂਦੇ ਹਨ, ਜਿਸ ਨੂੰ ਲੈ ਕੇ ਡਾਕਟਰ ਵੀ ਹੈਰਾਨ ਰਹਿ ਜਾਂਦੇ ਹਨ।

ਹੁਣ ਪੁਨਰ ਜਨਮ ਦੀ ਖੋਜ ਕਰਨ ਲਈ 200 ਲਾਸ਼ਾਂ ਨੂੰ ਨਾਈਟਰੋਜਨ ਟੈਂਕ ਵਿੱਚ ਰੱਖਿਆ ਗਿਆ ਹੈ ਜਿਸ ਦਾ ਖ਼ਰਚਾ ਕਰੋੜਾਂ ਰੁਪਏ ਹੈ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਐਰੀਜੋਨਾ ਦੇ ਵਿੱਚ ਲਾਸ਼ਾਂ ਨੂੰ ਮੁੜ ਤੋਂ ਜੀਵਤ ਕਰਨ ਵਾਸਤੇ ਨਾਈਟਰੋਜਨ ਨਾਲ ਭਰੇ ਹੋਏ ਟੈਂਕਾਂ ਤੇ ਵਿੱਚ ਰੱਖਿਆ ਗਿਆ ਹੈ। ਦੱਸਿਆ ਗਿਆ ਹੈ ਕਿ 200 ਲੋਕਾਂ ਦੀਆਂ ਲਾਸ਼ਾਂ ਇਸ ਤਰ੍ਹਾਂ ਹੀ ਰੱਖੀਆਂ ਗਈਆਂ ਹਨ ਕਿ ਉਨ੍ਹਾਂ ਨੂੰ ਮੁੜ ਜੀਵਤ ਕਰਨ ਦੀ ਉਮੀਦ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਇਨ੍ਹਾਂ ਮਰੀਜ਼ਾਂ ਦੇ ਵਿਚ ਇਕ ਮਰੀਜ਼ 2 ਸਾਲ ਦੀ ਉਮਰ ਦੀ ਛੋਟੀ ਕੁੜੀ ਹੈ। ਜਿਸ ਦੇ ਮਾਤਾ-ਪਿਤਾ ਦਿਮਾਗ ਦੇ ਡਾਕਟਰ ਹੋਣ ਦੇ ਬਾਵਜੂਦ ਆਪਣੀ ਬੇਟੀ ਨੂੰ ਨਹੀਂ ਬਚਾ ਸਕੇ ਜਿਸ ਨੂੰ ਦਿਮਾਗੀ ਕੈਸਰ ਸੀ ਜਿਸ ਕਾਰਨ ਉਸ ਬੱਚੀ ਦੀ ਮੌਤ ਹੋ ਗਈ। ਜਿਸ ਨੂੰ ਬਚਾਉਣ ਲਈ ਕਈ ਆਪਰੇਸ਼ਨ ਵੀ ਕੀਤੇ ਗਏ ਸਨ। ਉਹਨਾਂ ਮਾਪਿਆਂ ਵੱਲੋਂ ਵੀ ਆਪਣੀ ਬੱਚੀ ਨੂੰ ਦੁਬਾਰਾ ਤੋਂ ਜੀਵਤ ਕਰਨ ਵਾਸਤੇ ਇਸ ਲੈਬ ਵਿੱਚ ਰੱਖਿਆ ਗਿਆ ਹੈ।

ਦੱਸ ਦਈਏ ਕਿ ਇਨ੍ਹਾਂ ਲਾਸ਼ਾਂ ਦਾ ਪ੍ਰਬੰਧ ਕਰਨ ਵਾਲੀ ਅਲਕੋਰ ਲਾਈਫ ਐਕਸਟੈਨਸ਼ਨ ਫਾਊਡੇਸ਼ਨ ਵੱਲੋਂ ਰੱਖੇ ਗਏ ਇਨ੍ਹਾਂ ਸਾਰੇ ਲੋਕਾਂ ਨੂੰ ਲਾਸ਼ ਨਹੀਂ ਬਲਕਿ ਮਰੀਜ਼ ਆਖਿਆ ਜਾਂਦਾ ਹੈ। ਜਿਨ੍ਹਾਂ ਨੂੰ ਇਕ ਠੰਡੇ ਤਾਪਮਾਨ ਤੇ ਕੱਚ ਵਾਂਗ ਬਣਾ ਕੇ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੇ ਸਰੀਰ ਨੂੰ ਨੁਕਸਾਨ ਤੋਂ ਬਚਾਉਣ ਵਾਸਤੇ ਵਿਸ਼ੇਸ਼ ਰਸਾਇਣ ਅਤੇ ਹੋਰ ਤਰਲ ਪਦਾਰਥ ਭਰੇ ਗਏ ਹਨ। ਜਿਸ ਦਾ ਖਰਚਾ ਕਰੋੜਾਂ ਰੁਪਏ ਵਿੱਚ ਹੈ।