ਇਥੇ ਨਵੇਂ ਬੁਖਾਰ ਲਾਸਾ ਨੇ ਮਚਾਇਆ ਕਹਿਰ, ਹੋਈ 155 ਲੋਕਾਂ ਦੀ ਮੌਤ- ਤਾਜਾ ਵੱਡੀ ਖ਼ਬਰ

ਆਈ ਤਾਜ਼ਾ ਵੱਡੀ ਖਬਰ 

ਇਸ ਸਮੇਂ ਭਾਰਤ ਦੇ ਵਿੱਚ ਜਿੱਥੇ ਫਿਰ ਤੋ ਕਰੋਨਾ ਦਾ ਵਾਧਾ ਦਰਜ ਕੀਤਾ ਜਾ ਰਿਹਾ ਜਿਸ ਨੂੰ ਦੇਖਦੇ ਹੋਏ ਵੱਖ-ਵੱਖ ਸੂਬਿਆਂ ਦੇ ਵਿੱਚ ਕਈ ਜਗ੍ਹਾ ਤੇ ਪਾਬੰਦੀ ਲਾਗੂ ਕੀਤੀਆਂ ਜਾ ਰਹੀਆਂ ਹਨ ਅਤੇ ਜਿਸ ਨਾਲ ਕਰੋਨਾ ਦੇ ਇਸ ਪ੍ਰਸਾਰ ਨੂੰ ਰੋਕਿਆ ਜਾ ਸਕੇ। ਚੀਨ ਤੋਂ ਸ਼ੁਰੂ ਹੋਣ ਵਾਲੀ ਕੁਦਰਤੀ ਆਫਤ ਕਰੋਨਾ ਨੇ ਜਿੱਥੇ ਸਾਰੇ ਦੇਸ਼ਾਂ ਵਿਚ ਭਾਰੀ ਤਬਾਹੀ ਮਚਾਈ ਹੈ ਅਤੇ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁਕੀ ਹੈ। ਉੱਥੇ ਹੀ ਵੱਖ ਵੱਖ ਦੇਸ਼ਾਂ ਦੇ ਵਿਚ ਕੁਦਰਤੀ ਆਫ਼ਤਾਂ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਜਿਹੇ ਬਹੁਤ ਸਾਰੇ ਦੇਸ਼ਾਂ ਵਿੱਚ ਇਨਾ ਕੁਦਰਤੀ ਆਫਤਾਂ ਦੇ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਅਤੇ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋਇਆ ਹੈ।

ਹੁਣ ਨਵੇਂ ਬੁਖਾਰ ਲਾਸਾ ਨੇ ਕਹਿਰ ਮਚਾਇਆ ਹੈ,ਜਿਥੇ 155 ਲੋਕਾਂ ਦੀ ਮੌਤ ਹੋਈ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਮੇਂ ਨਾਈਜ਼ੀਰੀਆ ਦੇ ਵਿੱਚ ਲਾਸਾ ਬੁਖ਼ਾਰ ਦਾ ਕਹਿਰ ਹੁਣ ਲਗਾਤਾਰ ਵਧ ਰਿਹਾ ਹੈ। ਜਿੱਥੇ ਸ਼ਨੀਵਾਰ ਨੂੰ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਜਿਸ ਦੇ ਮੁਤਾਬਕ ਹੁਣ ਤੱਕ ਦੇਸ਼ ਵਿਚ ਇਸ ਬੁਖਾਰ ਦੀ ਲਾਗ ਕਾਰਨ 155 ਲੋਕਾਂ ਦੀ ਮੌਤ ਹੋ ਗਈ ਹੈ ਅਤੇ 782 ਕੇਸ ਦਰਜ ਕੀਤੇ ਗਏ ਹਨ ਉਥੇ ਹੀ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਨ੍ਹਾਂ ਕੇਸਾਂ ਦੀ ਗਿਣਤੀ 4,939 ਦੱਸੀ ਗਈ ਹੈ। ਜਿੱਥੇ ਵੋਟਾਂ ਦੀ ਗਿਣਤੀ ਦੇ ਵਧਣ ਨਾਲ ਲੋਕਾਂ ਵਿਚ ਡਰ ਪੈਦਾ ਹੋ ਗਿਆ ਹੈ ਉਥੇ ਹੀ ਸਿਹਤ ਵਿਭਾਗ ਵੱਲੋਂ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਇਸ ਨੂੰ ਰੋਕਿਆ ਜਾ ਸਕੇ।

ਨਾਈਜੀਰੀਆ ਦੇ ਵਿੱਚ ਇਹ ਵਾਇਰਸ ਜਿੱਥੇ ਮਲੇਰੀਆ ਦੇ ਵਾਂਗ ਹੀ ਲੋਕਾਂ ਵਿੱਚ ਫੈਲ ਰਿਹਾ ਹੈ ਅਤੇ ਉਸ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਵਿੱਚ ਮਲੇਰੀਏ ਦੇ ਵਾਂਗ ਹੀ ਇਸ ਦੇ ਲੱਛਣ ਦੇਖੇ ਜਾ ਰਹੇ ਹਨ ਜਿਸ ਵਿੱਚ ਸਿਰਦਰਦ,ਕਮਜ਼ੋਰੀ,ਥਕਾਵਟ,ਬੁਖ਼ਾਰ ਆਦਿ ਸ਼ਾਮਲ ਹੈ।

ਇਹ ਬਿਮਾਰੀ ਸੰਕਰਮਿਤ ਮਾਸਟੋਮੀਜ਼ ਚੂਹਿਆਂ ਦੇ ਪਿਸ਼ਾਬ ਜਾਂ ਮਲ਼ ਮੂਤਰ ਨਾਲ ਦੂਸ਼ਿਤ ਭੋਜਨ ,ਘਰੇਲੂ ਵਸਤਾਂ ਦੇ ਸੰਪਰਕ ਵਿੱਚ ਆਉਣ ਨਾਲ ਸੰਕ੍ਰਮਿਤ ਹੋ ਜਾਂਦੇ ਹਨ। ਜਿਸ ਕਾਰਨ ਇਹ ਬੀਮਾਰੀ ਫੈਲ ਰਹੀ ਹੈ ਜਿਸ ਬਾਰੇ ਵਲਡ ਹੈਲਥ ਆਰਗਨਾਈਜੇਸ਼ਨ ਵੱਲੋਂ ਦੱਸਿਆ ਗਿਆ ਹੈ , ਇਹ ਇੱਕ ਤੇਜ਼ੀ ਨਾਲ ਫੈਲਣ ਵਾਲੇ ਵਾਇਰਸ ਹੈ।