ਦੁਨੀਆਂ ਭਰ ਵਿੱਚ ਭੁਚਾਲ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਅਖਬਾਰਾਂ ਦੀਆਂ ਸੁਰਖੀਆਂ ਵਿੱਚ ਅਜਿਹੀਆਂ ਖਬਰਾਂ ਹਰ ਰੋਜ਼ ਛਪ ਰਹੀਆਂ ਹਨ । ਇਨ੍ਹਾਂ ਭੁਚਾਲ ਦੇ ਝਟਕਿਆਂ ਵਿੱਚ ਕਈ ਵਾਰ ਅਜਿਹਾ ਜਾਨੀ ਤੇ ਮਾਲੀ ਨੁਕਸਾਨ ਹੋ ਜਾਂਦਾ ਹੈ , ਜਿਸ ਦਾ ਕਈ ਕਈ ਸਾਲ ਖਮਿਆਜ਼ਾ ਪੂਰਾ ਨਹੀਂ ਹੁੰਦਾ । ਤਾਜ਼ਾ ਮਾਮਲਾ ਸਾਂਝਾ ਕਰਾਂਗੇ , ਜਿੱਥੇ ਜ਼ਬਰਦਸਤ ਭੂਚਾਲ ਦੇ ਝਟਕਿਆਂ ਦੇ ਕਾਰਨ ਧਰਤੀ ਕੰਬ ਗਈ । ਇਨ੍ਹਾਂ ਭੂਚਾਲ ਦੇ ਝਟਕਿਆਂ ਦੇ ਕਾਰਨ ਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ । ਲੋਕ ਡਰ ਦੇ ਮਾਰੇ ਆਪਣੇ ਘਰਾਂ ਤੋਂ ਬਾਹਰ ਆ ਗਏ । ਘਟਨਾ ਨੇਪੀਡਾਵ ਦੇ ਨਾਲ ਜੁੜੀ ਹੋਈ ਹੈ। ਜਿੱਥੇ ਇਸ ਘਟਨਾ ਨੂੰ ਲੈ ਕੇ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਕਿਹਾ ਕਿ ਮਿਆਂਮਾਰ ‘ਚ ਰਿਕਟਰ ਸਕੇਲ ‘ਤੇ 5.1 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਘਟਨਾ ਸਬੰਧੀ NCS ਦੇ ਅਨੁਸਾਰ ਨੇ ਦੱਸਿਆ ਭੂਚਾਲ ਸਵੇਰੇ 10:02 ਵਜੇ 127 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ । ਇਹ ਦਾ ਕੇਂਦਰ ਲੈਟਿਟਿਊਡ 24.92 N ਅਤੇ ਲਾਂਗੀਟਿਊਡ 94.97 E ‘ਤੇ ਰਿਕਾਰਡ ਕੀਤਾ ਗਿਆ ਸੀ। NCS ਨੇ ਭੂਚਾਲ ਬਾਰੇ ਐਕਸ ਉੱਤੇ ਵੀ ਜਾਣਕਾਰੀ ਦਿੱਤੀ । ਬੇਸ਼ੱਕ ਇਸ ਘਟਨਾ ਦੌਰਾਨ ਲੋਕਾਂ ਦੇ ਵਿੱਚ ਡਰ ਤੇ ਸਹਿਮ ਪਾਇਆ ਜਾ ਰਿਹਾ ਹੈ । ਪਰ ਗਨੀਮਤ ਰਹੀ ਹੈ ਕਿ ਇਸ ਘਟਨਾ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਇਆ । ਉਧਰ ਇਸ ਘਟਨਾ ਨੂੰ ਲੈ ਕੇ ਯੂਰਪੀਅਨ-ਮੈਡੀਟੇਰੀਅਨ ਸੀਸਮੋਲੋਜੀਕਲ ਸੈਂਟਰ ਨੇ X ‘ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਪੋਸਟ ਵਿੱਚ ਆਖਿਆ ਕਿ ਇਸ ਤੋਂ ਪਹਿਲਾਂ ਚਿਲੀ ਦੇ ਕੈਲਾਮਾ ਨੇੜੇ 6.2 ਤੀਬਰਤਾ ਦਾ ਭੂਚਾਲ ਆਇਆ। ਦੁਨੀਆਂ ਭਰ ਵਿੱਚ ਵੱਧ ਰਹੀਆਂ ਭੁਚਾਲ ਦੀਆਂ ਘਟਨਾਵਾਂ ਇੱਕ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਉਧਰ ਸਬੰਧਤ ਵਿਭਾਗ ਦੇ ਵੱਲੋਂ ਵੀ ਸਮੇਂ ਸਮੇਂ ਤੇ ਇਸ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਤਾਜ਼ਾ ਘਟਨਾ ਜਿਸਨੇ , ਸਾਰਿਆਂ ਦੇ ਮਨਾਂ ਵਿੱਚ ਇੱਕ ਡਰ ਪੈਦਾ ਕਰ ਦਿੱਤਾ ਹੈ । ਪਰ ਖੁਸ਼ਕਿਸਮਤੀ ਇਹ ਹੈ ਕਿ ਇਸ ਘਟਨਾ ਵਿੱਚ ਕੋਈ ਵੀ ਜਾਨੀ ਨੁਕਸਾਨ ਵੀ ਨਹੀਂ ਹੋਇਆ।