ਇਥੇ ਜੇ 15 ਅਪ੍ਰੈਲ ਤੋਂ ਘਰੇ ਇਹ ਕੰਮ ਹੋਇਆ ਤਾਂ ਹੋਵੇਗੀ ਸਖਤ ਕਾਰਵਾਈ ਲਗੇਗਾ ਮੋਟਾ ਜੁਰਮਾਨਾ- ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਸਰਕਾਰ ਵੱਲੋਂ ਸਮੇਂ ਸਮੇਂ ਤੇ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਤੇ ਕੁਝ ਨਵੇਂ ਕਾਨੂੰਨ ਬਣਾਏ ਜਾ ਰਹੇ ਹਨ। ਸੋਧ ਕਰਕੇ ਲਾਗੂ ਕੀਤੇ ਗਏ ਕਾਨੂੰਨਾਂ ਦਾ ਮਕਸਦ ਦੇਸ਼ ਦੇ ਆਰਥਿਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਵਿਕਾਸ ਵੱਲ ਲੈ ਕੇ ਜਾਣਾ ਹੈ। ਸਰਕਾਰ ਵੱਲੋਂ ਜਿਥੇ ਬਹੁਤ ਸਾਰੇ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਰਹੇ ਹਨ। ਉਥੇ ਹੀ ਕੁਝ ਚੀਜ਼ਾਂ ਦੀ ਦੁਰਵਰਤੋਂ ਕਰਨ ਉਪਰ ਵੀ ਰੋਕ ਲਾਈ ਜਾ ਰਹੀ ਹੈ। ਤਾਂ ਜੋ ਉਨ੍ਹਾਂ ਚੀਜ਼ਾਂ ਦੀ ਬੇਕਦਰੀ ਨਾ ਹੋ ਸਕੇ, ਅਤੇ ਉਸ ਨੂੰ ਸਹੀ ਢੰਗ ਨਾਲ ਇਸਤੇਮਾਲ ਕੀਤਾ ਜਾ ਸਕੇ। ਸਰਕਾਰ ਵੱਲੋਂ ਨਵੀਆਂ ਯੋਜਨਾਵਾਂ ਲਾਗੂ ਕਰਕੇ ਤਰੱਕੀ ਦੇ ਨਵੇਂ ਰਾਹ ਖੋਲ੍ਹੇ ਜਾ ਰਹੇ ਹਨ।

ਇੱਥੇ ਜੇ 15 ਅਪ੍ਰੈਲ ਤੋਂ ਘਰੇ ਇਹ ਕੰਮ ਹੋਇਆ ਤਾਂ ਹੋਵੇਗੀ ਸਖ਼ਤ ਕਾਰਵਾਈ ਤੇ ਲੱਗੇਗਾ ਮੋਟਾ ਜੁਰਮਾਨਾ। ਸਰਕਾਰ ਵੱਲੋ ਵਾਟਰ ਬਾਇਲਾਜ ਵਿਚ ਸੋਧ ਕਰਕੇ ਜੁਰਮਾਨਾ ਲਗਾਉਣ ਵਾਲੀ ਸਥਿਤੀ ਵਿੱਚ ਜੁਰਮਾਨੇ ਦੀ ਫੀਸ ਨੂੰ ਵਧਾ ਦਿੱਤਾ ਗਿਆ ਹੈ। ਤਾਂ ਜੋ ਲੋਕਾਂ ਵੱਲੋਂ ਗਰਮੀ ਦੇ ਮੌਸਮ ਵਿਚ ਪਾਣੀ ਦੀ ਬੱਚਤ ਕੀਤੀ ਜਾ ਸਕੇ। ਕਿਉਂਕਿ ਬਹੁਤ ਸਾਰੇ ਲੋਕ ਪਾਣੀ ਦੀ ਦੁਰਵਰਤੋਂ ਕਰਦੇ ਹਨ। ਜਿਸ ਨਾਲ ਬਹੁਤ ਸਾਰੇ ਲੋਕ ਪਾਣੀ ਦੀ ਸਮੱਸਿਆ ਤੋਂ ਘਿਰ ਜਾਂਦੇ ਹਨ।

ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਨਿਗਮ ਦੇ ਜਨ ਸਿਹਤ ਵਿਭਾਗ ਵੱਲੋਂ ਇਹ ਕਾਰਵਾਈ ਸ਼ੁਰੂ ਕੀਤੀ ਜਾਵੇਗੀ, ਅਗਰ ਕੋਈ ਵੀ 15 ਅਪ੍ਰੈਲ ਤੋਂ ਬਾਅਦ ਪਾਣੀ ਦੀ ਦੁਰਵਰਤੋਂ ਕਰਦਾ ਹੈ ਤਾਂ ਉਸਦੇ ਖ਼ਿਲਾਫ ਕਾਰਵਾਈ ਕਰਦੇ ਹੋਏ 3 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ, ਉਸ ਤੋਂ ਬਾਅਦ 30 ਦਿਨਾਂ ਦੇ ਅੰਦਰ ਦੂਜੀ ਵਾਰ ਫੜੇ ਜਾਣ ਤੇ ਦੋ ਹਜ਼ਾਰ ਰੁਪਏ ਜੁਰਮਾਨਾ ਹੋਵੇਗਾ। ਅਗਰ ਘਰ ਦੇ ਅੱਗੇ ਪਾਣੀ ਦੀ ਲੀਕੇਜ ਹੋ ਰਹੀ ਹੈ, ਜਾਂ ਵਾਧੂ ਪਾਣੀ ਵਗ ਰਿਹਾ ਹੈ ਜਾਂ ਫਿਰ ਕੂਲਰ ਵਿਚੋਂ ਵਾਧੂ ਪਾਣੀ ਜਾਵੇਗਾ ਤਿੰਨ ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ, ਬਿਲ ਦੀ ਅਦਾਇਗੀ ਨਾ ਕਰਨ ਤੇ ਆਉਣ ਵਾਲੇ ਪਾਣੀ ਦੇ ਬਿਲ ਵਿਚ ਇਹ ਰਾਸ਼ੀ ਜੋੜ ਦਿੱਤੀ ਜਾਵੇਗੀ।

ਇਸ ਤੋਂ ਇਲਾਵਾ ਬੂਸਟਰ ਪੰਪ ਰਾਹੀਂ ਪਾਣੀ ਚੜ੍ਹਾਉਣ ਵਾਲੀ ਵਰਤੋਂ ਕੀਤੀ ਜਾਣ ਵਾਲੀ ਮੋਟਰ ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਗਰਮੀਆਂ ਵਿੱਚ ਅਗਰ ਕੋਈ ਗੱਡੀ ਧੋਣ ਅਤੇ ਬਗੀਚਿਆਂ ਚ ਪੀਣ ਯੋਗ ਪਾਣੀ ਦੀ ਵਰਤੋਂ ਕਰਦਾ ਹੈ, ਉਸ ਨੂੰ ਵੀ ਭਾਰੀ ਜੁਰਮਾਨਾ ਕੀਤਾ ਜਾਵੇਗਾ ਤੇ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਉਹਨਾਂ ਵਿਅਕਤੀਆਂ ਦਾ ਵੀ ਚਲਾਨ ਕੱਟਿਆ ਜਾਵੇਗਾ ਜੋ ਛੱਤ ਤੇ ਕੂਲਰ ਵੀ ਵਾਧੂ ਪਾਣੀ ਦੀ ਵਰਤੋਂ ਕਰਨਗੇ, ਅਤੇ ਪਾਣੀ ਦੀ ਟੈਂਕੀ ਵਿਚੋਂ ਵੀ ਵਾਧੂ ਪਾਣੀ ਜਾਣ ਤੇ ਕਾਰਵਾਈ ਕੀਤੀ ਜਾਵੇਗੀ।