ਤਾਜਾ ਵੱਡੀ ਖਬਰ
ਆਵਾਜਾਈ ਦੇ ਵੱਖ-ਵੱਖ ਮਾਧਿਅਮ ਰਾਹੀਂ ਰੋਜ਼ਾਨਾ ਅਨੇਕਾਂ ਹਾਦਸੇ ਵਾਪਰ ਜਾਂਦੇ ਹਨ। ਜਿਸ ਦੇ ਨਾਲ ਜਾਨੀ-ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਬੀਤੇ ਦਿਨੀਂ ਹੋਈ ਇੱਕ ਅਜਿਹੀ ਹੀ ਦੁਖਦ ਘਟਨਾ ਵਿੱਚ 74 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਸਮੁੰਦਰੀ ਆਵਾਜਾਈ ਮਾਰਗ ਰਾਹੀਂ ਹੋਈ ਹੈ ਜੋ ਲੀਬੀਆ ਦੀ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤ੍ਰਿਪੋਲੀ ਦੇ ਖੋਮਸ ਤੱਟ ਨਜ਼ਦੀਕ ਪ੍ਰਵਾਸੀਆਂ ਨਾਲ ਭਰਿਆ ਇੱਕ ਸਮੁੰਦਰੀ ਜਹਾਜ਼ ਪਲਟ ਗਿਆ।
ਜਿਸ ਵਿੱਚ ਸਵਾਰ ਪ੍ਰਵਾਸੀਆਂ ਵਿੱਚੋਂ 74 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਦੇ ਕੌਮਾਂਤਰੀ ਪ੍ਰਵਾਸੀ ਸੰਗਠਨ ਨੇ ਦਿੱਤੀ। ਇਸ ਘਟਨਾ ਦੇ ਵਿੱਚ ਅਲ ਜਜ਼ੀਰਾ ਦੀ ਰਿਪੋਰਟ ਅਨੁਸਾਰ ਆਈਓਐਮ ਦੇ ਹਵਾਲੇ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੁਰਘਟਨਾਗ੍ਰਸਤ ਹੋਏ ਇਸ ਜਹਾਜ਼ ਵਿੱਚ 120 ਲੋਕ ਸਵਾਰ ਸਨ। ਇਸ ਛੋਟੇ ਜਹਾਜ਼ ਵਿੱਚ ਲੋੜ ਤੋਂ ਵੱਧ ਲੋਕਾਂ ਦੇ ਸਵਾਰ ਹੋਣ ਕਾਰਨ ਇਹ ਜਹਾਜ਼ ਸਮੁੰਦਰ ਵਿੱਚ ਪਲਟ ਗਿਆ।
ਜਿਸ ਦੇ ਵਿੱਚ 74 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ 47 ਦੇ ਕਰੀਬ ਲੋਕਾਂ ਨੂੰ ਲੀਬੀਆਈ ਤੱਟ ਰੱਖਿਅਕ ਬਲ ਅਤੇ ਮਛੇਰਿਆਂ ਵੱਲੋਂ ਬਚਾ ਲਿਆ ਗਿਆ। ਇੱਕ 6 ਮਹੀਨੇ ਦੇ ਮਾਸੂਮ ਬੱਚੇ ਨੇ ਇਸ ਹਾਦਸੇ ਤੋਂ ਬਚਾਏ ਜਾਣ ਦੇ ਬਾਵਜੂਦ ਵੀ ਕੁਝ ਘੰਟਿਆਂ ਅੰਦਰ ਹੀ ਦਮ ਤੋੜ ਦਿੱਤਾ। ਅਕਤੂਬਰ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਅਜੇਹੇ 8 ਹਾਦਸੇ ਨੇ ਜੋ ਭੂ-ਮੱਧ ਸਾਗਰ ਵਿੱਚ ਵਾਪਰ ਚੁੱਕੇ ਹਨ।
ਇਸ ਤਰ੍ਹਾਂ ਦੇ ਜ਼ਿਆਦਾਤਰ ਹਾਦਸੇ ਉਸ ਸਮੇਂ ਵਾਪਰਦੇ ਹਨ ਜਦੋਂ ਇੱਕ ਛੋਟੇ ਜਹਾਜ਼ ਵਿੱਚ ਲੋੜ ਤੋਂ ਵੱਧ ਲੋਕ ਸਵਾਰ ਹੋ ਜਾਂਦੇ ਹਨ। ਇਨ੍ਹਾਂ ਲੋਕਾਂ ਦਾ ਜਹਾਜ਼ ਵਿੱਚ ਲੋੜ ਤੋਂ ਸਵਾਰ ਹੋਣ ਦਾ ਕਾਰਨ ਦੂਸਰੇ ਪ੍ਰਵਾਸੀ ਦੇਸ਼ਾਂ ਵਿੱਚ ਸ਼ਰਨ ਲੈਣਾ ਹੁੰਦਾ ਹੈ। ਜਿਸ ਦੇ ਚਲਦਿਆਂ ਮਹੀਨੇ ਅੰਦਰ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਹਨ। ਜੇਕਰ ਅੰਕੜਿਆਂ ਮੁਤਾਬਕ ਗੱਲ ਕੀਤੀ ਜਾਵੇ ਤਾਂ ਇਸ ਸਾਲ ਦੌਰਾਨ ਹੁਣ ਤੱਕ ਲਗਭਗ 900 ਲੋਕ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਆਪਣੀਆਂ ਜਾਨਾਂ ਗਵਾ ਚੁੱਕੇ ਹਨ ਅਤੇ ਹੁਣ ਤੱਕ 11 ਹਜ਼ਾਰ ਲੋਕਾਂ ਨੂੰ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਵਿੱਚ ਵਾਪਸ ਲੀਬੀਆ ਭੇਜਿਆ ਜਾ ਚੁੱਕਾ ਹੈ।
Previous Postਦਿਵਾਲੀ ਦਾ ਦੀਵਾ ਜਗਾ ਕੇ ਆ ਰਹੇ ਮੁੰਡੇ ਨੂੰ ਮਿਲੀ ਇਸ ਤਰਾਂ ਮੌਤ, ਛਾਇਆ ਸੋਗ
Next Postਸਾਵਧਾਨ ਕਨੇਡਾ ਵਾਲਿਓ – ਹੋ ਗਿਆ ਅੱਜ ਤੋਂ 27 ਨਵੰਬਰ ਤੱਕ ਲਈ ਇਹ ਵੱਡਾ ਐਲਾਨ