ਸਾਰੇ ਪਾਸੇ ਚਰਚਾ ਜੋਰਾਂ ਤੇ
ਉਧਾਰ ਇਕ ਅਜਿਹੀ ਚੀਜ਼ ਹੈ ਜੇਕਰ ਇਸ ਦੀ ਸਮੇਂ ਸਿਰ ਅਦਾਇਗੀ ਨਾ ਕੀਤੀ ਜਾਵੇ ਤਾਂ ਦੋ ਧਿਰਾਂ ਦੇ ਦਰਮਿਆਨ ਆਪਸੀ ਕੁੜੱਤਨ ਪੈਦਾ ਹੋ ਜਾਂਦੀ ਹੈ। ਇਸ ਕੁੜੱਤਣ ਦੇ ਕਾਰਨ ਹੀ ਅਗਾਂਹ ਦੇ ਆਪਸੀ ਸੰਬੰਧਾਂ ਉਪਰ ਵੀ ਕਾਫ਼ੀ ਡੂੰਘਾ ਅਸਰ ਪੈਂਦਾ ਹੈ। ਜਿਸ ਦੇ ਚਲਦੇ ਹੋਏ ਪਰਸਪਰ ਸਬੰਧਾਂ ਦੇ ਵਿਗੜਨ ਦਾ ਵੀ ਤੌਖਲਾ ਬਣਿਆ ਰਹਿੰਦਾ ਹੈ। ਜਦੋਂ ਬੇ-ਭ-ਰੋ-ਸ-ਗੀ ਦਾ ਮਾਮਲਾ ਹੋ ਜਾਵੇ ਤਾਂ ਇਸ ਦਾ ਨੁਕਸਾਨ ਕਈ ਲੋਕਾਂ ਨੂੰ ਸਹਿਣਾ ਪੈਂਦਾ ਹੈ। ਚਾਹੇ ਕਿੰਨੀ ਵੀ ਗੂੜ੍ਹੀ ਦੋਸਤੀ ਕਿਉਂ ਨਾ ਹੋਵੇ ਉਸ ਵਿੱਚ ਵੀ ਨਿਘਾਰ ਆ ਜਾਂਦਾ ਹੈ।
ਇੱਕ ਅਜਿਹਾ ਹੀ ਮਾਮਲਾ ਕੁਆਲਾਲੰਪੁਰ ਦੇ ਵਿੱਚ ਦੇਖਣ ਨੂੰ ਸਾਹਮਣੇ ਆਇਆ ਜਿੱਥੇ ਪਾਕਿਸਤਾਨ ਨੂੰ ਉਸ ਨੇ ਹੀ ਆਪਣੇ ਮਿੱਤਰ ਦੇਸ਼ ਮਲੇਸ਼ੀਆ ਨੇ ਇਕ ਵੱਡਾ ਝਟਕਾ ਦਿੱਤਾ। ਜਿਸ ਦੇ ਦੌਰਾਨ ਮਲੇਸ਼ੀਆ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਬੋਇੰਗ 777 ਜਹਾਜ਼ ਨੂੰ ਜ਼ਬਤ ਕਰ ਲਿਆ। ਸੂਤਰਾਂ ਤੋਂ ਮਿਲ ਰਹੀ ਜਾਣਕਾਰੀ ਦੇ ਮੁਤਾਬਕ ਇਸ ਜਹਾਜ਼ ਨੂੰ ਸਥਾਨਕ ਅਦਾਲਤ ਦੇ ਹੁਕਮ ਤੋਂ ਬਾਅਦ ਜ਼ਬਤ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਕਰਾਚੀ ਤੋਂ ਯਾਤਰੀਆਂ ਨੂੰ ਲੈ ਕੇ ਕੁਆਲਾਲੰਪੁਰ ਦੇ ਹਵਾਈ ਅੱਡੇ ਉੱਪਰ ਪੁੱਜਿਆ ਸੀ।
ਦਰਅਸਲ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਨੇ ਸਾਲ 2015 ਦੇ ਵਿਚ ਵੀਅਤਨਾਮ ਦੀ ਇਕ ਕੰਪਨੀ ਤੋਂ ਬੋਇੰਗ 777 ਸਮੇਤ ਦੋ ਜਹਾਜ਼ ਕਿਰਾਏ ਉਪਰ ਲਾਏ ਸਨ। ਜਿਨ੍ਹਾਂ ਦੀ ਸਮੇਂ ਉੱਪਰ ਅਦਾਇਗੀ ਨਾ ਕੀਤੇ ਜਾਣ ਕਾਰਨ ਕੁਆਲਾਲੰਪੁਰ ਦੇ ਅਧਿਕਾਰੀਆਂ ਨੂੰ ਇਹ ਕਦਮ ਚੁੱਕਣਾ ਪਿਆ। ਇਸ ਘਟਨਾ ਦੇ ਨਾਲ ਪਾਕਿਸਤਾਨ ਨੂੰ ਪੂਰੇ ਵਿਸ਼ਵ ਦੇ ਵਿਚ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਮਲੇਸ਼ੀਆ ਸਰਕਾਰ ਨੇ ਇਸ ਜਹਾਜ਼ ਨੂੰ ਜ਼ਬਤ ਕਰਨ ਤੋਂ ਪਹਿਲਾਂ ਇਸ ਦੇ ਸਾਰੇ ਯਾਤਰੀਆਂ ਨੂੰ ਉਤਾਰ ਦਿੱਤਾ ਸੀ।
ਇਨ੍ਹਾਂ ਜਹਾਜ਼ਾਂ ਨੂੰ ਵੱਖ-ਵੱਖ ਕੰਪਨੀਆਂ ਕੋਲੋਂ ਸਮੇਂ-ਸਮੇਂ ਉੱਪਰ ਡ੍ਰਾਈ ਲੀਜ਼ ਉੱਪਰ ਉਡਾਨ ਵਾਸਤੇ ਲਿਆ ਗਿਆ ਸੀ। ਇਸ ਹਵਾਈ ਉਡਾਨ ਦੇ ਜਹਾਜ਼ੀ ਅਮਲੇ ਦੇ 18 ਮੈਂਬਰੀ ਸਟਾਫ ਨੂੰ ਵੀ ਰੋਕ ਲਿਆ ਗਿਆ ਅਤੇ ਇਕ ਪ੍ਰੋਟੋਕੋਲ ਦੇ ਅਨੁਸਾਰ ਇਸ ਸਾਰੇ ਜਹਾਜ਼ੀ ਅਮਲੇ ਨੂੰ 14 ਦਿਨਾਂ ਵਾਸਤੇ ਇਕਾਂਤਵਾਸ ਕਰ ਦਿੱਤਾ ਜਾਵੇਗਾ। ਇਸ ਘਟਨਾ ਕਾਰਨ ਪਾਕਿਸਤਾਨ ਨੂੰ ਪੂਰੇ ਵਿਸ਼ਵ ਦੇ ਵਿੱਚ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਹੈ।
Previous Postਬਾਇਡਨ ਨੇ ਕਰਤਾ ਆਖਰ ਅਮਰੀਕਾ ਚ ਅਜਿਹਾ ਐਲਾਨ ਹੋ ਗਈ ਬੱਲੇ ਬੱਲੇ , ਲੱਗ ਗਈਆਂ ਲੋਕਾਂ ਨੂੰ ਮੌਜਾਂ
Next Postਪੰਜਾਬ ਚ 25 ਸਾਲਾਂ ਬਾਅਦ ਯਾਦਦਾਸ਼ਤ ਗੁਆ ਚੁੱਕਾ ਫੌਜੀ ਇਸ ਤਰਾਂ ਮਿਲਿਆ ਆਪਣੇ ਪ੍ਰੀਵਾਰ ਨੂੰ