ਇਥੇ ਗਰੀਬ ਕਿਸਾਨ ਨੂੰ ਮਿਲਿਆ ਬੇਸ਼ਕੀਮਤੀ ਹੀਰਾ, ਹੋਗਿਆ ਮਲਾਮਾਲ- ਘਰ ਚ ਹੋਇਆ ਖੁਸ਼ੀ ਦਾ ਮਾਹੌਲ

ਆਈ ਤਾਜ਼ਾ ਵੱਡੀ ਖਬਰ 

ਇਕ ਕਿਸਾਨ ਦਿਨ ਰਾਤ ਮਿਹਨਤ ਕਰਦਾ ਹੈ ਫਿਰ ਜਾ ਕੇ ਉਹ ਧਰਤੀ ਦੀ ਕੁੱਖ ਵਿੱਚ ਅਨਾਜ ਉਗਾਉਂਦਾ ਹੈ । ਜਿਸ ਅਨਾਜ ਦੇ ਜ਼ਰੀਏ ਪੂਰੀ ਦੁਨੀਆਂ ਭਰ ਦੇ ਲੋਕ ਜਿਊਂਦੇ ਹਨ । ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ਵੱਖ ਵੱਖ ਕਿਸਾਨ ਸਮੇਂ ਅਨੁਸਾਰ ਆਪਣੇ ਖੇਤਰ ਅਨੁਸਾਰ ਖੇਤੀ ਕਰਦੇ ਹਨ । ਕਿਸਾਨ ਤੇ ਮਿੱਟੀ ਦਾ ਰਿਸ਼ਤਾ ਪੁਰਾਣਾ ਹੁੰਦਾ ਹੈ , ਪਰ ਸੋਚੋ ਜੇਕਰ ਕਿਸੇ ਕਿਸਾਨ ਨੂੰ ਧਰਤੀ ਵਿੱਚੋਂ ਹੀਰੇ ਮਿਲ ਜਾਣਗੇ ਤਾਂ ਉਹ ਹਿਸਾਰ ਕਿੰਨਾ ਖੁਸ਼ ਹੋਵੇਗਾ । ਸੋਚ ਕੇ ਹੀ ਹੈਰਾਨਗੀ ਹੁੰਦੀ ਹੈ ਪਰ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਮੱਧ ਪ੍ਰਦੇਸ਼ ਤੋਂ , ਜਿੱਥੇ ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਚ ਰਤਨਾ ਗਰਭਾ ਧਰਤੀ ਤੋਂ ਬੁੱਧਵਾਰ ਨੂੰ ਇੱਕ ਗ਼ਰੀਬ ਕਿਸਾਨ ਨੂੰ ਬੇਸ਼ਕੀਮਤੀ ਹੀਰਾ ਮਿਲਿਆ , ਜਿਸ ਹੀਰੇ ਨੇ ਉਸਨੂੰ ਮਾਲਾਮਾਲ ਕਰ ਦਿੱਤਾ ।

ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸ਼ਹਿਰ ਨਾਲ ਲੱਗਦੇ ਪਿੰਡ ਦੁਰਗਾਪੁਰ ਦੇ ਵਸਨੀਕ ਸੁਨੀਲ ਕੁਮਾਰ ਨੂੰ ਖੋਖਲੇ ਖ਼ਾਨ ਖੇਤਰ ਤੋਂ ਜੈਮ ਕੁਆਲਿਟੀ ਵਾਲਾ ਲੱਖਾਂ ਰੁਪਿਆਂ ਦਾ ਹੀਰਾ ਮਿਲਿਆ ਹੈ । ਜਿਸ ਦੀ ਬਾਜ਼ਾਰ ਵਿੱਚ ਕੀਮਤ 25-30 ਲੱਖ ਰੁਪਏ ਦੱਸੀ ਜਾ ਰਹੀ ਹੈ। ਜਦੋਂ ਇਸ ਦੀ ਜਾਣਕਾਰੀ ਗ਼ਰੀਬ ਕਿਸਾਨ ਦੇ ਪਰਿਵਾਰ ਨੂੰ ਮਿਲੀ ਤਾਂ ਉਨ੍ਹਾਂ ਵਿੱਚ ਇੱਕ ਖ਼ੁਸ਼ੀ ਦਾ ਮਾਹੌਲ ਬਣ ਗਿਆ ਅਤੇ ਹੀਰਾ ਧਾਰਕ ਸੁਨੀਲ ਆਪਣੇ ਸਾਥੀਆਂ ਨਾਲ ਕਿੱਲ ਕੌਰਨੇਟ ਸਥਿਤ ਹੀਰਾ ਦਫ਼ਤਰ ਗਿਆ । ਉਥੇ ਆ ਕੇ ਉਨ੍ਹਾਂ ਵੱਲੋਂ ਹੀਰਾ ਜਮ੍ਹਾ ਕਰਵਾਇਆ ਗਿਆ ।

ਹੀਰਾ ਦਫ਼ਤਰ ਨੇ ਹੀਰਾ ਪਾਰਖੀ ਅਨੁਸਾਰ ਦੱਸਿਆ ਕਿ ਇਹ ਹੀਰਾ 6.29 ਕੈਰੇਟ ਭਾਰ ਵਾਲਾ ਇਹ ਹੀਰਾ ਉੱਜਵਲ ਕਿਸਮ ਦਾ ਹੈ, ਜੋ ਗੁਣਵੱਤਾ ਅਤੇ ਕੀਮਤ ਦੇ ਲਿਹਾਜ ਨਾਲ ਚੰਗਾ ਮੰਨਿਆ ਜਾਂਦਾ ਹੈ। ਇਸ ਹੀਰੇ ਨੂੰ ਆਉਣ ਵਾਲੀ ਨੀਲਾਮੀ ‘ਚ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸੁਨੀਲ ਦੇ ਘਰ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ , ਉਹ ਅਕਸਰ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਤੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਚਿੰਤਤ ਸੀ ।

ਪਰ ਉਸ ਨੂੰ ਜੋ ਖੁਦਾਈ ਦੌਰਾਨ ਇਹ ਹੀਰਾ ਪ੍ਰਾਪਤ ਹੈ ਉਸ ਨੇ ਸੁਨੀਲ ਦੀ ਸਾਰੀ ਚਿੰਤਾ ਦੂਰ ਕਰ ਕੇ ਉਸ ਨੂੰ ਮਾਲਾਮਾਲ ਕਰ ਦਿੱਤਾ ਹੈ ।