ਇਥੇ ਇਨਸਾਨਾਂ ਦੇ ਨਾਲ ਨਾਲ ਹੁੰਦਾ ਹੈ ਜ਼ਹਿਰੀਲੇ ਸੱਪਾਂ ਦਾ ਇਲਾਜ , ਫਿਰ ਛੱਡ ਦਿੱਤਾ ਜਾਂਦਾ ਹੈ ਸੁਰੱਖਿਅਤ ਜੰਗਲ ਚ

ਆਈ ਤਾਜਾ ਵੱਡੀ ਖਬਰ 

ਬਰਸਾਤ ਦੇ ਕਾਰਨ ਜਿੱਥੇ ਬਹੁਤ ਸਾਰੀਆਂ ਘਟਨਾਵਾਂ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਉਥੇ ਹੀ ਬਰਸਾਤ ਕਾਰਨ ਪੰਜਾਬ, ਹਿਮਾਚਲ ਅਤੇ ਗਵਾਂਢੀ ਸੂਬਿਆਂ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ। ਪੰਜਾਬ ਅੰਦਰ ਬਹੁਤ ਖੇਤਰਾਂ ਵਿੱਚ ਹੜ੍ਹਾਂ ਦੀ ਮਾਰ ਸਹਿ ਰਹੇ ਹਨ ਅਤੇ ਸਰਕਾਰ ਅਤੇ ਪ੍ਰਸ਼ਾਸ਼ਨ ਵਲੋਂ ਉਨ੍ਹਾਂ ਖੇਤਰਾ ਵਿੱਚ ਰਾਹਤ ਕਾਰਜ ਸ਼ੁਰੂ ਕੀਤੇ ਗਏ ਹਨ। ਸਰਕਾਰਾਂ ਵਲੋਂ ਲੋਕਾਂ ਨੂੰ ਬਰਸਾਤ ਦੇ ਮੌਸਮ ਵਿੱਚ ਇਹਤਿਆਤ ਵਰਤਣ ਦੇ ਆਦੇਸ਼ ਵੀ ਜਾਰੀ ਕੀਤੇ ਜਾਂਦੇ ਹਨ। ਕਿਉਂਕਿ ਬਰਸਾਤ ਦੇ ਕਾਰਨ ਬਹੁਤ ਸਾਰੇ ਜਾਨਵਰ ਘਰਾਂ ਵਿੱਚ ਸ਼ਾਮਿਲ ਹੋ ਕੇ ਲੋਕਾਂ ਦਾ ਜਾਨੀ ਨੁਕਸਾਨ ਕਰਦੇ ਹਨ। ਜ਼ਹਿਰੀਲੇ ਸੱਪਾਂ ਦਾ ਇਲਾਜ ਵੀ ਕੀਤਾ ਜਾਂਦਾ ਹੈ ਤੇ ਫਿਰ ਸੁਰੱਖਿਅਤ ਜੰਗਲ ਵਿੱਚ ਛੱਡ ਦਿੱਤਾ ਜਾਂਦਾ ਹੈ।

ਇਹ ਮਾਮਲਾ ਛੱਤੀਸਗੜ੍ਹ ਤੋਂ ਸਾਹਮਣੇ ਆਇਆ ਹੈ। ਜਿੱਥੇ ਜਿਲ੍ਹੇ ਜਸ਼ਪੁਰ ਦੇ ਅਧੀਨ ਆਉਂਦੇ ਇਲਾਕ਼ੇ ਪਥਲਗਾਓ ਵਿੱਚ ਇਨਸਾਨਾਂ ਦੇ ਇਲਾਜ ਦੇ ਨਾਲ ਨਾਲ ਸੱਪਾਂ ਦਾ ਇਲਾਜ ਵੀ ਕੀਤਾ ਜਾਂਦਾ ਹੈ ਜਿੱਥੇ ਕੇ ਜ਼ਹਿਰੀਲੇ ਸੱਪਾਂ ਦੇ ਡੰਗ ਵਾਲੇ ਮਰੀਜ਼ਾਂ ਦਾ ਇਲਾਜ ਹੁੰਦਾ ਹੈ। ਓਥੇ ਹੀ ਜਹਿਰੀਲੇ ਜ਼ਖ਼ਮੀ ਸੱਪਾਂ ਨੂੰ ਵੀ ਇਲਾਜ ਲਈ ਇਸ ਜਗ੍ਹਾ ਤੇ ਲਿਆਂਦਾ ਜਾਂਦਾ ਹੈ ਅਤੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਅਤ ਜੰਗਲ ਵਿੱਚ ਛੱਡ ਦਿੱਤਾ ਜਾਂਦਾ ਹੈ।

ਇਸ ਖੇਤਰ ਵਿੱਚ ਸੱਪਾਂ ਦਾ ਰੈਸਿਕਿਓ ਕਰਨ ਵਾਲੀ ਟੀਮ ਦੇ ਮੁਖੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਉਨ੍ਹਾਂ ਵੱਲੋਂ ਕੁਝ ਜਖ਼ਮੀ ਸੱਪਾਂ ਨੂੰ ਪਸ਼ੂ ਹਸਪਤਾਲ ਕੋਤਵਾ ਵਿਖੇ ਲਿਆ ਕੇ ਉਨ੍ਹਾਂ ਦਾ ਇਲਾਜ ਕਰਵਾਇਆ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਅਤ ਜੰਗਲ ਵਿੱਚ ਛੱਡਿਆ ਗਿਆ ਹੈ। ਉੱਥੇ ਹੀ ਰੇਸਕਿਊ ਕਰਨ ਵਾਲੀ ਟੀਮ ਵੱਲੋਂ ਜੰਗਲਾਤ ਕਰਮਚਾਰੀਆਂ ਦੀ ਸਹਾਇਤਾ ਵੀ ਲਈ ਗਈ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵੈਟਨਰੀ ਵਿਭਾਗ ਦੇ ਮੁੱਖ ਡਾਕਟਰ ਦਲੀਪ ਖਲਖੋ ਨੇ ਦੱਸਿਆ ਹੈ ਕਿ ਵਾਤਾਵਰਣ ਵਿੱਚ ਸੁਰੱਖਿਆ ਵਾਸਤੇ ਜਿੱਥੇ ਸੱਪਾਂ ਦੀ ਮੌਜੂਦਗੀ ਵੀ ਇਸ ਦੁਨੀਆਂ ਵਿੱਚ ਜਰੂਰੀ ਹੈ। ਓਥੇ ਹੀ ਸੱਪਾਂ ਨੂੰ ਰੇਸਕਿਊ ਕਰਦੇ ਸਮੇਂ ਕਈ ਵਾਰ ਸੱਪ ਜ਼ਖਮੀ ਹੋ ਜਾਂਦੇ ਹਨ ਜਿਨ੍ਹਾਂ ਦਾ ਇਲਾਜ ਇਸ ਜਗ੍ਹਾ ਤੇ ਕੀਤਾ ਜਾਂਦਾ ਹੈ। ਕਿਉਂਕਿ ਰੈਸਕਿਊ ਟੀਮ ਵੱਲੋਂ ਜਦੋਂ ਕਈ ਲੋਕਾਂ ਦੇ ਖੇਤਾਂ ਅਤੇ ਘਰਾਂ ਵਿੱਚੋਂ ਜ਼ਹਿਰੀਲੇ ਸੱਪ ਕਾਬੂ ਕੀਤੇ ਜਾਂਦੇ ਹਨ ਅਤੇ ਉਹ ਜਖਮੀ ਹੋ ਜਾਂਦੇ ਹਨ। ਇਸ ਲਈ ਉਹਨਾਂ ਨੂੰ ਇਲਾਜ ਦੀ ਜ਼ਰੂਰਤ ਪੈਂਦੀ ਹੈ