ਆਈ ਤਾਜਾ ਵੱਡੀ ਖਬਰ
ਇਸ ਦੇਸ਼ ਵਿੱਚ ਮੌਸਮ ਸਬੰਧੀ ਜਿੱਥੇ ਕਾਫੀ ਬਦਲਾਅ ਵੇਖਿਆ ਜਾ ਰਿਹਾ ਹੈ ਕਿਉਂਕਿ ਇਸ ਮੌਸਮ ਵਿੱਚ ਜਿੱਥੇ ਲੋਕਾਂ ਨੂੰ ਭਾਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਵੀ ਪੇਸ਼ ਆ ਰਹੀਆਂ ਹਨ। ਇਸ ਬਦਲਦੇ ਹੋਏ ਮੌਸਮ ਵਿੱਚ ਜਿੱਥੇ ਲੋਕਾਂ ਨੂੰ ਆਪਣੇ ਕੰਮ ਕਾਰ ਤੇ ਜਾਣ ਸਮੇਂ ਵੀ ਗਰਮੀ ਦੇ ਵਿਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਵੱਲੋਂ ਉਥੇ ਹੀ ਆਉਣ ਵਾਲੇ ਦਿਨਾਂ ਦੀ ਜਾਣਕਾਰੀ ਵੀ ਸਾਂਝੀ ਕੀਤੀ ਜਾਂਦੀ ਹੈ। ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਲੋਕਾਂ ਵੱਲੋਂ ਆਪਣੇ ਕੰਮਕਾਰ ਕੀਤੇ ਜਾ ਸਕਣ। ਹੁਣ ਇਥੇ ਜਾਰੀ ਹੋਇਆ ਚੱਕਰਵਾਤ ਨਾਲ ਜਿੱਥੇ ਤੇਜ਼ ਹਵਾਵਾਂ ਅਤੇ ਤੇਜ਼ ਹਵਾਵਾਂ ਚੱਲਣ ਦੇ ਆਸਾਰ ਦੱਸੇ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਗਿਆ ਹੈ ਉੜੀਸਾ ਅਤੇ ਪੱਛਮ ਬੰਗਾਲ ਵਿਚ ਇਸ ਹਫਤੇ ਚੱਕਰਵਾਤ ਮੋਕਾ ਆਉਣ ਦੀ ਸੰਭਾਵਨਾ ਹੈ। ਜਿੱਥੇ ਤਿੰਨ ਰਾਜਾਂ ਵਿੱਚ ਇਹ ਚੱਕਰਵਾਤ ਆਉਣ ਸੰਬੰਧੀ ਅਲਰਟ ਜਾਰੀ ਕੀਤਾ ਗਿਆ ਹੈ ਉਥੇ ਹੀ ਦੱਸਿਆ ਗਿਆ ਹੈ ਕਿ ਅੰਡੇਮਾਨ ਸਾਗਰ ਵਿੱਚ ਵੀ ਦੱਖਣ-ਪੂਰਬੀ ਬੰਗਾਲ ਦੀ ਖਾੜੀ ਨਾਲ ਲਗਦੇ ਹੋਏ ਖੇਤਰ ਵਿੱਚ ਵੀ ਸੋਮਵਾਰ ਨੂੰ ਇਸ ਚੱਕਰਵਾਤ ਦੇ ਆਉਣ ਦੀ ਸੰਭਾਵਨਾ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ।
ਉਥੇ ਹੀ ਦੱਸਿਆ ਗਿਆ ਹੈ ਕਿ ਪੱਛਮੀ ਬੰਗਾਲ ਅਤੇ ਉੜੀਸਾ ਵਿੱਚ ਜਿਥੇ ਹਲਕੀ ਤੇ ਦਰਮਿਆਨੀ ਬਰਸਾਤ ਹੋਵੇਗੀ ਉਥੇ ਸੋਮਵਾਰ ਨੂੰ ਕੁਝ ਖੇਤਰਾਂ ਵਿੱਚ ਬਾਰਸ਼ ਦੀ ਸੰਭਾਵਨਾ ਦੱਸੀ ਗਈ ਹੈ ਜਿਨ੍ਹਾਂ ਵਿੱਚ ਬੀਰਭੂਮ, ਪੂਰਬਾ ਅਤੇ ਪੱਛਮ ਬਰਧਮਾਨ, ਬਾਂਕੁੜਾ, ਪੂਰਬਾ ਮੇਦਿਨੀਪੁਰ, ਹੁਗਲੀ, ਉੱਤਰੀ ਅਤੇ ਦੱਖਣੀ 24 ਪਰਗਨਾ, ਆਦਿ ਇਲਾਕੇ ਸ਼ਾਮਲ ਦੱਸੇ ਗਏ ਹਨ। ਮੌਸਮ ਵਿਭਾਗ ਵਲੋ ਜਿੱਥੇ ਅਲਰਟ ਜਾਰੀ ਕੀਤਾ ਗਿਆ ਹੈ ਉਥੇ ਹੀ ਲੋਕਾਂ ਨੂੰ ਇਸ ਸਬੰਧੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ।
ਦੱਸ ਦਈਏ ਕਿ ਇਨ੍ਹਾਂ ਜ਼ਿਲਿਆਂ ਦੇ ਵਿੱਚ ਜਿੱਥੇ ਮੌਸਮ ਏਜੰਸੀ ਵੱਲੋਂ ਆਉਣ ਵਾਲੇ ਦਿਨਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਥੇ ਹੀ ਹਫ਼ਤੇ ਦੇ ਅੰਤ ਤੱਕ ਬੰਗਲਾਦੇਸ਼ ਦੇ ਤਟ ਤੇ ਦੱਖਣੀ ਬੰਗਾਲ ਵੀ ਪ੍ਰਭਾਵਤ ਹੋ ਸਕਦੇ ਹਨ। ਇਸ ਤੋਂ ਇਲਾਵਾ ਜਾਰੀ ਜਾਣਕਾਰੀ ਦੇ ਮੁਤਾਬਕ ਉੱਤਰੀ ਜ਼ਿਲ੍ਹਿਆਂ ਵਿੱਚ ਚੱਕਰਵਾਤ ਦੇ ਗੁਣ ਦੀ ਸੰਭਾਵਨਾ ਨਹੀਂ ਦੱਸੀ ਗਈ ਹੈ।
Previous Postਇੰਡੀਆ ਚ ਵਾਪਰਿਆ ਵੱਡਾ ਹਵਾਈ ਹਾਦਸਾ, ਘਰ ਤੇ ਜਹਾਜ ਡਿਗਣ ਕਾਰਨ ਹੋਈਆਂ ਏਨੀਆਂ ਮੌਤਾਂ
Next Postਪੰਜਾਬ ਸਰਕਾਰ ਵਲੋਂ ਇਥੇ 9 ਤੇ 10 ਤਰੀਕ ਨੂੰ ਕੀਤਾ ਛੁੱਟੀ ਦਾ ਐਲਾਨ, ਸਕੂਲ ਅਤੇ ਕਾਲਜ ਰਹਿਣਗੇ ਬੰਦ