ਇਥੇ ਆਸਮਾਨ ਚ ਉਡਦੇ ਹਵਾਈ ਜਹਾਜ ਦਾ ਇੰਜਣ ਹੋ ਗਿਆ ਫੇਲ , ਫਿਰ ਵਾਪਰਿਆ ਕੁਝ ਅਜਿਹਾ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਅਕਸਰ ਇਹ ਮੰਨਿਆ ਜਾਂਦਾ ਹੈ ਕਿ ਹਵਾਈ ਜਹਾਜ਼ ਦਾ ਸਫ਼ਰ ਬਹੁਤ ਸੁਹਾਵਣਾ ਅਤੇ ਸੁਰਖਿਅਤ ਹੁੰਦਾ ਹੈ। ਪਰ ਕਈ ਵਾਰੀ ਅਚਾਨਕ ਅਜਿਹੀਆਂ ਘਟਨਾਵਾਂ ਜਾਂ ਹਾਦਸੇ ਵਾਪਰ ਜਾਂਦੇ ਹਨ ਜਿਸ ਕਾਰਨ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਜੇ ਗੱਲ ਕੀਤੀ ਜਾਵੇ ਇਨ੍ਹਾਂ ਦੁਰਘਟਨਾਵਾਂ ਦੀ ਤਾਂ ਪਿਛਲੇ ਕੁਝ ਸਮੇਂ ਤੋਂ ਅਜਿਹੇ ਹਾਦਸੇ ਲਗਾਤਾਰ ਵਧਦੇ ਜਾ ਰਹੇ ਹਨ। ਇਸੇ ਤਰ੍ਹਾਂ ਅਸਮਾਨ ਦੇ ਵਿੱਚ ਵਾਪਰੀ ਘਟਨਾ ਦੇ ਕਾਰਨ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਇਸ ਖਬਰ ਤੋ ਬਾਅਦ ਹਰ ਪਾਸੇ ਹਾਹਾਕਾਰ ਮੱਚ ਗਈ।

ਦਰਅਸਲ ਇਹ ਮੰਦਭਾਗੀ ਖਬਰ ਆਸਟ੍ਰੇਲੀਆ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇਕ ਜਹਾਜ਼ ਦਾ ਇੰਜਣ ਫੇਲ ਹੋ ਗਿਆ। ਪਰ ਰਾਹਤ ਦੀ ਗੱਲ ਇਹ ਹੈ ਕਿ ਇਸ ਹਾਦਸੇ ਦੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸਿਡਨੀ ਬੀਚ ਤੇ ਇੱਕ ਮਨੋਰੰਜਕ ਜਹਾਜ਼ ਨੂੰ ਅਚਾਨਕ ਸੁਰੱਖਿਅਤ ਢੰਗ ਨਾਲ ਉਤਾਰਿਆ ਗਿਆ। ਜਿਸ ਦੇ ਚਲਦਿਆ ਇਸ ਸੰਬੰਧੀ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਇਸ ਜਹਾਜ਼ ਦਾ ਇੰਜਣ ਫੇਲ ਹੋ ਗਿਆ ਸੀ। ਜਿਸ ਕਾਰਨ ਅਚਾਨਕ ਅਜਿਹਾ ਕਦਮ ਚੁੱਕਣਾ ਪਿਆ ਤਾ ਜੋ ਬਚਾਅ ਕੀਤਾ ਜਾ ਸਕੇ।

ਦੱਸ ਦਈਏ ਕਿ ਇਸ ਜਹਾਜ਼ ਵਿਚ ਇੱਕ ਬੱਚਾ ਅਤੇ ਇਕ ਵਿਅਕਤੀ ਅਤੇ ਇਕ ਪਾਇਲਟ ਸਵਾਰ ਸਨ। ਇਸ ਤੋਂ ਇਲਾਵਾ ਇਸ ਸਬੰਧੀ ਪੁਲਿਸ ਅਧਿਕਾਰੀਆ ਨੇ ਜਾਣਕਾਰੀ ਸਾਂਝੀ ਕੀਤੀ ਅਤੇ ਅਧਿਕਾਰੀਆ ਦਾ ਕਹਿਣਾ ਹੈ ਕਿ Tecnam P2008 ਜਹਾਜ ਸਿਡਨੀ ਦੇ ਕੋਲੋਰੋਈ ਬੀਚ ਉੱਤੇ ਅਚਾਨਕ ਉਤਾਰਿਆ ਗਿਆ ਹੈ। ਜਿਸ ਵਿਚ ਇਕ ਪਾਇਲਟ ਇਕ ਔਰਤ ਯਾਤਰੀ ਅਤੇ ਇਕ ਸਾਲ ਦਾ ਛੋਟਾ ਬੱਚਾ ਸਵਾਰ ਸੀ।

ਪਰ ਸੁਖਿਆਤ ਨੂੰ ਮੁੱਖ ਰੱਖਦੇ ਹੋਏ ਇਸ ਨੂੰ ਉਤਾਰਿਆ ਗਿਆ ਹੈ ਜਿਸ ਕਾਰਨ ਇਸ ਅਚਾਨਕ ਵਾਪਰੇ ਹਾਦਸੇ ਦੇ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਪਰ ਜਹਾਜ਼ ਦਾ ਸਿੰਗਲ ਇੰਜਣ ਬਿਲਕੁਲ ਖ਼ਰਾਬ ਹੋ ਗਿਆ ਸੀ ਜਿਸ ਕਾਰਨ ਇਸ ਜਹਾਜ ਨੂੰ ਅਚਾਨਕ ਉਤਾਰਨਾ ਪਿਆ। ਦੱਸ ਦਈਏ ਕਿ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਜਹਾਜ਼ ਮਨੋਰੰਜਨ ਸ਼੍ਰੇਣੀ ਦਾ ਸੀ ਜਿਸ ਕਾਰਨ ਕਿਸੇ ਵੀ ਸੁਰੱਖਿਆ ਜਾਂਚ ਦਾ ਸੰਚਾਲਨ ਮਨੋਰੰਜਨ ਹਵਾਬਾਜ਼ੀ ਅਸਟ੍ਰੇਲੀਆ ਏਜੰਸੀ ਦੁਆਰਾ ਹੀ ਕੀਤਾ ਜਾਵੇਗਾ।