ਇਥੇ ਆਉਣ ਵਾਲਾ ਹੈ 64 ਸਾਲਾਂ ਚ ਸਭ ਤੋਂ ਸ਼ਕਤੀਸ਼ਾਲੀ ਤੂਫ਼ਾਨ , ਹੋ ਸਕਦਾ ਵੱਡੇ ਪੱਧਰ ਤੇ ਨੁਕਸਾਨ

ਆਈ ਤਾਜਾ ਵੱਡੀ ਖਬਰ

ਦੁਨੀਆਂ ਭਰ ਦੇ ਵਿੱਚ ਕੁਦਰਤ ਪਹਿਲਾਂ ਹੀ ਆਪਣਾ ਕਰੋਪੀ ਰੂਪ ਵਿਖਾਉਂਦੀ ਪਈ ਹੈ ਕਿ ਇਸੇ ਵਿਚਾਲੇ ਹੁਣ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਕਿ 64 ਸਾਲਾ ਵਿੱਚ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਆਉਣ ਵਾਲਾ ਹੈ, ਜਿਸ ਕਾਰਨ ਬਹੁਤ ਜਿਆਦਾ ਜਾਨੀ ਤੇ ਮਾਲੀ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਪ੍ਰਗਟ ਕੀਤੀਆਂ ਗਈਆਂ ਹਨ l ਜਪਾਨ ਦੇ ਨਾਲ ਜੁੜੀ ਹੋਈ ਇਹ ਖਬਰ ਹੈ ਜਿੱਥੇ ਬੇਹੱਦ ਸ਼ਕਤੀਸ਼ਾਲੀ ਤੂਫ਼ਾਨ ਆਉਣ ਦੀ ਸੰਭਾਵਨਾ ਹੈ, ਪਿਛਲੇ 64 ਸਾਲਾਂ ਵਿੱਚ ਦੇਸ਼ ਦੇ ਮੁੱਖ ਟਾਪੂਆਂ ਨਾਲ ਟਕਰਾਉਣ ਵਾਲਾ ਸਭ ਤੋਂ ਸ਼ਕਤੀਸ਼ਾਲੀ ਤੂਫ਼ਾਨ ਹੋ ਸਕਦਾ ਹੈ, ਜਿਸ ਤੂਫਾਨ ਦੇ ਵਿੱਚ ਬਹੁਤ ਜਿਆਦਾ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਵੀ ਜਤਾਈਆਂ ਗਈਆਂ l ਦੱਸਿਆ ਜਾ ਰਿਹਾ ਹੈ ਕਿ ਇਸ ਤੂਫਾਨ ਨੂੰ ਸ਼੍ਰੇਣੀ 4 ਦੇ ਤੂਫਾਨ ਦੇ ਬਰਾਬਰ ਮੰਨਿਆ ਜਾਂਦਾ ਹੈ l

ਇਸ ਦੀਆਂ ਵੱਧ ਤੋਂ ਵੱਧ ਨਿਰੰਤਰ ਹਵਾਵਾਂ ਲਗਭਗ 140 ਮੀਲ ਪ੍ਰਤੀ ਘੰਟਾ ਹੋ ਸਕਦੀਆਂ ਹਨ। ਉਧਰ ਮੌਸਮ ਦੇ ਕੁਝ ਮਾਡਲਾਂ ਅਨੁਸਾਰ, ਤੂਫਾਨ ਲੈਂਡਫਾਲ ਦੇ ਸਮੇਂ ਸ਼੍ਰੇਣੀ 5 ਦੀ ਤੀਬਰਤਾ ਤੱਕ ਪਹੁੰਚ ਸਕਦਾ , ਇਸ ਨੂੰ ਹੋਰ ਵੀ ਖਤਰਨਾਕ ਬਣਾ ਸਕਦਾ ਹੈ। ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਹੜ੍ਹ ਆ ਸਕਦੇ ਹਨ, ਜਿਸ ਨਾਲ ਵੱਡੇ ਪੱਧਰ ‘ਤੇ ਨੁਕਸਾਨ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਆਏ ਦਿਨੀ ਮੀਡੀਆ ਦੇ ਵਿੱਚ ਜਪਾਨ ਦੇ ਵਿੱਚ ਕੁਦਰਤੀ ਕਰੋਪੀ ਕਾਰਨ ਹੋਏ ਨੁਕਸਾਨ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਭਰੇ ਸੇ ਵਿਚਾਲੇ 64 ਸਾਲ ਬਾਅਦ ਸ਼ਕਤੀਸ਼ਾਲੀ ਤੂਫਾਨ ਦੀ ਚੇਤਾਵਨੀ ਤੋਂ ਬਾਅਦ ਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ l ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਤੂਫਾਨ ਦੀ ਤੀਬਰਤਾ ਨਾਲ ਘਰਾਂ, ਸੜਕਾਂ ਅਤੇ ਹੋਰ ਨਾਜ਼ੁਕ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਜਾਪਾਨ ਦੀਆਂ ਮੌਸਮ ਏਜੰਸੀਆਂ ਅਤੇ ਸਰਕਾਰੀ ਅਧਿਕਾਰੀ ਲੋਕਾਂ ਨੂੰ ਤੂਫਾਨ ਲਈ ਚੌਕਸ ਰਹਿਣ ਦੀ ਸਲਾਹ ਦੇ ਰਹੇ ਹਨ ਅਤੇ ਸਥਾਨਕ ਐਮਰਜੈਂਸੀ ਸੇਵਾਵਾਂ ਤੇ ਸਿਵਲ ਡਿਫੈਂਸ ਟੀਮਾਂ ਤੂਫਾਨ ਦੌਰਾਨ ਲੋਕਾਂ ਦੀ ਸਹਾਇਤਾ ਲਈ ਪੂਰੀ ਤਰ੍ਹਾਂ ਤਿਆਰ ਹਨ। ਉੱਥੇ ਹੀ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਜਪਾਨ ਤੇ ਇਸਦੇ ਆਲੇ ਦੁਆਲੇ ਦੇ ਦੇਸ਼ ਵੀ ਖਾਸੇ ਪਰੇਸ਼ਾਨ ਦਿਖਾਈ ਦਿੰਦੇ ਪਏ ਹਨ, ਕਿਉਂਕਿ ਹੁਣ ਉਹਨਾਂ ਨੂੰ ਵੀ ਡਰ ਸਤਾਉਂਦਾ ਪਿਆ ਹੈ ਕਿ ਜੇਕਰ ਜਪਾਨ ਦੇ ਵਿੱਚ ਅਜਿਹਾ ਕੁਝ ਵਾਪਰਦਾ ਹੈ ਤਾਂ, ਇਸ ਦਾ ਨੁਕਸਾਨ ਉਹਨਾਂ ਨੂੰ ਵੀ ਝਲਣਾ ਪੈ ਸਕਦਾ ਹੈ।