ਆਈ ਤਾਜ਼ਾ ਵੱਡੀ ਖਬਰ
ਦੁਨੀਆਂ ਵਿੱਚ ਇੱਕ ਤੋਂ ਬਾਅਦ ਇੱਕ ਕੁਦਰਤੀ ਆਫ਼ਤਾਂ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜਿੱਥੇ ਪਹਿਲਾਂ ਕਰੋਨਾ ਵੱਲੋਂ ਭਾਰੀ ਤਬਾਹੀ ਮਚਾਈ ਗਈ ਉਸ ਤੋਂ ਬਾਅਦ ਭਿਆਨਕ ਬਿਮਾਰੀਆਂ ਦਾ ਹਮਲਾ ਲਗਾਤਾਰ ਜਾਰੀ ਹੈ। ਕੁਦਰਤੀ ਕਰੋਪੀਆਂ ਵਿੱਚ ਜਿੱਥੇ ਹੜ੍ਹ, ਭੂਚਾਲ ਆਦਿ ਦੇ ਚਲਦਿਆਂ ਹੋਇਆਂ ਭਾਰੀ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ। ਉਥੇ ਹੀ ਲੋਕਾਂ ਵਿਚ ਵੀ ਅਜਿਹੀਆਂ ਕੁਦਰਤੀ ਕਰੋਪੀਆਂ ਨੂੰ ਦੇਖ ਕੇ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਕਿਉਂਕਿ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਭਿਆਨਕ ਭੂਚਾਲ ਆ ਚੁੱਕੇ ਹਨ ਜਿਨ੍ਹਾਂ ਵਿੱਚ ਕਈ ਜਗਾ ਤੇ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ।
ਹੁਣ ਇਥੇ ਆਇਆ 7.2 ਦਾ ਭਿਆਨਕ ਜਬਰਦਸਤ ਭੂਚਾਲ, ਮਚੀ ਤਬਾਹੀ,100 ਵਾਰ ਹਿੱਲੀ ਧਰਤੀ , ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤਾਈਵਾਨ ਵਿੱਚ ਭੂਚਾਲ ਆਉਣ ਦੀ ਤਾਜਾ ਖਬਰ ਸਾਹਮਣੇ ਆਈ ਹੈ। ਜਿੱਥੇ ਅੱਜ ਤਾਈਵਾਨ ‘ਚ 7.2 ਤੀਬਰਤਾ ਦਾ ਭੂਚਾਲ ਆਇਆ ਹੈ ਦੱਸਿਆ ਗਿਆ ਹੈ ਕਿ ਇਹ ਭੂਚਾਲ 24 ਘੰਟਿਆਂ ਵਿੱਚ 100 ਵਾਰ ਆਇਆ ਹੈ ਜਿੱਥੇ ਇੰਨ੍ਹੀ ਵਾਰ ਧਰਤੀ ਹਿਲੀ ਹੈ। ਉਥੇ ਹੀ ਸੁਨਾਮੀ ਬਾਰੇ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
100 ਤੋਂ ਵਧੇਰੇ ਵਾਰ ਜਿਥੇ ਭੂਚਾਲ ਦੇ ਝਟਕੇ 24 ਘੰਟਿਆਂ ਦੌਰਾਨ ਮਹਿਸੂਸ ਕੀਤੇ ਗਏ ਹਨ । ਉਥੇ ਹੀ ਇਸ ਤੋਂ ਪਹਿਲਾਂ 6.5 ਤੀਬਰਤਾ ਦਾ ਭੂਚਾਲ ਸ਼ਨੀਵਾਰ ਨੂੰ ਆਇਆ ਸੀ। ਐਤਵਾਰ ਨੂੰ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਉਪਰ ਜਿੱਥੇ 7.2 ਮਾਪੀ ਗਈ ਹੈ। ਉਥੇ ਹੀ ਇਸ ਭੂਚਾਲ ਦਾ ਕੇਂਦਰ ਯੂਜਿੰਗ ਪ੍ਰਾਂਤ ਹੈ। ਇਸ ਤੋਂ ਬਾਅਦ ਹੁਣ ਸੁਨਾਮੀ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਖਦਸ਼ਾ ਵੀ ਜ਼ਾਹਿਰ ਕੀਤਾ ਗਿਆ ਹੈ। ਇਸ ਭੂਚਾਲ ਦੇ ਕਾਰਨ ਜਿੱਥੇ 11 ਤੋਂ ਵਧੇਰੇ ਇਮਾਰਤਾਂ ਨੁਕਸਾਨੀਆਂ ਗਈਆਂ ਹਨ।
ਉੱਥੇ ਹੀ ਇਸ ਦੀਆਂ ਬਹੁਤ ਸਾਰੀਆਂ ਵੀਡੀਓ ਵੀ ਸੋਸ਼ਲ ਮੀਡੀਆ ਤੇ ਦੇਖੀਆਂ ਗਈਆਂ ਹਨ। ਤਾਈਵਾਨ ਦੀ ਤਾਈਤੁੰਗ ਕਾਉਂਟੀ ‘ਚ ਸ਼ਨੀਵਾਰ ਰਾਤ ਨੂੰ 6.4 ਤੀਬਰਤਾ ਦਾ ਭੂਚਾਲ ਆਇਆ ਅਤੇ ਕਈ ਝਟਕੇ ਮਹਿਸੂਸ ਕੀਤੇ ਗਏ। ਸੁਨਾਮੀ ਅਲਰਟ ਤੋਂ ਬਾਅਦ ਖ਼ਤਰਾ ਵਧ ਗਿਆ ਹੈ। ਜੇਕਰ ਸੁਨਾਮੀ ਆਉਂਦੀ ਹੈ, ਤਾਂ ਇਹ ਜਪਾਨ ਤਕ ਬਹੁਤ ਤਬਾਹੀ ਮਚਾ ਸਕਦੀ ਹੈ।
Previous Post26 ਸਾਲਾਂ ਅਧਿਆਪਕ ਦੀ ਲਿਫਟ ਚ ਫਸਣ ਕਾਰਨ ਹੋਈ ਦਰਦਨਾਕ ਮੌਤ, ਤਾਜਾ ਵੱਡੀ ਖਬਰ
Next Postਵਿਦੇਸ਼ ਚ ਫਸੀਆਂ 12 ਪੰਜਾਬੀ ਕੁੜੀਆਂ ਨੇ ਏਜੇਂਟਾਂ ਤੇ ਲਾਏ ਇਹ ਦੁਰਦਸ਼ਾ ਕਰਨ ਦੇ ਗੰਭੀਰ ਇਲਜ਼ਾਮ