ਆਈ ਤਾਜਾ ਵੱਡੀ ਖਬਰ
ਪਿਛਲੇ ਦਿਨੀਂ ਪੰਜਾਬ ਅੰਦਰ ਹੋਈ ਬਰਸਾਤ ਤੇ ਗੜੇ ਨੇ ਕਈ ਜਗ੍ਹਾ ਤੇ ਭਾਰੀ ਨੁਕਸਾਨ ਕੀਤਾ ਹੈ। ਇਸ ਦਾ ਵਧੇਰੇ ਅਸਰ ਫਸਲਾਂ ਉੱਪਰ ਵੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਬਿਨਾਂ ਅਸਮਾਨੀ ਬਿਜਲੀ ਪੈਣ ਨਾਲ ਵੀ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਜਿਨ੍ਹਾਂ ਦੇ ਵਿਚ ਬਹੁਤ ਸਾਰੇ ਘਰਾਂ ਨੂੰ ਭਾਰੀ ਨੁਕਸਾਨ ਹੋਇਆ ਹੈ । ਉੱਥੇ ਹੀ ਪ੍ਰਵਾਸੀ ਮਜ਼ਦੂਰ ਦੀ ਮੌਤ ਵੀ ਹੋ ਗਈ ਸੀ।
ਇਸ ਤਰ੍ਹਾਂ ਹੀ ਹੁਣ ਹਰਿਆਣਾ ਦੇ ਵਿੱਚ ਵੀ ਤੇਜ ਤੂਫਾਨ ਕਾਰਨ ਭਾਰੀ ਨੁਕਸਾਨ ਹੋਇਆ ਹੈ। ਹਰਿਆਣਾ ਦੇ ਜ਼ਿਲ੍ਹਾ ਸੋਨੀਪਤ ਵਿਚ ਆਏ ਤੁਫਾਨ ਨੇ ਭਾਰੀ ਤਬਾਹੀ ਮਚਾਈ ਹੈ। ਜਿਸ ਕਾਰਨ ਮੌਤਾਂ ਹੋਣ ਕਾਰਨ ਹਾਹਾਕਾਰ ਮਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸੋਨੀਪਤ ਜ਼ਿਲ੍ਹੇ ਦੀ ਹੈ ।ਜਿੱਥੇ ਇਸ ਤੂਫਾਨ ਕਾਰਨ ਪਸ਼ੂਆ ਦੀ ਇੱਕ ਡੇਅਰੀ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਜੈ ਪ੍ਰਕਾਸ਼ , ਮੋਨੂੰ ਪਿੰਡ ਦੇ ਨੰਬਰਦਾਰ ਦੇ ਨਿਵਾਸੀ, ਅਮਲੇਸ਼ ਮੁਖੀਆਂ ਬਿਹਾਰ ਨਿਵਾਸੀ , ਇਹ ਸਭ ਖੇਤਾਂ ਵਿੱਚ ਕੰਮ ਲਈ ਜਾ ਰਹੇ ਸਨ , ਅਚਾਨਕ ਆਏ ਤੂਫ਼ਾਨ ਤੇ ਮੀਂਹ ਤੋਂ ਬਚਣ ਲਈ ਡੇਅਰੀ ਵਿੱਚ ਰੁਕ ਗਏ। ਉਸ ਸਮੇਂ ਹੀ ਤੇਜ ਤੂਫਾਨ ਦੇ ਕਾਰਨ ਡੇਅਰੀ ਦੀ ਦੀਵਾਰ ਢਹਿ ਗਈ। ਜਿਸਦੇ ਮਲਬੇ ਥੱਲੇ ਪਸ਼ੂਆਂ ਸਮੇਤ ਇਹ ਮਜ਼ਦੂਰ ਵੀ ਦੱਬੇ ਗਏ। ਇਹਨਾਂ ਮਜ਼ਦੂਰਾਂ ਵਿੱਚੋਂ ਦੋ ਦੀ ਮੌਕੇ ਤੇ ਹੀ ਇੱਟਾਂ ਹੇਠ ਦੱਬਣ ਕਾਰਨ ਮੌਤ ਹੋ ਗਈ ਹੈ,
ਜਦ ਕਿ ਇੱਕ ਮਜ਼ਦੂਰ ਜ਼ਖਮੀ ਹੋ ਗਿਆ ਹੈ। ਇਸ ਘਟਨਾ ਵਿੱਚ ਦੋ ਵਿਅਕਤੀਆਂ ਤੋਂ ਬਿਨਾਂ 7 ਪਸ਼ੂਆਂ ਦੀ ਮੌਤ ਵੀ ਹੋ ਗਈ ਹੈ, ਤੇ ਬਹੁਤ ਸਾਰੇ ਪਸ਼ੂ ਜ਼ਖ਼ਮੀ ਵੀ ਹੋ ਗਏ ਹਨ। ਇਸ ਘਟਨਾ ਵਿੱਚ ਜੈ ਪ੍ਰਕਾਸ਼ ਅਤੇ ਅਮਲੇਸ਼ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਇਸ ਘਟਨਾ ਦੀ ਖਬਰ ਪਿੰਡ ਵਿਚ ਫੈਲਦੇ ਸਾਰ ਹੀ ਪਿੰਡ ਵਾਸੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਮਲਬੇ ਹੇਠੋਂ ਪਸ਼ੂਆਂ ਅਤੇ ਮਜ਼ਦੂਰਾਂ ਨੂੰ ਕੱਢਿਆ ਗਿਆ।
ਜਿਸ ਤੋਂ ਬਾਅਦ ਮਲਬੇ ਹੇਠਾਂ ਦੱਬੇ ਗਏ ਲੋਕਾਂ ਨੂੰ ਹਸਪਤਾਲ ਲਿਆਂਦਾ ਗਿਆ ਅਤੇ ਪਸ਼ੂਆਂ ਨੂੰ ਵੀ ਬਾਹਰ ਕੱਢਿਆ ਗਿਆ। ਤੁਫਾਨ ਇੰਨਾ ਭਿਆਨਕ ਸੀ ਕੇ ਡੇਅਰੀ ਦੀ ਸ਼ੈੱਡ ਲਗਭਗ ਦੋ ਤੋਂ ਤਿੰਨ ਏਕੜ ਦੂਰ ਖੇਤਾਂ ਵਿੱਚ ਜਾ ਕੇ ਡਿੱਗ ਗਈ। ਇਸ ਮੌਕੇ ਤੇ ਹਰਿਆਣਾ ਅਨੁਸੂਚਿਤ ਜਾਤੀ ਵਿੱਤ ਨਿਗਮ ਦੇ ਚੇਅਰਮੈਨ ਪਵਨ ਖਰਖੌਦਾ ਨੇ ਪੀੜਤ ਨੂੰ ਸਰਕਾਰੀ ਸਹਾਇਤਾ ਮੁਹਈਆ ਕਰਵਾਉਣ ਲਈ ਭਰੋਸਾ ਦਿਵਾਇਆ ਹੈ। ਮਾਮਲੇ ਸਬੰਧੀ ਐਸਡੀਐਮ ਸ਼ਵੇਤਾ ਸੁਹਾਗ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।
Previous Postਪੰਜਾਬ ਲਈ 21 ਨਵੰਬਰ ਤੱਕ ਕੇਂਦਰ ਸਰਕਾਰ ਨੇ ਕਰਤਾ ਇਹ ਵੱਡਾ ਐਲਾਨ-ਇਸ ਵੇਲੇ ਦੀ ਵੱਡੀ ਖਬਰ
Next Postਫੇਸਬੁੱਕ ਤੇ ਪੰਜਾਬ ਪੁਲਸ ਕਰ ਰਹੀ ਇਹਨਾਂ ਲੋਕਾਂ ਦੀ ਜੋਰਾਂ ਤੇ ਭਾਲ , ਆਈ ਤਾਜਾ ਵੱਡੀ ਖਬਰ