ਇਥੇ ਅਚਾਨਕ ਪੈਟਰੋਲ ਟੈਂਕਰ ਚ ਹੋਇਆ ਜ਼ਬਰਦਸਤ ਧਮਾਕਾ , 94 ਲੋਕਾਂ ਦੀ ਮੌਤ 50 ਹੋਏ ਜ਼ਖ਼ਮੀ

ਆਈ ਤਾਜਾ ਵੱਡੀ ਖਬਰ

ਕਈ ਵਾਰ ਕੁਝ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਹਨਾਂ ਹਾਦਸਿਆਂ ਦੇ ਵਿੱਚ ਵੱਡਾ ਨੁਕਸਾਨ ਹੋ ਜਾਂਦਾ ਹੈ। ਅਚਾਨਕ ਵਾਪਰੇ ਹਾਦਸਿਆਂ ਦੌਰਾਨ ਹੋਏ ਨੁਕਸਾਨ ਨੂੰ ਕਈ ਵਾਰ ਮਨੁੱਖ ਸਾਰੀ ਜ਼ਿੰਦਗੀ ਨਹੀਂ ਭਰ ਪਾਉਂਦਾ l ਅਜਿਹਾ ਹੀ ਇੱਕ ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਅਚਾਨਕ ਪੈਟਰੋਲ ਟੈਂਕਰ ਵਿੱਚ ਜਬਰਦਸਤ ਧਮਾਕਾ ਹੋ ਗਿਆ ਤੇ 94 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ l ਜਦਕਿ ਇਸ ਹਾਦਸੇ ਦੇ ਵਿੱਚ 50 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਦੱਸ ਦਈਏ ਕਿ ਇਹ ਦਰਦਨਾਕ ਮਾਮਲਾ ਨਾਈਜੀਰੀਆ ਤੋਂ ਸਾਹਮਣੇ ਆਇਆ l ਜਿੱਥੇ ਨਾਈਜੀਰੀਆ ‘ਚ ਪੈਟਰੋਲ ਟੈਂਕਰ ਪਲਟਣ ਤੇ ਫਟਣ ਨਾਲ 90 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ l ਇਸ ਦੌਰਾਨ 50 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਘਟਨਾ ਉਦੋਂ ਵਾਪਰੀ, ਜਦੋਂ ਦਰਜਨਾਂ ਲੋਕ ਤੇਲ ਲੈਣ ਲਈ ਵਾਹਨ ਵੱਲ ਭੱਜੇ। ਇਸ ਦੌਰਾਨ ਅਚਾਨਕ ਪੈਟਰੋਲ ਟੈਂਕਰ ਫਟ ਗਿਆ l ਜਿਸ ਦੌਰਾਨ ਕਈ ਲੋਕਾਂ ਦੀ ਜਾਨ ਚਲੀ ਗਈ ਤੇ ਕਈ ਲੋਕ ਜ਼ਖਮੀ ਹੋ ਕੇ ਜ਼ਖਮੀਆਂ ਨੂੰ ਇਲਾਜ ਵਾਸਤੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ l ਇਸ ਘਟਨਾ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਜਿਨਾਂ ਵੱਲੋਂ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਗਿਆ ਕਿ ਇਹ ਧਮਾਕਾ ਜਿਗਾਵਾ ਰਾਜ ਵਿੱਚ ਅੱਧੀ ਰਾਤ ਤੋਂ ਬਾਅਦ ਹੋਇਆ ਜਦੋਂ ਟੈਂਕਰ ਡਰਾਈਵਰ ਨੇ ਯੂਨੀਵਰਸਿਟੀ ਦੇ ਨੇੜੇ ਇੱਕ ਹਾਈਵੇਅ ‘ਤੇ ਵਾਹਨ ਦਾ ਕੰਟਰੋਲ ਗੁਆ ਦਿੱਤਾ। ਐਡਮ ਨੇ ਕਿਹਾ, “ਨਿਵਾਸੀ ਇੱਕ ਉਲਟੇ ਟੈਂਕਰ ਤੋਂ ਤੇਲ ਕੱਢ ਰਹੇ ਸਨ ਜਦੋਂ ਧਮਾਕਾ ਹੋਇਆ।” ਧਮਾਕੇ ਤੋਂ ਬਾਅਦ ਟੈਂਕਰ ‘ਚ ਭਿਆਨਕ ਅੱਗ ਲੱਗ ਗਈ ਅਤੇ 94 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਪਰ ਇਸ ਦਰਦਨਾਕ ਘਟਨਾ ਦੇ ਵਾਪਰਨ ਤੋਂ ਬਾਅਦ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈਂ l