ਆਈ ਤਾਜਾ ਵੱਡੀ ਖਬਰ
ਭਾਰਤੀ ਖੇਤੀ ਦਾ ਅਕਸ ਬਦਲਣ ਵਾਸਤੇ ਕੇਂਦਰ ਸਰਕਾਰ ਵੱਲੋੋਂ ਸੋਧ ਕਰਕੇ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਲਾਗੂ ਕੀਤਾ ਗਿਆ ਸੀ ਜਿਸ ਨੂੰ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼ ਅਤੇ ਰਾਜਸਥਾਨ ਸਮੇਤ ਦੇਸ਼ ਦੇ ਕਈ ਹੋਰ ਸੂਬਿਆਂ ਦੇ ਕਿਸਾਨਾਂ ਵੱਲੋਂ ਨਕਾਰ ਦਿੱਤਾ ਗਿਆ ਸੀ ਅਤੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੇ ਲਈ ਕੋਈ ਐਕਸ਼ਨ ਨਹੀਂ ਲਿਆ ਤਾਂ ਕਿਸਾਨਾਂ ਨੇ ਇਸ ਪ੍ਰਤੀ ਖੇਤੀ ਅੰਦੋਲਨ ਸ਼ੁਰੂ ਕਰ ਦਿੱਤਾ ਹੈ।
ਦੇਸ਼ ਨੇ ਇਨ੍ਹਾਂ ਕਿਸਾਨਾਂ ਨੂੰ ਵਿਦੇਸ਼ਾਂ ਤੋਂ ਸਮਰਥਨ ਪ੍ਰਾਪਤ ਹੋਇਆ ਹੈ। ਇਸ ਵਿਚ ਇਟਲੀ ਦੇ ਵੱਖ ਵੱਖ ਸ਼ਹਿਰਾਂ ਤੋਂ ਖਾਸ ਕਰ ਪੰਜਾਬ ਨਾਲ ਸਬੰਧ ਰੱਖਣ ਵਾਲੇ ਲੋਕਾਂ ਨੇ ਇਨ੍ਹਾਂ ਖੇਤੀ ਬਿੱਲਾਂ ਦਾ ਵਿਰੋਧ ਕੀਤਾ। ਇਟਲੀ ਦੇ ਰਹਿਣ ਵਾਲੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਰੋਮ, ਮਿਲਾਨ ਅਤੇ ਕਈ ਹੋਰ ਸ਼ਹਿਰਾਂ ਵਿੱਚ ਰੋਸ ਮੁਜ਼ਾਹਰੇ ਕੀਤੇ ਹਨ। ਬੀਤੇ ਦਿਨੀਂ ਮਿਲਾਨ ਕੌਂਸਲੇਟ ਆਫ ਜਨਰਲ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਜਦੋਂ ਅਧਿਕਾਰੀ ਨੂੰ ਮੰਗ ਪੱਤਰ ਸੌਂਪਿਆ ਤਾਂ ਉਸ ਅਧਿਕਾਰੀ ਨੇ ਮੰਗ ਪੱਤਰ ਨਹੀਂ ਲਿਆ।
ਉਧਰ ਦੂਜੇ ਪਾਸੇ ਲਾਸੀਓ ਸੂਬੇ ਦੇ ਵਿਚ ਵੀ ਕਿਸਾਨਾਂ ਦੀ ਹਮਾਇਤ ਕਰ ਰਹੇ ਭਾਈਚਾਰੇ ਨੇ ਵਿਚਾਰ ਵਟਾਂਦਰਾ ਕਰਦੇ ਹੋਏ ਆਖਿਆ ਕਿ ਉਹ ਰੋਮ ਵਿਖੇ ਭਾਰਤੀ ਅੰਬੈਂਸੀ ਵਿੱਚ ਰਾਜਦੂਤ ਨੀਨਾ ਮਲਹੋਤਰਾ ਰਾਹੀਂ ਭਾਰਤ ਦੀ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਹਿਮਾਇਤ ਸਬੰਧੀ ਇਕ ਮੰਗ ਪੱਤਰ ਦੇਣਗੇ। ਇਹ ਮੰਗ ਪੱਤਰ ਰਾਜਦੂਤ ਨੀਨਾ ਮਲਹੋਤਰਾ ਨੂੰ ਲਾਸੀਓ ਸੂਬੇ ਦੇ ਗੁਰੂਦੁਆਰਾ ਸਾਹਿਬ ਵਿੱਚ ਲਵੀਨਿਓ, ਅਪਰੀਲੀ, ਵਿਲੇਤਰੀ, ਫੋਂਦੀ, ਬੋਰਗੋਲੀਵੀ ਸਬਾਊਦੀਆ, ਪੁਨਤੀਨੀਆ ਅਤੇ ਬੋਰਗੋਹਰਮਾਦਾ ਪ੍ਰਬੰਧਕ ਕਮੇਟੀਆਂ ਦੀ ਹਾਜ਼ਰੀ ਵਿੱਚ ਦੇਣ ਦਾ ਫ਼ੈਸਲਾ ਕੀਤਾ ਗਿਆ।
ਨੀਨਾ ਮਹੋਤਰਾ ਦੇ ਗੁਰਦੁਆਰਾ ਪਹੁੰਚਣ ‘ਤੇ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਮੰਗ ਪੱਤਰ ਦੇਣ ਦੀ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਪ੍ਰਤੀ ਹਾਮੀ ਭਰ ਦਿੱਤੀ। ਪਰ ਜਦੋਂ ਹੀ ਨੀਨਾ ਮਲਹੋਤਰਾ ਨੇ ਇਨ੍ਹਾਂ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਬੋਲਣਾ ਸ਼ੁਰੂ ਕੀਤਾ ਤਾਂ 2-3 ਮਿੰਟ ਬਾਅਦ ਵੀ ਭਾਈ ਹਰਪਾਲ ਸਿੰਘ ਨੇ ਫਤਹਿ ਬੁਲਾ ਕੇ ਉਨ੍ਹਾਂ ਦੀ ਗੱਲ ਨੂੰ ਰੋਕ ਦਿੱਤਾ। ਭਾਈ ਹਰਪਾਲ ਸਿੰਘ ਨੇ ਦਲੀਲਾਂ ਦੀ ਝੜੀ ਲਗਾਉਂਦੇ ਹੋਏ ਕਿਹਾ ਕਿ ਇਹਨਾਂ ਸਬੰਧੀ 5 ਮੀਟਿੰਗਾਂ ਤੁਹਾਡੀ ਕੇਂਦਰ ਸਰਕਾਰ ਨਾਲ ਕਿਸਾਨਾਂ ਦੀਆਂ ਹੋ ਚੁੱਕੀਆਂ ਹਨ
ਪਰ ਅਜੇ ਤਕ ਕੋਈ ਹੱਲ ਨਹੀਂ ਨਿਕਲਿਆ। ਤੁਹਾਡੀ ਕੇਂਦਰ ਸਰਕਾਰ ਲੱਖਾਂ ਕਿਸਾਨਾਂ ਦੇ ਨਾਲ ਮਾੜਾ ਵਤੀਰਾ ਕਰ ਰਹੀ ਹੈ ਅਤੇ ਅਡਾਨੀ ਅੰਬਾਨੀ ਦੁਆਰਾ ਪੰਜਾਬ ਨੂੰ ਗੁੰਮਰਾਹ ਕਰਦੇ ਹੋਏ ਇੱਥੋਂ ਦੇ ਕਿਸਾਨਾਂ ਨੂੰ ਕਦੇ ਖਾਲਿਸਤਾਨੀ ਅਤੇ ਕਦੇ ਪਾਕਿਸਤਾਨੀ ਦੱਸਿਆ ਜਾ ਰਿਹਾ ਹੈ। ਮੈਡਮ ਨੀਨਾ ਮਲਹੋਤਰਾ ਅਤੇ ਭਾਈ ਹਰਪਾਲ ਸਿੰਘ ਦੇ ਆਪਸ ਵਿੱਚ ਹੋਈ ਸ਼ਬਦੀ ਜੰਗ ਨਾਲ ਮਾਹੌਲ ਤਣਾਅਪੂਰਨ ਹੋ ਗਿਆ ਜਿਸ ਤੋਂ ਬਾਅਦ ਮੈਡਮ ਨੀਨਾ ਮਲਹੋਤਰਾ ਨੇ ਹਾਜ਼ਰ ਸੰਗਤਾਂ ਕੋਲੋਂ ਮੰਗ-ਪੱਤਰ ਨਹੀਂ ਲਿਆ।
Home ਤਾਜਾ ਖ਼ਬਰਾਂ ਇਟਲੀ ਦੇ ਗੁਰਦਵਾਰਾ ਸਾਹਿਬ ਤੋਂ ਕਿਸਾਨ ਅੰਦੋਲਨ ਬਾਰੇ ਆਈ ਅਜਿਹੀ ਖਬਰ , ਸਾਰੀ ਦੁਨੀਆਂ ਤੇ ਹੋ ਗਈ ਚਰਚਾ
Previous Postਕਨੇਡਾ ਤੋਂ ਆਈ ਖੁਸ਼ਖਬਰੀ – ਖੁਲ ਗਏ ਬੂਹੇ ਅਚਾਨਕ ਹੋ ਗਿਆ ਇਹ ਵੱਡਾ ਐਲਾਨ
Next Postਕੈਪਟਨ ਨੇ ਕਰਤਾ ਪੰਜਾਬ ਲਈ ਇਹ ਵੱਡਾ ਐਲਾਨ ਲੋਕਾਂ ਚ ਛਾਈ ਖੁਸ਼ੀ ਦੀ ਲਹਿਰ – ਤਾਜਾ ਵੱਡੀ ਖਬਰ