ਇਟਲੀ ਤੋਂ ਆਈ ਵੱਡੀ ਮਾੜੀ ਖਬਰ, ਕਰੋਨਾ ਦੇ ਮਾਮਲੇ ਲਗਾਤਾਰ ਦੂਜੇ ਦਿਨ ਤਕ ਵੀ 1 ਲੱਖ ਤੋਂ ਪਾਰ

ਆਈ ਤਾਜ਼ਾ ਵੱਡੀ ਖਬਰ

ਵਿਸ਼ਵ ਦੇ ਵਿਚ ਜਿੱਥੇ ਕਰੋਨਾ ਦੇ ਕਹਿਰ ਨੇ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਉਥੇ ਹੀ ਇਸ ਕਰੋਨਾ ਦੇ ਚੱਲਦਿਆਂ ਹੋਇਆਂ ਜਿੱਥੇ ਬਹੁਤ ਸਾਰੇ ਦੇਸ਼ਾਂ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਵੀ ਗੁਜ਼ਰਨਾ ਪਿਆ ਹੈ। ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਜਿੱਥੇ ਸਾਰੇ ਦੇਸ਼ਾਂ ਵੱਲੋਂ ਆਪਣੀਆਂ ਸਰਹੱਦਾਂ ਤੇ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਸੀ ਅਤੇ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਉਥੇ ਹੀ ਫਿਰ ਕਈ ਦੇਸ਼ਾਂ ਦੇ ਵਿਚ ਕਰੋਨਾ ਤੇ ਨਵੇਂ ਭਿਆਨਕ ਰੂਪ ਸਾਹਮਣੇ ਆ ਰਹੇ ਹਨ ਜਿਸ ਨੂੰ ਦੇਖਦੇ ਹੋਏ ਮੁੜ ਤੋਂ ਉਨ੍ਹਾਂ ਦੇਸ਼ਾਂ ਵੱਲੋਂ ਨਵੀਆਂ ਪਾਬੰਦੀਆਂ ਨੂੰ ਲਾਗੂ ਕੀਤੇ ਜਾਣ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।

ਹੁਣ ਇਟਲੀ ਤੋਂ ਇਕ ਮਾੜੀ ਖਬਰ ਸਾਹਮਣੇ ਆਈ ਹੈ ਜੇਕਰ ਉਹਨਾਂ ਦੇ ਮਾਮਲੇ ਲਗਾਤਾਰ ਦੂਜੇ ਦਿਨ ਇਕ ਲੱਖ ਤੋਂ ਪਾਰ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਇਸ ਸਮੇਂ ਕਈ ਦੇਸ਼ਾਂ ਦੇ ਵਿਚ ਕਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਉਥੇ ਹੀ ਲਗਾਤਾਰ ਓਮੀਕਰੋਨ ਬੀ ਏ 5 ਉਪਵਰਗ ਦੇ ਪੁਨਰ ਉਭਾਰ ਕਾਰਨ ਲਗਾਤਾਰ ਉਨ੍ਹਾਂ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਇਟਲੀ ਵਿੱਚ ਜਿੱਥੇ ਫਰਵਰੀ ਤੋਂ ਬਾਅਦ ਕਰੋਨਾ ਮਾਮਲਿਆਂ ਵਿਚ ਵਾਧਾ ਦਰਜ ਕੀਤਾ ਗਿਆ ਸੀ। ਉਥੇ ਹੀ ਹੁਣ ਇਟਲੀ ਦੇ ਵਿਚ ਕਰੋਨਾ ਮਹਾਮਾਰੀ ਦਾ ਕਹਿਰ ਵਧਦਾ ਹੋਇਆ ਨਜ਼ਰ ਆਇਆ।

ਦੂਜੇ ਦਿਨ ਕਰੋਨਾ ਦੇ ਮਾਮਲਿਆਂ ਦੀ ਗਿਣਤੀ 1 ਲੱਖ ਤੋਂ ਪਾਰ ਹੋ ਗਈ ਹੈ। ਇਟਲੀ ਵਿੱਚ ਜਿੱਥੇ ਪਹਿਲਾਂ ਹੀ ਕਰੋਨਾ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਿੱਥੇ 2020 ਵਿੱਚ ਇਸ ਕਰੋਨਾ ਦੇ ਫੈਲਣ ਤੋਂ ਬਾਅਦ ਇਟਲੀ ਵਿਚ 19,048,788 ਕਰੋਨਾ ਦੇ ਮਾਮਲੇ ਸਾਹਮਣੇ ਆਏ ਸਨ ਅਤੇ ਇਸੇ ਦੌਰਾਨ ਮੌਤਾਂ ਦੀ ਗਿਣਤੀ 168,770 ਹੋਈ ਸੀ।

ਉੱਥੇ ਹੀ ਹੁਣ ਇਟਲੀ ਦੇ ਵਿਚ ਕਰੋਨਾ ਮਾਮਲਿਆਂ ਦੀ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਬੁੱਧਵਾਰ ਨੂੰ ਕਰੋਨਾ ਦੇ ਨਵੇਂ ਰੂਪ ਦੇ ਕਾਰਣ 19 ਮੌਤਾਂ ਹੋ ਗਈਆਂ ਹਨ। ਇਸ ਸਮੇਂ ਜਿਥੇ ਦਾਖਲ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ ਜਿੱਥੇ ਮੰਗਲਵਾਰ ਤੱਕ 217 ਮਰੀਜ਼ਾਂ ਦਾ ਵਾਧਾ ਹੋਇਆ ਹੈ। ਉੱਥੇ ਹੀ ਹਸਪਤਾਲ ਵਿੱਚ ਦਾਖ਼ਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ 8220 ਤੱਕ ਪਹੁੰਚ ਗਈ ਹੈ।