ਇਕੋ ਸਕੂਲ ਦੇ ਏਥੇ ਆ ਗਏ 52 ਵਿਦਿਆਰਥੀ ਪੌਜੇਟਿਵ – ਸਕੂਲ ਕੀਤਾ ਗਿਆ ਬੰਦ

ਆਈ ਤਾਜ਼ਾ ਵੱਡੀ ਖਬਰ 


ਦੁਨੀਆਂ ਦੇ ਸਾਰੇ ਦੇਸ਼ਾਂ ਵਿੱਚ ਜਿੱਥੇ ਕੋਰੋਨਾ ਟੀਕਾਕਰਨ ਤੋਂ ਬਾਅਦ ਕਰੋਨਾ ਉਪਰ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ ਸੀ। ਉਥੇ ਹੀ ਦੱਖਣੀ ਅਫਰੀਕਾ ਵਿਚ ਨਵੇਂ ਪੈਦਾ ਹੋਏ ਵਾਇਰਸ ਦੇ ਕਾਰਨ ਫਿਰ ਤੋਂ ਸਾਰੀ ਦੁਨੀਆਂ ਵਿੱਚ ਚਿੰਤਾ ਵੇਖੀ ਜਾ ਰਹੀ ਹੈ। ਜਿੱਥੇ ਬਹੁਤ ਸਾਰੇ ਦੇਸ਼ਾਂ ਵਿੱਚ ਕਰੋਨਾਟੀਕਾ ਕਰਨ ਤੋਂ ਬਾਅਦ ਬੂਸਟਰ ਡੋਜ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ। ਉੱਥੇ ਹੀ ਕਈ ਦੇਸ਼ਾਂ ਵਿੱਚ ਕਰੋਨਾ ਦੇ ਵਧ ਰਹੇ ਪ੍ਰਸਾਰ ਨੂੰ ਦੇਖਦੇ ਹੋਏ ਤਾਲਾਬੰਦੀ ਕਰ ਦਿੱਤੀ ਗਈ ਹੈ ਅਤੇ ਕਈ ਦੇਸ਼ਾਂ ਵਿੱਚ ਸਰਹੱਦਾਂ ਦੀ ਸੁਰੱਖਿਆ ਵਧਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਅਤੇ ਕਈ ਵਧੇਰੇ ਪ੍ਰਭਾਵਤ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ਤੇ ਰੋਕ ਲਗਾ ਦਿੱਤੀ ਗਈ ਹੈ।

ਭਾਰਤ ਵਿਚ ਵੀ ਲਗਾਤਾਰ ਕਰੋਨਾ ਦੇ ਮਾਮਲੇ ਵਧ ਰਹੇ ਹਨ ਅਤੇ ਸਕੂਲਾਂ ਵਿੱਚ ਵੀ ਮੁੜ ਤੋਂ ਕੇਸਾਂ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। ਹੁਣ ਇੱਥੇ ਸਕੂਲ ਵਿੱਚ 52 ਵਿਦਿਆਰਥੀ ਕਰੋਨਾ ਦੀ ਚਪੇਟ ਵਿੱਚ ਆਏ ਹਨ ਜਿਸ ਕਾਰਨ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ। ਦੇਸ਼ ਵਿੱਚ ਜਿੱਥੇ ਵਿਦਿਅਕ ਅਦਾਰਿਆਂ ਵਿੱਚ ਕਰੋਨਾ ਦੇ ਮਾਮਲੇ ਸਾਹਮਣੇ ਆਉਣ ਨਾਲ ਕਰੋਨਾ ਦੀ ਤੀਜੀ ਲਹਿਰ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਭਾਰਤ ਵਿਚ ਜਿੱਥੇ ਮਹਾਰਾਸ਼ਟਰ ਵਿੱਚ ਸਭ ਤੋਂ ਵਧੇਰੇ ਕਰੋਨਾ ਦੇ ਮਾਮਲੇ ਦੇਖੇ ਗਏ ਹਨ। ਉਥੇ ਹੀ ਸਰਕਾਰ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕੀਤੀਆ ਗਈਆਂ ਹਨ ਅਤੇ ਰਾਤ ਦਾ ਕਰਫਿਊ ਵੀ ਲਾਗੂ ਕੀਤਾ ਗਿਆ ਹੈ।

ਉਥੇ ਹੀ ਹੁਣ ਮਹਾਰਾਸ਼ਟਰ ਵਿੱਚ ਅਹਿਮਦ ਨਗਰ ਦੇ ਇਕ ਸਕੂਲ ਵਿਚ 52 ਵਿਦਿਆਰਥੀ ਕਰੋਨਾ ਦੀ ਚਪੇਟ ਵਿਚ ਆ ਗਏ ਹਨ। ਉਥੇ ਹੀ ਬਾਕੀ ਬੱਚਿਆਂ ਦੇ ਟੈਸਟ ਵੀ ਕੀਤੇ ਜਾ ਰਹੇ ਹਨ ਅਤੇ ਬਾਕੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਇਲਾਕੇ ਨੂੰ ਕੰਟੇਨਮੈਂਟ ਜੋਨ ਐਲਾਨ ਦਿੱਤਾ ਗਿਆ ਹੈ।

ਜਿੱਥੇ ਟਾਕਲੀ ਢੋਕੇਸ਼ਵਰ ਸਥਿਤ ਜਵਾਹਰ ਨਵੋਦਿਆ ਸਕੂਲ ਵਿਚ 19 ਬੱਚੇ ਸੁੱਕਰਵਾਰ ਨੂੰ ਕਰੋਨਾ ਦੀ ਚਪੇਟ ਵਿਚ ਆ ਗਏ ਸਨ। ਜਿਸ ਤੋਂ ਬਾਅਦ ਬਾਕੀ ਵੀ 450 ਬੱਚਿਆਂ ਦੇ ਟੈਸਟ ਕੀਤੇ ਗਏ ਸਨ। ਜਿਸ ਤੋਂ ਬਾਅਦ 33 ਹੋਰ ਵਿਦਿਆਰਥੀ ਕਰੋਨਾ ਦੀ ਚਪੇਟ ਵਿੱਚ ਆਏ ਪਾਏ ਗਏ ਜਿਸ ਕਾਰਨ ਇਸ ਸਕੂਲ ਵਿੱਚ ਕਰੋਨਾ ਤੋਂ ਪੀੜਤ ਹੋਣ ਵਾਲੇ ਬੱਚਿਆਂ ਦੀ ਗਿਣਤੀ 52 ਹੋ ਗਈ। ਪ੍ਰਸ਼ਾਸਨ ਦੇ ਆਦੇਸ਼ ਅਨੁਸਾਰ ਫਿਰ ਸਕੂਲ ਨੂੰ ਬੰਦ ਕੀਤਾ ਗਿਆ ਹੈ।