ਆਈ ਤਾਜਾ ਵੱਡੀ ਖਬਰ
ਅੱਜ ਕੱਲ ਦੇ ਸਮੇਂ ਵਿੱਚ ਲੋਕਾਂ ਵੱਲੋਂ ਬੇਸ਼ੱਕ ਵਿਕਾਸ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ , ਪਰ ਇਸ ਸਮਾਜ ਦੇ ਵਿੱਚ ਅਜਿਹੇ ਵੀ ਲੋਕ ਹਨ ਜਿਹੜੇ ਮਾਨਸਿਕ ਪੱਖੋਂ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋ ਸਕੇ ਤੇ ਅੱਜ ਵੀ ਵਹਿਮਾਂ ਭਰਮਾਂ ਦੇ ਵਿੱਚ ਫਸੇ ਹੋਏ ਹਨ । ਵਹਿਮਾਂ ਭਰਮਾਂ ਵਿੱਚ ਫਸ ਕੇ ਅਜਿਹੇ ਲੋਕ ਕਈ ਵਾਰ ਅਜਿਹੇ ਕਦਮ ਚੁੱਕ ਲੈਂਦੇ ਹਨ, ਜਿਸ ਕਾਰਨ ਵੱਡਾ ਨੁਕਸਾਨ ਹੋ ਜਾਂਦਾ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਵਹਿਮਾਂ ਭਰਮਾਂ ਵਿੱਚ ਫਸੇ ਲੋਕਾਂ ਦੇ ਕਾਰਨ 110 ਲੋਕਾਂ ਦਾ ਕਤਲ ਕਰ ਦਿੱਤਾ ਗਿਆ, ਜਿਸ ਕਾਰਨ ਇਲਾਕੇ ਭਰ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ । ਇਸ ਬਾਰੇ ਸੁਣਣ ਤੋਂ ਬਾਅਦ ਸਭ ਦੇ ਹੋਸ਼ ਉੱਡ ਰਹੇ ਹਨ। ਉਧਰ ਇਸ ਦਰਦਨਾਕ ਘਟਨਾ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਹ ਰੂਹ ਕੰਬਾਉ ਘਟਨਾ ਹੈਤੀ ਦੀ ਰਾਜਧਾਨੀ ਪੋਰਟ-ਓ-ਪ੍ਰਿੰਸ ਦੇ ਨੇੜੇ ਇੱਕ ਬਹੁਤ ਹੀ ਗਰੀਬ ਖੇਤਰ ਅਤੇ ਸਾਲਾਂ ਤੋਂ ਹਿੰਸਾ ਵਿੱਚ ਘਿਰੇ ਸਾਈਟ ਸੋਲੀਲ ਨਾਲ ਸੰਬੰਧਿਤ ਹੈ । ਜਿੱਥੇ ਇਸ ਹਫ਼ਤੇ ਲਗਭਗ 110 ਲੋਕਾਂ ਦਾ ਕਤਲ ਕਰ ਦਿੱਤਾ ਗਿਆ । ਹੁਣ ਤੁਹਾਨੂੰ ਇੰਨੀ ਵੱਡੀ ਗਿਣਤੀ ਦੇ ਵਿੱਚ ਕੀਤੇ ਗਏ ਕਤਲ ਦੇ ਬਾਰੇ ਵੀ ਜਾਣਕਾਰੀ ਦਿੰਦੇ ਹਾਂ , ਕਿ ਕਤਲ ਦਾ ਕਾਰਨ ਜਾਦੂ-ਟੂਣਾ ਦੱਸਿਆ ਜਾ ਰਿਹਾ ਹੈ। ਇੱਕ ਪ੍ਰਮੁੱਖ ਮਨੁੱਖੀ ਅਧਿਕਾਰ ਸੰਗਠਨ ਨੈਸ਼ਨਲ ਹਿਊਮਨ ਰਾਈਟਸ ਡਿਫੈਂਸ ਨੈੱਟਵਰਕ ਨੇ ਦੱਸਿਆ ਕਿ ਇਹ ਕਤਲ ਮੋਨੇਲ ਮਿਕਾਨੋ ਫੇਲਿਕਸ ਨਾਂ ਦੇ ਇੱਕ ਸਥਾਨਕ ਗਿਰੋਹ ਆਗੂ ਨੇ ਬਦਲੇ ਦੀ ਭਾਵਨਾ ਨਾਲ ਕੀਤੇ ਹਨ। ਉਧਰ ਗੈਂਗ ਲੀਡਰ ਫੇਲਿਕਸ ਨੇ ਇਹ ਕਤਲ ਉਸ ਦੇ ਬੱਚੇ ਦੇ ਬੀਮਾਰ ਹੋਣ ਅਤੇ ਬਾਅਦ ਵਿੱਚ ਮੌਤ ਤੋਂ ਬਾਅਦ ਕੀਤੇ ਸਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਗਿਰੋਹ ਦੇ ਆਗੂ ਨੂੰ ਇੱਕ ਵੂਡੂ ਪਾਦਰੀ ਨੇ ਦੱਸਿਆ ਸੀ ਕਿ ਉਸ ਦੇ ਬੱਚੇ ਨੂੰ ਨੁਕਸਾਨ ਪਹੁੰਚਾਉਣ ਲਈ ਇਲਾਕੇ ਦੇ ਬਜ਼ੁਰਗਾਂ ਨੇ ਜਾਦੂ ਕੀਤਾ , ਪਰ ਉਸ ਤੋਂ ਬਾਅਦ ਬੱਚੇ ਦੀ ਮੌਤ ਹੋ ਜਾਂਦੀ ਹੈ ਜਿਸ ਕਾਰਨ ਇਹ ਗੈਂਗ ਗੁੱਸੇ ਵਿੱਚ ਆ ਜਾਂਦੀ ਹੈ । ਫਿਰ ਗੁੱਸੇ ਵਿੱਚ ਆਏ ਲੀਡਰ ਦੇ ਵੱਲੋਂ ਗੈਂਗ ਦੇ ਮੈਂਬਰਾਂ ਨੂੰ ਬਦਲਾ ਲੈਣ ਦਾ ਹੁਕਮ ਜਾਰੀ ਕਰ ਦਿੱਤਾ ਜਾਂਦਾ ਹੈ । ਜਿਸ ਤੋਂ ਬਾਅਦ ਕਈ ਲੋਕਾਂ ਨੂੰ ਚਾਕੂਆਂ ਅਤੇ ਕੁਹਾੜਿਆਂ ਨਾਲ ਮਾਰ ਦਿੱਤਾ। ਮਰਨ ਵਾਲਿਆ ਦੇ ਵਿੱਚ ਸਾਰੇ ਲੋਕਾਂ ਦੀ ਗਿਣਤੀ 60 ਸਾਲ ਤੋਂ ਵੱਧ ਦੱਸੀ ਜਾ ਰਹੀ ਹੈ । ਫਿਲਹਾਲ ਪੁਲਿਸ ਤੇ ਜਾਂਚ ਟੀਮ ਦੇ ਵੱਲੋਂ ਹਰ ਪੱਖ ਤੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕੇ ।
Previous Postਪੰਜਾਬ ਚ ਕੱਲ੍ਹ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਇਥੇ ਬਿਜਲੀ ਰਹੇਗੀ ਬੰਦ
Next Postਹੁਣੇ ਹੁਣੇ ਪੰਜਾਬ ਚ ਸਰਦੀਆਂ ਦੀ ਛੁੱਟੀਆਂ ਦਾ ਹੋਇਆ ਐਲਾਨ