ਆਈ ਤਾਜ਼ਾ ਵੱਡੀ ਖਬਰ
ਬਰਸਾਤਾਂ ਦੇ ਮੌਸਮ ਵਿਚ ਅਕਸਰ ਹੀ ਕੀੜੇ ਮਕੌੜੇ ਤੇ ਸੱਪ ਬਾਹਰ ਨਿੱਕਲ ਕੇ ਰਿਹਾਇਸ਼ੀ ਇਲਾਕਿਆਂ ਵਿੱਚ ਵੜ ਜਾਂਦੇ ਹਨ । ਜਿਸ ਕਾਰਨ ਇਸ ਮੌਸਮ ਵਿੱਚ ਅਜਿਹੇ ਜਾਨਵਰਾਂ ਤੋਂ ਸਾਵਧਾਨ ਹੋਣ ਦੀ ਜ਼ਰੂਰਤ ਹੈ , ਕਿਉਂਕਿ ਇਸ ਕਾਰਨ ਅਸੀਂ ਇੱਕ ਵੱਡੀ ਬਿਪਤਾ ਵਿੱਚ ਪੈ ਸਕਦੇ ਹਾਂ, ਜਦਕਿ ਅਜਿਹੇ ਜਾਨਵਰਾਂ ਦੇ ਡੰਗਣ ਕਾਰਨ ਸਾਡੀ ਜਾਨ ਤਕ ਚਲੀ ਜਾ ਸਕਦੀ ਹੈ । ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਤਿੰਨ ਦਿਨਾਂ ਦੇ ਵਿਚਕਾਰ ਸੱਪ ਦੇ ਡੰਗਣ ਨਾਲ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ । ਜਦਕਿ ਉਨ੍ਹਾਂ ਦੇ ਰਿਸ਼ਤੇਦਾਰ ਦੀ ਹਾਲਤ ਕਾਫੀ ਚਿੰਤਾਜਨਕ ਬਣੀ ਹੋਈ ਹੈ । ਸੱਪ ਦੇ ਡੰਗਣ ਨਾਲ ਇਕ ਪਰਿਵਾਰ ਦੇ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਅਤੇ ਇਕ ਦੀ ਹਾਲਤ ਨਾਜ਼ੁਕ ਬਣੇ ਹੋਣ ਕਾਰਨ ਪਿੰਡ ਵਿੱਚ ਕਾਫੀ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਦਸ ਦਈਏ ਕਿ ਇਹ ਘਟਨਾ ਲਾਇਲਪੁਰ ਦੀ ਦੱਸੀ ਜਾ ਰਹੀ ਹੈ ।
ਸੋਮਵਾਰ ਨੂੰ ਭਵਾਨੀਪੁਰ ਦੇ ਅਰਵਿੰਦ ਮਿਸ਼ਰਾ ਨੂੰ ਸੱਪ ਨੇ ਡੱਸਿਆ। ਜਿਸ ਕਾਰਨ ਉਸ ਨੂੰ ਸੀ ਐਚ ਸੀ ਸ਼ੇਖਪੁਰਾ ਹਸਪਤਾਲ ਵਿਚ ਰੈਫਰ ਕੀਤਾ ਗਿਆ ਪਰ ਗੰਭੀਰ ਹਾਲਤ ਨੂੰ ਵੇਖਦਿਆਂ ਉਸ ਨੂੰ ਬਾਅਦ ਵਿਚ ਜ਼ਿਲ੍ਹਾ ਮੈਮੋਰੀਅਲ ਹਸਪਤਾਲ ਰੈਫਰ ਕੀਤਾ ਗਿਆ । ਪਰ ਉਸ ਦੀ ਜਾਨ ਨਹੀਂ ਬਚ ਸਕੀ । ਅਰਵਿੰਦ ਦੀ ਮੌਤ ਦੇ ਦੋ ਦਿਨ ਬਾਅਦ ਬੁੱਧਵਾਰ ਰਾਤ ਨੂੰ ਉਸ ਦੇ 30 ਸਾਲਾ ਛੋਟੇ ਭਰਾ ਗੋਵਿੰਦ ਮਿਸ਼ਰਾ ਦੀ ਵੀ ਤਬੀਅਤ ਵਿਗੜ ਗਈ। ਸੱਪ ਦੇ ਡੰਗਣ ਤੋਂ ਬਾਅਦ ਉਸ ਨੂੰ ਪਹਿਲਾਂ ਲਕਸ਼ਮਣਪੁਰ ਅਤੇ ਬਾਅਦ ਵਿਚ ਭਿੰਗਾ ਸ਼ਰਾਵਸਤੀ ਕਮਿਊਨਿਟੀ ਹੈਲਥ ਸੈਂਟਰ ਲਿਆਂਦਾ ਗਿਆ।
ਇੱਥੇ ਉਸ ਦੀ ਵੀ ਮੌਤ ਹੋ ਗਈ।ਗੋਵਿੰਦ ਦੀ ਮੌਤ ਤੋਂ ਬਾਅਦ ਉਸ ਦੇ ਨਾਲ ਹਸਪਤਾਲ ਲੈ ਕੇ ਗਏ ਉਸ ਦੇ ਮਾਮੇ ਦੇ ਲੜਕੇ ਚੰਦਰਸ਼ੇਖਰ ਵਾਸੀ ਸਿਕੰਦਰਬੋਝੀ ਦੀ ਵੀ ਤਬੀਅਤ ਵਿਗੜ ਗਈ। ਉਸ ਨੂੰ ਲਕਸ਼ਮਣਪੁਰ ਵਿਖੇ ਵੀ ਦਾਖਲ ਕਰਵਾਇਆ ਗਿਆ। ਜਦੋਂ ਇੱਥੇ ਕੋਈ ਸੁਧਾਰ ਨਾ ਹੋਇਆ ਤਾਂ ਬਹਿਰਾਇਚ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ।
ਉੱਥੇ ਇਲਾਜ ਚੱਲ ਰਿਹਾ ਹੈ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਕਾਫੀ ਡਰ ਅਤੇ ਸਹਿਮ ਦਾ ਮਾਹੌਲ ਇਸ ਇਲਾਕੇ ਵਿੱਚ ਪਾਇਆ ਜਾ ਰਿਹਾ ਹੈ । ਕਈ ਤਰ੍ਹਾਂ ਦੀਆਂ ਚਰਚਾਵਾਂ ਇਸ ਪਿੰਡ ਵਿੱਚ ਛਿੜੀਆਂ ਹੋਈਆਂ ਹਨ । ਉਥੇ ਹੀ ਇਸ ਇਲਾਕੇ ਦੇ ਵਿਧਾਇਕ ਨੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਮ੍ਰਿਤਕਾਂ ਦੇ ਵਾਰਸਾਂ ਨੂੰ ਜਲਦੀ ਤੋਂ ਜਲਦੀ ਸਹਾਇਕ ਰਾਸ਼ੀ ਦਿਵਾਉਣ ਲਈ ਆਖ ਦਿੱਤਾ ਹੈ ।
Previous Postਪੰਜਾਬ ਚ ਇਥੇ ਵਾਪਰੇ ਭਿਆਨਕ ਹਾਦਸੇ ਚ ਜਖ਼ਮੀ ਵਿਅਕਤੀ ਦਾ ਪਰਸ ਤੇ ਮੋਬਾਈਲ ਕੀਤਾ ਚੋਰੀ, ਇਨਸਾਨੀਅਤ ਹੋਈ ਸ਼ਰਮਸਾਰ
Next Postਪੰਜਾਬ ਚ ਇਸ ਰੋਡ ਤੇ ਸਫ਼ਰ ਕਰਨ ਵਾਲੇ ਹੋ ਜਾਵੋ ਸਾਵਧਾਨ, 4 ਹਥਿਆਰਬੰਦ ਨੌਜਵਾਨ ਲੁਟੇਰੇ ਹਨ ਐਕਟਿਵ