ਕਈ ਵਾਰ ਕੁਝ ਅਜਿਹੇ ਹਾਦਸੇ ਵਾਪਰ ਜਾਂਦੇ ਹਨ, ਜਿਸ ਵਿੱਚ ਬਹੁਤ ਜਿਆਦਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ। ਇਸੇ ਵਿਚਾਲੇ ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੋਂ ਇੱਕੋ ਹੀ ਪਰਿਵਾਰ ਦੇ ਦੱਸ ਜੀਆਂ ਦੀ ਮੌਤ ਹੋ ਗਈ l ਜਿਨਾਂ ਦੀਆਂ ਲਾਸ਼ਾਂ ਵੇਖਣ ਤੋਂ ਬਾਅਦ ਲੋਕਾਂ ਦੀਆਂ ਧਾਹਾਂ ਨਿਕਲ ਆਈਆਂ l ਮਾਮਲਾ ਮੇਰਠ ਨਾਲ ਜੁੜਿਆ ਹੋਇਆ ਹੈ ਜਿੱਥੇ ਇੱਕ ਤਿੰਨ ਮੰਜ਼ਿਲਾ ਮਕਾਨ ਡਿੱਗਣ ਦੇ ਕਾਰਨ ਇਕ ਹੀ ਪਰਿਵਾਰ ਦੇ 10 ਲੋਕਾਂ ਦੀ ਮੌਤ ਹੋ ਗਈ l
ਜਿਸ ਤੋਂ ਬਾਅਦ ਸੰਘਣੀ ਆਬਾਦੀ ਵਾਲੇ ਇਲਾਕੇ ਜ਼ਾਕਿਰ ਕਾਲੋਨੀ ‘ਚ ਮਾਤਮ ਪਸਰਿਆ ਹੋਇਆ ਹੈ, ਤੇ ਇਲਾਕੇ ਭਰ ਦੇ ਵਿੱਚ ਬੇਸ਼ਕ ਦਾ ਮਾਹੌਲ ਬਣਿਆ ਹੋਇਆ । ਪ੍ਰਸ਼ਾਸਨ ਮੁਤਾਬਕ ਮੇਰਠ ਦੀ ਜ਼ਾਕਿਰ ਕਾਲੋਨੀ ‘ਚ ਇਕ ਤਿੰਨ ਮੰਜ਼ਿਲਾ ਮਕਾਨ ਡਿੱਗਣ ਨਾਲ ਇਕ ਹੀ ਪਰਿਵਾਰ ਦੇ 10 ਲੋਕਾਂ ਦੀ ਮੌਤ ਹੋ ਗਈ l ਇਨ੍ਹਾਂ ਹੀ ਨਹੀਂ ਸਗੋਂ ਇਸ ਹਾਦਸੇ ਵਿੱਚ 5 ਹੋਰ ਜ਼ਖਮੀ ਹੋ ਗਏ। ਉਥੇ ਹੀ ਇਨ੍ਹਾਂ ਲੋਕਾਂ ਦੀਆਂ ਲਾਸ਼ਾਂ ਵੇਖ ਕੇ ਸਾਰਿਆਂ ਦੀਆਂ ਅੱਖਾਂ ‘ਚ ਹੰਝੂ ਆ ਗਏ। ਉੱਥੇ ਹੀ ਜਦੋਂ ਸਥਾਨਕ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਕਬਰਸਤਾਨ ‘ਚ ਪਹਿਲੀ ਵਾਰ ਇਕੱਠੀਆਂ ਇੰਨੀਆਂ ਲਾਸ਼ਾਂ ਪਹੁੰਚੀਆਂ ਸਨ, ਜਿਨ੍ਹਾਂ ਨੂੰ ਦੇਰ ਸ਼ਾਮ ਸਪੁਰਦ-ਏ-ਖਾਕ ਕੀਤਾ ਗਿਆ। ਇਸ ਤੋਂ ਪਹਿਲਾਂ ਜਨਾਜ਼ੇ ਵਿਚ ਮੌਕੇ ਲੋਕਾਂ ਦਾ ਹਜੂਮ ਆ ਗਿਆ। ਹਾਦਸੇ ਕਾਰਨ ਜ਼ਾਕਿਰ ਕਾਲੋਨੀ ਹੀ ਨਹੀਂ ਸਗੋਂ ਆਲੇ-ਦੁਆਲੇ ਦੇ ਇਲਾਕਿਆਂ ਦੀਆਂ ਦੁਕਾਨਾਂ ਅਤੇ ਬਾਜ਼ਾਰ ਬੰਦ ਰਹੇ। ਇਲਾਕੇ ਭਰ ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ l ਪੀੜਤ ਪਰਿਵਾਰ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਘਰ ‘ਚ 15 ਲੋਕ ਮੌਜੂਦ ਸਨ। ਇਸ ਦਰਦਨਾਕ ਹਾਦਸੇ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਪੀੜਿਤ ਪਰਿਵਾਰ ਦੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ l
Previous Postਮਸ਼ਹੂਰ ਪੰਜਾਬੀ ਗਾਇਕ ਨੂੰ ਹੋਈ ਕੈਂਸਰ ਦੀ ਨਾਮੁਰਾਦ ਬਿਮਾਰੀ
Next Postਹੁਣੇ ਹੁਣੇ ਪੰਜਾਬ ਚ ਹੋਇਆ ਵੱਡਾ ਹਾਦਸਾ ਹੋਈਆਂ 4 ਮੌਤਾਂ