ਆ ਰਹੀ ਵੱਡੀ ਖਬਰ ਅਮਰੀਕਾ ਜਾਣ ਵਾਲਿਆਂ ਲਈ – ਲਗਣਗੀਆਂ ਮੌਜਾਂ

ਆਈ ਤਾਜਾ ਵੱਡੀ ਖਬਰ

ਪਿਛਲੇ ਸਾਲ ਮਾਰਚ ਤੋਂ ਸ਼ੁਰੂ ਹੋਏ ਕੋਰੋਨਾ ਕਾਰਨ ਵਿਸ਼ਵ ਭਰ ਵਿੱਚ ਹਵਾਈ ਸੇਵਾਵਾਂ ਤੇ ਰੋਕ ਲਗਾ ਦਿੱਤੀ ਗਈ ਸੀ ਅਤੇ ਜਿਸ ਕਾਰਨ ਯਾਤਰੀਆਂ ਅਤੇ ਵਿਦਿਆਰਥੀਆਂ ਨੂੰ ਵਿਦੇਸ਼ ਜਾਣ ਵਿਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਓਹਨਾ ਦੇ ਕਈ ਕਾਰੋਬਾਰ ਠੱਪ ਹੋ ਗਏ ਸਨ। ਉੱਥੇ ਹੀ ਦੁਨੀਆਂ ਭਰ ਵਿੱਚ ਕੀਤੀ ਗਈ ਤਾਲਾਬੰਦੀ ਦੇ ਦੌਰਾਨ ਕਰੋਨਾ ਕੇਸਾਂ ਦੇ ਲਗਾਤਾਰ ਹੋ ਰਿਹੈ ਵਧੇ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਵੀਜ਼ਾ ਲੈਣ ਤੇ ਪਾ-ਬੰ-ਦੀ ਲਗਾ ਦਿੱਤੀ ਗਈ ਸੀ ਅਤੇ ਕਿਸੇ ਵੀ ਤਰਾਂ ਦੇ ਇਮੀਗਰਾਂਟ ਦੇ ਦਾਖਲ ਹੋਣ ਤੇ ਰੋਕ ਲਗਾ ਦਿੱਤੀ ਸੀ।

ਅਮਰੀਕਾ ਜਾਣ ਦੇ ਚਾਹਵਾਨ ਇਨਸਾਨਾਂ ਲਈ ਅਮਰੀਕਾ ਸਰਕਾਰ ਵੱਲੋਂ ਇੱਕ ਵੱਡੀ ਤਾਜਾ ਜਾਣਕਾਰੀ ਦਾ ਐਲਾਨ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਯੂ ਐਸ ਚੈਂਬਰ ਨੇ ਬਾਈਡਨ ਸਰਕਾਰ ਵੱਲੋਂ ਰੁਜ਼ਗਾਰ ਆਧਾਰਤ ਪ੍ਰਵਾਸੀ ਵੀਜ਼ੇ ਨੂੰ ਜਾਰੀ ਕਰਨ ਲਈ ਤਬਦੀਲੀਆਂ ਦੀ ਮੰਗ ਕੀਤੀ ਹੈ ਅਤੇ ਇਨਾਂ ਵੀਜ਼ਿਆਂ ਦੀ ਸੀਮਾ ਨੂੰ 1,40,000 ਪ੍ਰਤੀ ਸਾਲ ਤੋਂ ਵਧਾ ਕੇ 2,80,000 ਪ੍ਰਤੀ ਸਾਲ ਕਰਨ ਨੂੰ ਕਿਹਾ ਹੈ। ਅਮਰੀਕਾ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਹਰ ਸਾਲ ਦੁੱਗਣੀ ਕਰਨ ਨੂੰ ਲੈ ਕੇ ਚੈਂਬਰ ਵੱਲੋਂ ਗਰੀਨ ਕਾਰਡ ਕੋਟੇ ਦੇ ਤਹਿਤ ਪਤੀ/ਪਤਨੀ ਅਤੇ ਨਾਬਾਲਗ ਬੱਚਿਆਂ ਦੀ ਗਿਣਤੀ ਨੂੰ ਖਤਮ ਕੀਤੇ ਜਾਣ ਬਾਰੇ ਅਪੀਲ ਕੀਤੀ ਹੈ।

ਅਮਰੀਕੀ ਕੰਪਨੀਆਂ ਵੱਲੋਂ ਐਚ-1 ਬੀ ਵੀਜ਼ਾ ਜੋ ਕਿ ਇੱਕ ਗ਼ੈਰ ਪ੍ਰਵਾਸੀ ਵੀਜ਼ਾ ਹੈ ਵਿਸ਼ੇਸ਼ ਕੰਮਾਂ ਦੇ ਚੱਲਦਿਆਂ ਵਿਦੇਸ਼ੀ ਕਰਮਚਾਰੀਆਂ ਦੀ ਨਿਯੁਕਤੀ ਦੀ ਮ-ਨ-ਜ਼ੂ-ਰੀ ਪ੍ਰਦਾਨ ਕਰਦਾ ਹੈ ਅਤੇ ਚੈਂਬਰ ਆਫ਼ ਕਾਮਰਸ ਵੱਲੋਂ ਇਸ ਵੀਜ਼ੇ ਦਾ ਕੋਟਾ ਜੋ ਕਿ 65,000 ਹੈ ਅਤੇ ਅਮਰੀਕਾ ਤੋਂ ਉੱਚ ਪੱਧਰ ਤੇ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਇਹ ਕੋਟਾ 20,000 ਹੈ ਨੂੰ ਦੋਗੁਣਾ ਵਧਾਉਣ ਦੀ ਮੰਗ ਕੀਤੀ ਗਈ ਹੈ ਉਥੇ ਹੀ ਇੰਮੀਗ੍ਰੇਸ਼ਨ ਪ੍ਰਣਾਲੀ ਵਿਚ ਵੀ ਹੋਰ ਸੁਧਾਰਾ ਨੂੰ ਲਾਗੂ ਕਰਨ ਦੀ ਮੰਗ ਰੱਖੀ ਹੈ।

ਯੂ ਐਸ ਚੈਂਬਰ ਵੱਲੋਂ ਅਮਰੀਕਾ ਵਰਕਸ ਏਜੰਡਾ ਦੇ ਜ਼ਰੀਏ ਰੁਜ਼ਗਾਰ ਅਧਾਰਿਤ ਵੀਜ਼ੇ ਦੀ ਸੀਮਾ ਨੂੰ ਵੀ ਦੁੱਗਣਾ ਕਰਨ, ਐੱਚ-2 ਬੀ ਵੀਜ਼ੇ ਅਤੇ ਐਚ-1 ਬੀ ਵੀਜ਼ੇ ਦੇ ਕੋਟੇ ਨੂੰ ਦੁੱਗਣਾ ਕਰਨ ਲਈ ਬਾਈਡਨ ਸਰਕਾਰ ਕੋਲ ਮੰਗਾਂ ਰੱਖੀਆਂ ਹਨ ਤਾਂ ਜੋ ਸੰਕਟ ਖੇਤਰਾਂ ਵਿੱਚ ਮਾਲਕਾਂ ਨੂੰ ਰੁਜ਼ਗਾਰ ਦੀ ਮੰਗ ਪੂਰਾ ਕਰਨ ਵਿੱਚ ਸਹਾਇਤਾ ਮਿਲੇ। ਯੂ ਐਸ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਅਤੇ ਸੀ ਈ ਓ ਸੁਜੇਨ ਕਲਾਰਕ ਨੇ ਕਿਹਾ ਕਿ ਸਾਨੂੰ ਕਰਮਚਾਰੀਆਂ ਨੂੰ ਉਨ੍ਹਾਂ ਦੀ ਕਾਬਲੀਅਤ ਮੁਤਾਬਿਕ ਉਨ੍ਹਾਂ ਨੂੰ ਲੈਸ ਕਰਨਾ ਚਾਹੀਦਾ ਹੈ ਅਤੇ ਦੁਨੀਆਂ ਦੇ ਸਭ ਤੋਂ ਵਧੀਆ ਕਾਮਿਆਂ ਦੀ ਭਰਤੀ ਕਰਨੀ ਚਾਹੀਦੀ ਹੈ। ਅਮਰੀਕੀ ਟਕਨੌਲਜੀ ਕੰਪਨੀਆਂ ਚੀਨ ਅਤੇ ਭਾਰਤ ਜਿਹੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਾਮਿਆਂ ਦੀ ਨਿਯੁਕਤੀ ਲਈ ਇਸ ਵੀਜ਼ੇ ਦਾ ਇਸਤੇਮਾਲ ਕਰਦੀਆਂ ਹਨ।