ਆਈ ਤਾਜਾ ਵੱਡੀ ਖਬਰ
ਸੂਬਾ ਸਰਕਾਰ ਵੱਲੋਂ ਜਿਥੇ ਦੇਸ਼ ਦੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੀਆ ਯੋਜਨਾ ਨੂੰ ਲਾਗੂ ਕੀਤਾ ਜਾ ਰਿਹਾ ਹੈ। ਜਿਸ ਨਾਲ ਲੋਕਾਂ ਨੂੰ ਸੁਰੱਖਿਆ ਮੁਹਈਆ ਕਰਵਾਈ ਜਾ ਸਕੇ। ਉਥੇ ਹੀ ਸੂਬਾ ਸਰਕਾਰ ਵੱਲੋਂ ਦੇਸ਼ ਦੇ ਨੌਜਵਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰੋਜ਼ਗਾਰ ਦੇ ਮੌਕੇ ਵੀ ਦਿੱਤੇ ਜਾ ਰਹੇ ਹਨ। ਜਿਸ ਵਾਸਤੇ ਰੋਜ਼ਗਾਰ ਮੇਲੇ ਲਗਾ ਕੇ ਯੋਗ ਉਮੀਦਵਾਰਾਂ ਨੂੰ ਨੌਕਰੀਆ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਪਿਛਲੇ ਦਿਨੀਂ ਕਾਂਗਰਸ ਸਰਕਾਰ ਵੱਲੋਂ ਆਪਣੇ ਕਾਰਜਕਾਲ ਦਾ
ਆਖਰੀ ਬਜਟ ਪੇਸ਼ ਕੀਤਾ ਗਿਆ। ਜਿਸ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਲੋਕਾਂ ਨੂੰ ਰਾਹਤ ਦਿੰਦੇ ਹੋਏ ਇਹ ਐਲਾਨ ਕੀਤੇ ਗਏ ਜਿਸ ਨਾਲ ਸੂਬੇ ਦੇ ਲੋਕਾਂ ਵਿੱਚ ਵਧੇਰੇ ਖੁਸ਼ੀ ਪਾਈ ਜਾ ਰਹੀ ਹੈ। ਪੰਜਾਬ ਚ ਹੁਣ ਏਥੇ ਟਰਾਂਸਪੋਰਟ ਵੱਲੋਂ ਹੋ ਗਿਆ ਵੱਡਾ ਐਲਾਨ, ਜਿੱਥੇ ਦੋ ਸਵਾਰੀਆਂ ਨਾਲ ਇੱਕ ਸਵਾਰੀ ਫਰੀ ਸਫਰ ਕਰੇਗੀ। ਬਜਟ ਦਾ ਐਲਾਨ ਕਰਦੇ ਹੋਏ ਜਿੱਥੇ ਸਰਕਾਰ ਵੱਲੋਂ ਔਰਤਾਂ ਨੂੰ ਮੁਫਤ ਸਫਰ ਕਰਨ ਦੀ ਸਹੂਲਤ ਮੁਹਈਆ ਕਰਵਾਈ ਗਈ ਹੈ। ਉਥੇ ਹੀ ਪੈਟਰੋਲ ਅਤੇ ਡੀਜ਼ਲ ਦੀਆਂ
ਕੀਮਤਾਂ ਦੇ ਵਾਧੇ ਨੂੰ ਦੇਖਦੇ ਹੋਏ ਨਿੱਜੀ ਬੱਸ ਚਾਲਕ ਭਾਰੀ ਚਿੰਤਾ ਵਿੱਚ ਹਨ। ਇਸ ਲਈ ਬਠਿੰਡਾ ਵਿਚ ਇਕ ਨਿੱਜੀ ਕੰਪਨੀ ਜੀਐਨਟੀ ਵੱਲੋ ਸਰਕਾਰ ਦੇ ਫੈਸਲੇ ਤੋਂ ਖਫ਼ਾ ਹੁੰਦੇ , ਦੋ ਸਵਾਰੀਆਂ ਨਾਲ ਇੱਕ ਸਵਾਰੀ ਨੂੰ ਮੁਫਤ ਸਫਰ ਕਰਨ ਦੀ ਸਹੂਲਤ ਦਾ ਐਲਾਨ ਕਰ ਦਿੱਤਾ ਹੈ। ਕਿਉਂਕਿ ਸਰਕਾਰ ਦੇ ਐਲਾਨ ਤੋਂ ਬਾਅਦ ਬਹੁਤ ਸਾਰੀਆਂ ਔਰਤਾਂ ਸਰਕਾਰੀ ਬੱਸ ਵਿੱਚ ਸਫਰ ਕਰ ਰਹੀਆਂ ਹਨ। ਜੀ ਐਮ ਟੀ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਹੈ ਕਿ ਸਾਡੀਆਂ ਬੱਸਾਂ ਵਿੱਚ ਕੋਈ ਵੀ ਮਹਿਲਾ ਸਵਾਰੀਆਂ ਨਹੀਂ
ਆ ਰਹੀਆਂ ਤੇ ਬੱਸਾਂ ਨੂੰ ਖਾਲੀ ਹੀ ਸੜਕਾਂ ਉਪਰ ਚਲਣਾ ਪੈ ਰਿਹਾ ਹੈ। ਡੀਜ਼ਲ ਅਤੇ ਪੈਟਰੋਲ ਦੀਆਂ ਵਧੀਆਂ ਹੋਈਆਂ ਕੀਮਤਾਂ ਕਾਰਨ ਬੱਸ ਚਾਲਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਲਈ ਉਹਨਾਂ ਨੇ ਮੁਲਾਜ਼ਮਾਂ ਅਤੇ ਡੀਜ਼ਲ ਦਾ ਖ਼ਰਚਾ ਕੱਢਣ ਵਾਸਤੇ ਦੋ ਸਵਾਰੀਆਂ ਨਾਲ ਇੱਕ ਸਵਾਰੀ ਨੂੰ ਮੁਫਤ ਸਫਰ ਕਰਨ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਮਜਬੂਰੀ ਹੈ ਇਸ ਲਈ ਅਸੀਂ ਇਹ ਐਲਾਨ ਕਰ ਰਹੇ ਹਾਂ, ਘੱਟੋ ਘੱਟ ਇਸ ਨਾਲ ਬੱਸਾਂ ਖਾਲੀ ਰੂਟ ਤੇ ਤਾਂ ਨਹੀਂ ਜਾਣਗੀਆਂ।
Previous Postਹੁਣੇ ਹੁਣੇ ਵਿਸ਼ਵ ਪ੍ਰਸਿੱਧ ਸਮਾਜ ਸੇਵਕ ਰਵੀ ਸਿੰਘ ਬਾਰੇ ਆਈ ਵੱਡੀ ਖਬਰ ਹੋਇਆ ਇਸ ਅੰਗ ਦਾ ਓਪਰੇਸ਼ਨ, ਹੋ ਰਹੀਆਂ ਅਰਦਾਸਾਂ
Next Postਇਸ ਮਸ਼ਹੂਰ ਪੰਜਾਬੀ ਗਾਇਕ ਨੂੰ ਕੀਤਾ ਗਿਆ ਇਸ ਕਾਰਨ ਗਿਰਫ਼ਤਾਰ-ਤਾਜਾ ਵੱਡੀ ਖਬਰ