ਆਈ ਤਾਜ਼ਾ ਵੱਡੀ ਖਬਰ
ਬਹੁਤ ਸਾਰੇ ਲੋਕਾਂ ਵੱਲੋਂ ਜਿਥੇ ਵਿਦੇਸ਼ਾਂ ਦਾ ਰੁਖ਼ ਕੀਤਾ ਜਾਂਦਾ ਹੈ ਜਿੱਥੇ ਜਾ ਕੇ ਉਨ੍ਹਾਂ ਵੱਲੋਂ ਆਪਣੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕੇ। ਉੱਥੇ ਹੀ ਵਿਦੇਸ਼ ਜਾਣ ਵਾਸਤੇ ਲੋਕਾਂ ਵੱਲੋਂ ਕਾਨੂੰਨੀ ਅਤੇ ਗੈਰਕਾਨੂੰਨੀ ਰਸਤਿਆਂ ਨੂੰ ਵੀ ਅਖਤਿਆਰ ਕੀਤਾ ਜਾ ਰਿਹਾ ਹੈ,ਕਰੋਨਾ ਦੇ ਚਲਦੇ ਹੋਏ ਜਿੱਥੇ ਬਹੁਤ ਸਾਰੇ ਦੇਸ਼ਾਂ ਵੱਲੋਂ ਆਪਣੀਆਂ ਸਰਹੱਦਾਂ ਉਪਰ ਕਾਫੀ ਲੰਮੇ ਸਮੇਂ ਤੱਕ ਕਰੋਨਾ ਪਾਬੰਦੀਆਂ ਜਾਰੀ ਰੱਖੀਆਂ ਗਈਆਂ ਸਨ। ਜਿੱਥੇ ਲੋਕਾਂ ਨੂੰ ਵਿਦੇਸ਼ ਜਾਣ ਵਾਸਤੇ ਕਰੋਨਾ ਦੀਆਂ ਲਾਗੂ ਕੀਤੀਆ ਗਈਆਂ ਪਾਬੰਦੀਆਂ ਦੇ ਕਾਰਨ ਕਾਫੀ ਲੰਮਾ ਇੰਤਜ਼ਾਰ ਕਰਨਾ ਪਿਆ ਹੈ। ਕਰੋਨਾ ਕੇਸਾਂ ਵਿਚ ਆਈ ਕਮੀ ਅਤੇ ਟੀਕਾਕਰਨ ਤੋਂ ਬਾਅਦ ਜਿਥੇ ਹੁਣ ਮੁੜ ਤੋਂ ਸਾਰੇ ਦੇਸ਼ਾਂ ਵੱਲੋਂ ਆਪਣੀਆਂ ਸਰਹੱਦਾਂ ਨੂੰ ਖੋਲਿਆ ਜਾ ਰਿਹਾ ਹੈ।
ਉਥੇ ਹੀ ਕਈ ਦੇਸ਼ਾਂ ਵੱਲੋਂ ਆਪਣੇ ਦੇਸ਼ ਵਿਚ ਆਉਣ ਵਾਲੇ ਲੋਕਾਂ ਲਈ ਬਹੁਤ ਸਾਰੇ ਐਲਾਨ ਵੀ ਕੀਤੇ ਜਾ ਰਹੇ ਹਨ। ਹੁਣ ਆਸਟ੍ਰੇਲੀਆ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਹੈ ਜਿੱਥੇ ਆਮ ਲੋਕਾਂ ਨੂੰ ਧੜਾਧੜ ਵੀਜ਼ੇ ਮਿਲਣਗੇ ਜਿਸ ਨਾਲ ਲੋਕਾਂ ਵਿਚ ਖੁਸ਼ੀ ਦੀ ਲਹਿਰ ਵੇਖੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਸਰਕਾਰ ਵੱਲੋਂ ਜਿੱਥੇ ਆਪਣੀਆਂ ਸਰਹੱਦਾਂ ਤੇ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਨੂੰ ਹਟਾਇਆ ਗਿਆ ਹੈ ਉਥੇ ਹੀ ਇੱਕ ਮੁਫ਼ਤ ਵਪਾਰ ਸਮਝੌਤੇ ਉਪਰ ਸਹਿਮਤੀ ਵੀ ਦੇ ਦਿੱਤੀ ਗਈ ਹੈ। ਜਿੱਥੇ ਹੁਣ ਭਾਰਤ ਅਤੇ ਆਸਟ੍ਰੇਲੀਆ ਵੱਲੋਂ ਆਪਣੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕੀਤਾ ਜਾਵੇਗਾ।
ਉੱਥੇ ਹੀ ਆਸਟ੍ਰੇਲੀਆ ਜਾਣ ਵਾਲੇ ਭਾਰਤੀ ਨਾਗਰਿਕਾਂ ਲਈ ਕੰਮ ਅਤੇ ਛੁੱਟੀਆਂ ਦੇ ਵੀਜ਼ੇ ਪ੍ਰਬੰਧਾਂ ਨੂੰ ਆਸਟਰੇਲੀਆ ਸਰਕਾਰ ਵੱਲੋਂ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ। ਜਿਸ ਦੇ ਤਹਿਤ ਆਸਟ੍ਰੇਲੀਆ ਵਿਚ ਛੁੱਟੀਆਂ ਮਨਾਉਣ ਦੀ ਇਜਾਜ਼ਤ ਤਹਿਤ ਗਏ ਹੋਏ ਲੋਕ ਇਥੇ ਰਹਿ ਕੇ ਕੰਮ ਵੀ ਕਰ ਸਕਣਗੇ। ਜਿੱਥੇ ਬਾਰਾਂ ਮਹੀਨਿਆਂ ਦੀ ਐਂਟਰੀ ਮਿਲਦੀ ਹੈ, ਉੱਥੇ ਹੀ ਇਸ ਯੋਜਨਾ ਦੇ ਤਹਿਤ ਹਰ ਸਾਲ 1 ਹਜ਼ਾਰ ਤੱਕ ਭਾਰਤੀ ਨੌਜਵਾਨ ਆਸਟ੍ਰੇਲੀਆ ਜਾ ਕੇ ਕੰਮ ਕਰ ਸਕਣਗੇ।
ਆਸਟਰੇਲੀਆ ਸਰਕਾਰ ਵੱਲੋਂ ਇਹ ਵੀਜਾ ਦਾ ਪ੍ਰੋਗਰਾਮ ਦੋ ਸਾਲਾਂ ਦੇ ਅੰਦਰ ਲਾਗੂ ਹੋਵੇਗਾ। ਜਿਸ ਦੀ ਜਾਣਕਾਰੀ ਦਿੰਦੇ ਹੋਏ ਆਸਟਰੇਲੀਆਈ ਪ੍ਰਧਾਨ ਮੰਤਰੀ ਵੱਲੋਂ ਆਖਿਆ ਗਿਆ ਹੈ ਕਿ ਇਸ ਵਪਾਰਕ ਸਮਝੌਤੇ ਦੇ ਤਹਿਤ ਭਾਰਤ ਅਤੇ ਆਸਟ੍ਰੇਲੀਆ ਇਕ ਸਹਿਯੋਗ ਦੇ ਨਾਲ ਅੱਗੇ ਵਧੇਗਾ ਅਤੇ ਜਿਸ ਨਾਲ ਅਰਥ ਵਿਵਸਥਾ ਵਿੱਚ ਸੁਧਾਰ ਹੋਵੇਗਾ।
Home ਤਾਜਾ ਖ਼ਬਰਾਂ ਆਸਟ੍ਰੇਲੀਆ ਵਲੋਂ ਹੋ ਗਿਆ ਵੱਡਾ ਐਲਾਨ – ਆਮ ਲੋਕਾਂ ਨੂੰ ਮਿਲਣਗੇ ਹੁਣ ਏਦਾਂ ਧੜਾ ਧੜ ਵੀਜੇ ਲੋਕਾਂ ਚ ਖੁਸ਼ੀ ਦੀ ਲਹਿਰ
ਤਾਜਾ ਖ਼ਬਰਾਂ
ਆਸਟ੍ਰੇਲੀਆ ਵਲੋਂ ਹੋ ਗਿਆ ਵੱਡਾ ਐਲਾਨ – ਆਮ ਲੋਕਾਂ ਨੂੰ ਮਿਲਣਗੇ ਹੁਣ ਏਦਾਂ ਧੜਾ ਧੜ ਵੀਜੇ ਲੋਕਾਂ ਚ ਖੁਸ਼ੀ ਦੀ ਲਹਿਰ
Previous Postਇਥੇ ਵੱਡੇ ਜਹਾਜ ਨਾਲ ਲੈਂਡਿੰਗ ਕਰਦੇ ਵਾਪਰਿਆ ਭਿਆਨਕ ਹਾਦਸਾ, ਟੁੱਟ ਕੇ ਹੋਏ ਦੋ ਹਿਸੇ- ਤਾਜਾ ਵੱਡੀ ਖਬਰ
Next Postਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਬਾਰੇ ਅਦਾਲਤ ਨੇ ਸੁਣਾਇਆ ਇਹ ਫੈਸਲਾ, ਤਾਜਾ ਵੱਡੀ ਖਬਰ