ਆਈ ਤਾਜਾ ਵੱਡੀ ਖਬਰ
ਪਿਛਲੇ ਸਾਲ ਸ਼ੁਰੂ ਹੋਈ ਕੋਰੋਨਾ ਵਾਇਰਸ ਦੀ ਲਾਗ ਦੀ ਬਿਮਾਰੀ ਨੇ ਪੂਰੇ ਸੰਸਾਰ ਦੀ ਆਰਥਿਕਤਾ ਨੂੰ ਗਹਿਰੀ ਸੱਟ ਮਾਰੀ ਸੀ। ਪੂਰਾ ਵਿਸ਼ਵ ਇਸ ਸਮੇਂ ਆਰਥਿਕਤਾ ਦੀ ਮੰਦਹਾਲੀ ਵਿਚੋਂ ਅਜੇ ਤਕ ਵੀ ਉੱਭਰ ਨਹੀਂ ਪਾਇਆ। ਇਸ ਵਿੱਤੀ ਘਾਟੇ ਤੋਂ ਨਿਜਾਤ ਪਾਉਣ ਵਾਸਤੇ ਹਰੇਕ ਰਾਸ਼ਟਰ ਵੱਲੋਂ ਕਈ ਤਰ੍ਹਾਂ ਦੀਆਂ ਵਿਉਂਤਬੰਦੀਆਂ ਨੂੰ ਘੜਿਆ ਜਾ ਰਿਹਾ ਹੈ। ਜਿਸ ਦੌਰਾਨ ਕਈ ਰਾਸ਼ਟਰ ਆਪਸ ਦੇ ਵਿੱਚ ਮਿਲ ਕੇ ਇਸ ਕਮਜ਼ੋਰ ਅਰਥਚਾਰੇ ਨੂੰ ਮੁੜ ਤੋਂ ਮਜ਼ਬੂਤ ਕਰਨ ਬਾਰੇ ਕਈ ਅਹਿਮ ਫ਼ੈਸਲੇ ਲੈ ਰਹੇ ਹਨ।
ਇਸੇ ਹੀ ਤਰਜ ਉਪਰ ਹੁਣ ਪੰਜਾਬ ਸਰਕਾਰ ਨੇ ਆਸਟ੍ਰੇਲੀਆ ਦੀ ਸਰਕਾਰ ਨਾਲ ਮਿਲ ਕੇ ਭਾਈਵਾਲਤਾ ਦੇ ਜ਼ਰੀਏ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਇਕ ਅਹਿਮ ਉਪਰਾਲਾ ਕੀਤਾ ਹੈ। ਦਰਅਸਲ ਭਾਰਤ ਦੇ ਵਿਚ ਆਸਟ੍ਰੇਲਿਆ ਦੇ ਹਾਈ ਕਮਿਸ਼ਨਰ ਬੈਰੀ ਓਫੈਰਲ ਏਓ ਨੇ ਬੁੱਧਵਾਰ ਨੂੰ ਆਪਣੇ ਪੰਜਾਬ ਦੌਰੇ ਦੀ ਸ਼ੁਰੂਆਤ ਕੀਤੀ ਜਿੱਥੇ ਉਨ੍ਹਾਂ ਨੇ ਪੰਜਾਬ ਦੇ ਸੂਬਾਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਵੀਰਵਾਰ ਨੂੰ ਉਨ੍ਹਾਂ ਨੇ ਮੁੱਖ ਸਕੱਤਰ ਵਿਨੀ ਮਹਾਜਨ ਦੇ ਨਾਲ ਵੀ ਮੁਲਾਕਾਤ ਕੀਤੀ।
ਇਨ੍ਹਾਂ ਮੁਲਾਕਾਤਾਂ ਦੇ ਵਿਚ ਕੋਰੋਨਾ ਵਾਇਰਸ ਕਾਰਨ ਪਤਲੀ ਹੋ ਚੁੱਕੀ ਅਰਥ-ਵਿਵਸਥਾ ਨੂੰ ਮੁੜ ਤੋਂ ਮਜ਼ਬੂਤੀ ਪ੍ਰਦਾਨ ਕਰਨ ਵਾਸਤੇ ਕਈ ਵਪਾਰਕ ਵਿਚਾਰ ਵਟਾਂਦਰੇ ਕੀਤੇ ਗਏ। ਇਨ੍ਹਾਂ ਦੇ ਵਿੱਚ ਖੇਤੀਬਾੜੀ, ਪਾਣੀ ਅਤੇ ਸਿੱਖਿਆ ਦੇ ਖੇਤਰਾਂ ਵਿਚ ਆਰਥਿਕ ਸਹਿਯੋਗ ਨੂੰ ਵਧਾਉਣ, ਆਪਸ ਦੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਆਦਿ ਦੇ ਵਪਾਰਕ ਮੁੱਦਿਆਂ ਉੱਪਰ ਚਰਚਾ ਕੀਤੀ ਗਈ। ਜਿਸ ਦੌਰਾਨ ਮੁੱਖ ਸਕੱਤਰ ਵਿਨੀ ਮਹਾਜਨ ਨੇ ਆਖਿਆ ਕਿ ਆਸਟ੍ਰੇਲੀਆ-ਭਾਰਤ ਦੇ ਸਿੱਖਿਆ ਸੰਬੰਧ ਕਾਫੀ ਮਜ਼ਬੂਤ ਹਨ।
ਭਾਰਤ ਦੇ ਵਿਚ ਆਸਟ੍ਰੇਲੀਆ ਯੂਨੀਵਰਸਿਟੀਆਂ ਕੈਂਪਸ ਸਥਾਪਿਤ ਕਰਨ ਵਿਚ ਦਿਲਚਸਪੀ ਰੱਖ ਰਹੀਆਂ ਹਨ ਜਿਨ੍ਹਾਂ ਵਾਸਤੇ ਆਦਰਸ਼ ਥਾਂ ਮੋਹਾਲੀ ਹੋ ਸਕਦਾ ਹੈ। ਦੋਵੇਂ ਦੇਸ਼ ਆਪਸ ਦੇ ਵਿੱਚ ਮਿਲ ਕੇ ਖੇਤੀਬਾੜੀ ਵਿੱਚ ਖੋਜ ਅਤੇ ਵਿਕਾਸ ਦੇ ਸਹਿਯੋਗ ਨਾਲ ਆਰਥਿਕ ਵਿਕਾਸ ਕਰ ਸਕਦੇ ਹਨ। ਇਨ੍ਹਾਂ ਮੁਲਾਕਾਤਾਂ ਦੇ ਦੌਰਾਨ ਖੇਤੀਬਾੜੀ ਉਤਪਾਦਾਂ ਜਿਵੇਂ ਕਿ ਕਿਨੂੰ, ਨਾਸ਼ਪਤੀ, ਟਮਾਟਰ, ਆਲੂ ਅਤੇ ਇਨ੍ਹਾਂ ਦੇ ਬੀਜਾਂ ਵਿੱਚ ਲਿੰਕ ਵਧਾਉਣ ਦੀ ਪੇਸ਼ਕਸ਼ ਵੀ ਕੀਤੀ ਗਈ। ਇਸ ਦੇ ਨਾਲ ਹੀ ਆਸਟ੍ਰੇਲੀਆ ਕੰਪਨੀਆਂ ਨੂੰ ਪੰਜਾਬ ਦੇ ਵਿਚ ਵਪਾਰ ਕਰਨ ਵਾਸਤੇ ਅਤੇ ਨਿਵੇਸ਼ ਕਰਨ ਵਾਸਤੇ ਸੱਦਾ ਵੀ ਦਿੱਤਾ ਗਿਆ। ਇਹ ਵੀ ਆਖਿਆ ਗਿਆ ਕਿ ਦੋਵਾਂ ਦੇਸ਼ਾਂ ਦੇ ਦਰਮਿਆਨ ਅਜਿਹੇ ਬਹੁਤ ਸਾਰੇ ਖੇਤਰ ਹਨ ਜਿਨ੍ਹਾਂ ਜ਼ਰੀਏ ਆਰਥਿਕਤਾ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।
Previous Postਮਸ਼ਹੂਰ ਐਕਟਰ ਧਰਮਿੰਦਰ ਇਸ ਗਲ੍ਹ ਕਰਕੇ ਹੋਏ ਬਹੁਤ ਜਿਆਦਾ ਭਾਵੁਕ- ਕੀਤਾ ਇਹ ਟਵੀਟ
Next Postਕਬੱਡੀ ਟੂਰਨਾਮੈਂਟ ਚ ਰੇਡ ਪਾਉਣ ਗਏ ਕਬੱਡੀ ਪਲੇਅਰ ਦੀ ਹੋਈ ਇਸ ਤਰਾਂ ਮੌਤ, ਛਾਈ ਸੋਗ ਦੀ ਲਹਿਰ