ਆਈ ਤਾਜਾ ਵੱਡੀ ਖਬਰ
ਇਨਸਾਨ ਦੀ ਅਸਲੀ ਪਹਿਚਾਣ ਉਸਦਾ ਵਿਅਕਤੀਤਵ ਹੁੰਦੀ ਹੈ ਜਿਸ ਦੇ ਨਿਰਮਾਣ ਵਿੱਚ ਬਹੁਤ ਸਾਰੇ ਕਾਰਕਾਂ ਦਾ ਯੋਗਦਾਨ ਹੁੰਦਾ। ਇਹ ਕਾਰਕ ਵੱਖ-ਵੱਖ ਵਿਸ਼ਿਆਂ, ਖੇਤਰਾਂ ਦੇ ਨਾਲ ਸਬੰਧਤ ਹੁੰਦੇ ਹਨ। ਪਰ ਇਨ੍ਹਾਂ ਵਿੱਚੋਂ ਹੀ ਇੱਕ ਅਜਿਹਾ ਕਾਰਕ ਵੀ ਹੁੰਦਾ ਹੈ ਜਿਸ ਦੀ ਬਦੌਲਤ ਇਨਸਾਨ ਦੇ ਅੰਦਰ ਹੀ ਸੋਝੀ ਵਿਕਸਿਤ ਹੁੰਦੀ ਹੈ ਅਤੇ ਉਹ ਆਪਣੇ ਭਵਿੱਖ ਵਿਚ ਹਰ ਇਕ ਤਰਾਂ ਦੀ ਚੁਣੌਤੀ ਦਾ ਮੁਕਾਬਲਾ ਕਰਨ ਦੇ ਲਈ ਤਿਆਰ ਹੋ ਜਾਂਦਾ ਹੈ।
ਵਿੱਦਿਆ ਦਾ ਖੇਤਰ ਹੀ ਇੱਕ ਅਜਿਹਾ ਖੇਤਰ ਹੈ ਜਿਸ ਦੇ ਬਿਨਾਂ ਅਜੋਕੇ ਮਨੁੱਖ ਦੇ ਅੱਗੇ ਵਧਣ ਬਾਰੇ ਸੋਚਿਆ ਨਹੀਂ ਜਾ ਸਕਦਾ।ਇਸੇ ਕਾਰਨ ਹੀ ਦੇਸ਼ ਅੰਦਰ ਸਿੱਖਿਆ ਦੇ ਪਸਾਰ ਉੱਪਰ ਜ਼ੋਰ ਦਿੱਤਾ ਜਾਂਦਾ ਹੈ। ਉਥੇ ਹੀ ਦੂਜੇ ਪਾਸੇ ਵਿਦੇਸ਼ਾਂ ਵਿੱਚ ਵੀ ਵਿੱਦਿਆ ਦੇ ਚਾਨਣ ਨੂੰ ਫੈਲਾਉਣ ਦੇ ਲਈ ਕੋਸ਼ਿਸ਼ਾਂ ਲਗਾਤਾਰ ਚੱਲਦੀਆਂ ਹੀ ਰਹਿੰਦੀਆਂ ਹਨ। ਵਿਦਿਆ ਦੇ ਘਰ ਨੂੰ ਬਣਾਉਣ ਦੇ ਲਈ ਇਕ ਖਾਸ ਕੋਸ਼ਿਸ਼ ਆਸਟ੍ਰੇਲੀਆ ਦੇ ਵਿਚ ਕੀਤੀ ਗਈ ਸੀ ਜਿਸ ਉਪਰ ਅਮਲ ਹੁੰਦਾ ਦਿਖਾਈ ਦੇ ਰਿਹਾ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਇਕ ਮਹੱਤਵਪੂਰਨ ਖਬਰ ਆਸਟ੍ਰੇਲੀਆ ਦੇ ਸਿੱਖ ਭਾਈਚਾਰੇ ਦੇ ਲਈ ਆਈ ਹੈ। ਜਿਸ ਤਹਿਤ ਹੁਣ ਇੱਥੋਂ ਦੇ ਪਲਾਨਿੰਗ ਅਤੇ ਜਨਤਕ ਥਾਵਾਂ ਨਾਲ ਸਬੰਧਤ ਵਿਭਾਗਾਂ ਦੇ ਮੰਤਰੀ ਰਾਬ ਸਟੋਕਸ ਨੇ ਇਕ ਅਹਿਮ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕੇ ਨਿਊ ਸਾਊਥ ਵੇਲਜ਼ ਦੀ ਸਰਕਾਰ ਵੱਲੋਂ ਪੱਛਮੀ ਸਿਡਨੀ ਦੇ ਵਿੱਚ ਦੇਸ਼ ਦਾ ਪਹਿਲਾ ਸਿੱਖ ਸਕੂਲ ਬਣਾਉਣ ਦੀ ਆਗਿਆ ਦੇ ਦਿੱਤੀ ਹੈ। ਇਸ ਸਕੂਲ ਨੂੰ ਟੈਲਾਵੌਂਗ ਸੜਕ ਉਪਰ ਰੋਜ਼ ਹਿੱਲ ਦੇ ਨਜ਼ਦੀਕ ਬਣਾਇਆ ਜਾਵੇਗਾ ਜਿਸ ਨੂੰ ਸਿੱਖ ਗ੍ਰਾਮਰ ਸਕੂਲ ਦਾ ਨਾਮ ਦਿੱਤਾ ਗਿਆ ਹੈ।
ਇਸ ਸਕੂਲ ਅੰਦਰ 1260 ਵਿਦਿਆਰਥੀ ਬੈਠ ਕੇ ਪੜ੍ਹਾਈ ਕਰ ਸਕਣਗੇ। ਸਰਕਾਰ ਨੇ ਕਿਹਾ ਕਿ ਰਾਜ ਅੰਦਰ ਵੱਖ-ਵੱਖ ਭਾਈਚਾਰੇ ਦੇ ਲੋਕਾਂ ਨਾਲ ਸਬੰਧਤ ਸਕੂਲ ਪਹਿਲਾਂ ਹੀ ਸਨ ਅਤੇ ਲੋਕਾਂ ਵੱਲੋਂ ਪਿਛਲੇ ਕਾਫ਼ੀ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਹੁਣ ਸਰਕਾਰ ਵੱਲੋਂ ਪੂਰਾ ਕੀਤਾ ਜਾ ਰਿਹਾ ਹੈ। ਸਿੱਖ ਇਤਿਹਾਸ ਨਾਲ ਸਬੰਧਤ ਵਿਸ਼ਿਆਂ ਬਾਰੇ ਪੜ੍ਹਾਏ ਜਾਣ ਵਾਲੇ ਇਸ ਸਕੂਲ ਵਾਸਤੇ 10 ਏਕੜ ਜ਼ਮੀਨ ਦਿੱਤੀ ਗਈ ਹੈ ਜਿਸ ਵਾਸਤੇ ਸਰਕਾਰ ਵੱਲੋਂ 167 ਮਿਲੀਅਨ ਡਾਲਰ ਤੋਂ ਵੱਧ ਦਾ ਬਜਟ ਵੀ ਦਿੱਤਾ ਗਿਆ ਹੈ।
Previous Postਪੰਜਾਬ ਚ ਇਸ ਸਕੂਲ ਦੇ 6 ਵਿਦਿਆਰਥੀ ਆਏ ਕੋਰੋਨਾ ਪੌਜੇਟਿਵ , ਏਨੇ ਦਿਨਾਂ ਲਈ ਸਕੂਲ ਕੀਤਾ ਗਿਆ ਬੰਦ
Next Postਪੰਜਾਬ ਚ ਇਥੇ ਇਹਨਾਂ ਇਹਨਾਂ ਸਕੂਲਾਂ ਦੇ ਅਧਿਆਪਕ ਨਿਕਲੇ ਕੋਰੋਨਾ ਪੌਜੇਟਿਵ 3 ਦਿਨਾਂ ਲਈ ਇਹ ਸਕੂਲ ਕੀਤੇ ਬੰਦ