ਵੱਡੀ ਚੰਗੀ ਖਬਰ
ਕੋਰੋਨਾ ਦੇ ਇਸ ਸੰਸਾਰ ਵਿੱਚ ਦਸਤਕ ਦੇਣ ਨਾਲ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਨੇ ਲੋਕਾਂ ਨੂੰ ਸੁਰੱਖਿਅਤ ਕਰਨ ਲਈ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਸਨ। ਜਿਸ ਦੇ ਚਲਦਿਆਂ ਬਹੁਤ ਸਾਰੇ ਬੱਚਿਆਂ ਦਾ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਅਧੂਰਾ ਰਹਿ ਗਿਆ ਸੀ। ਇਸ ਵਿਚ ਬਹੁਤ ਸਾਰੇ ਅਸਥਾਈ ਰੂਪ ਵਿੱਚ ਰਹਿਣ ਵਾਲੇ ਲੋਕ ਵੀ ਸ਼ਾਮਲ ਹਨ ਜੋ ਵੱਖ ਵੱਖ ਦੇਸ਼ਾਂ ਵਿੱਚ ਕੰਮ ਕਾਜ ਕਰਨ ਲਈ ਗਏ ਸਨ।
ਪਰ ਹੁਣ ਆਸਟ੍ਰੇਲੀਆ ਜਾ ਕੇ ਪੜ੍ਹਾਈ ਕਰਨ ਦੇ ਚਾਹਵਾਨ ਬੱਚਿਆਂ ਅਤੇ ਗੈਰ ਆਸਟ੍ਰੇਲੀਆਈ ਨਾਗਰਿਕਾਂ ਅਤੇ ਵਸਨੀਕ ਲਈ ਇੱਕ ਖੁਸ਼ਖਬਰੀ ਦਾ ਐਲਾਨ ਆਸਟਰੇਲੀਆ ਸਰਕਾਰ ਦੇ ਕਾਰਜਕਾਰੀ ਇਮੀਗ੍ਰੇਸ਼ਨ ਮੰਤਰੀ ਐਲਨ ਟੱਜ ਵੱਲੋਂ ਕੀਤਾ ਗਿਆ ਹੈ। ਇਹ ਐਲਾਨ ਕਰਦਿਆਂ ਇਮੀਗ੍ਰੇਸ਼ਨ ਮੰਤਰੀ ਨੇ ਦੱਸਿਆ ਕਿ ਬੀਤੇ 8 ਮਹੀਨੇ ਤੋਂ ਬੰਦ ਕੀਤੀਆਂ ਗਈਆਂ ਕੌਮਾਂਤਰੀ ਸਰਹੱਦਾਂ ਨੂੰ ਦੁਬਾਰਾ ਖੋਲਿਆ ਜਾ ਸਕਦਾ ਹੈ।
ਇਨ੍ਹਾਂ ਸਰਹੱਦਾਂ ਨੂੰ ਦੁਬਾਰਾ ਖੋਲ੍ਹਣ ਦਾ ਕੰਮ ਸਥਿਰ ਅਤੇ ਸੁਰੱਖਿਅਤ ਢੰਗ ਨਾਲ ਕੀਤਾ ਜਾਵੇਗਾ। ਜਿਸ ਦੇ ਤਹਿਤ ਦੂਸਰੇ ਘੱਟ ਜੋਖ਼ਮ ਵਾਲੇ ਦੇਸ਼ਾਂ ਤੋਂ ਯਾਤਰਾ ਕਰਨ ਵਾਲੇ ਲੋਕਾਂ ਨੂੰ ਪਹਿਲ ਦਿੱਤੀ ਜਾਵੇਗੀ। ਜਿਸ ਦੇ ਤਹਿਤ ਗੈਰ ਅਸਟ੍ਰੇਲੀਆਈ ਵਸਨੀਕ ਅਤੇ ਪੜ੍ਹਾਈ ਕਰਨ ਲਈ ਸਟੂਡੈਂਟ ਆ ਸਕਣਗੇ। ਇਸ ਦੌਰਾਨ ਇਕਾਂਤਵਾਸ ਮੁਕਤ ਯਾਤਰਾ ਨਿਊਜ਼ੀਲੈਂਡ, ਜਪਾਨ, ਸਿੰਗਾਪੁਰ ਅਤੇ ਦੱਖਣੀ ਕੋਰੀਆ ਵਰਗੇ ਘੱਟ ਜੋਖ਼ਮ ਵਾਲੇ ਦੇਸ਼ਾਂ ਨਾਲ ਕੀਤੀ ਜਾਵੇਗੀ।
ਜਦ ਕਿ ਜ਼ਿਆਦਾ ਜੋਖ਼ਮ ਵਾਲੇ ਦੇਸ਼ਾਂ ਲਈ ਕੌਮਾਂਤਰੀ ਸਰਹੱਦ ਫਿਲਹਾਲ ਬੰਦ ਰੱਖੀਆਂ ਜਾ ਰਹੀਆਂ ਹਨ। ਐਲਨ ਟੱਜ ਨੇ ਕਿਹਾ ਹੈ ਕਿ ਲੱਗਭੱਗ 34,000 ਲੋਕਾਂ ਨੇ ਡੀਐਫਏਟੀ(ਡਿਪਾਰਟਮੈਂਟ ਆਫ ਫੌਰਨ ਅਫੇਅਰਜ਼ ਐਂਡ ਟਰੇਡ) ਨਾਲ ਘਰ ਪਰਤਣ ਲਈ ਦਿਲਚਸਪੀ ਦਿਖਾਈ ਹੈ ਜਿਨ੍ਹਾਂ ਨੂੰ ਸਰਕਾਰ ਵੱਲੋਂ ਕ੍ਰਿਸਮਿਸ ਤੱਕ ਤਰਜੀਹ ਦਿੱਤੀ ਜਾ ਸਕਦੀ ਹੈ। ਕੌਮਾਂਤਰੀ ਅਰਥਿਕਤਾ ਲਈ 39 ਬਿਲੀਅਨ ਡਾਲਰ ਲਿਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਨੂੰ ਭਰੋਸਾ ਦਿਵਾਉਂਦੇ ਹੋਏ ਕਾਰਜਕਾਰੀ ਇਮੀਗ੍ਰੇਸ਼ਨ ਮੰਤਰੀ ਐਲਨ ਟੱਜ ਨੇ ਕਿਹਾ ਕਿ
ਵਿਦਿਆਰਥੀ ਇਸ ਸਾਲ ਛੋਟੇ ਅਤੇ ਪੜਾਅਵਾਰ ਪਾਇਲਟ ਪ੍ਰੋਗਰਾਮ ਰਾਹੀਂ ਵੱਖ ਵੱਖ ਸੂਬਿਆਂ ਵਿੱਚ ਆ ਸਕਣਗੇ। ਇਹ ਪਾਇਲਟ ਪ੍ਰੋਗਰਾਮ ਇਸ ਸਾਲ ਦੇ ਅਖੀਰ ਤੱਕ ਸ਼ੁਰੂ ਕੀਤੇ ਜਾਣ ਦੀ ਉਮੀਦ ਹੈ। ਹੁਣ ਤੱਕ ਗੱਲ ਕੀਤੀ ਜਾਵੇ ਤਾਂ ਨਾਰਦਰਨ ਟੈਰੇਟਰੀ ਅਤੇ ਦੱਖਣੀ ਆਸਟ੍ਰੇਲੀਆ ਨੇ ਉਨ੍ਹਾਂ ਸਹੂਲਤਾਂ ਲਈ ਯੋਜਨਾਵਾਂ ਦੀ ਪੁਸ਼ਟੀ ਕੀਤੀ ਹੈ ਜਿਨ੍ਹਾਂ ਰਾਹੀਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ ਸੰਭਵ ਹੋ ਸਕਦੀ ਹੈ। ਜਿਸ ਦੇ ਤਹਿਤ 300 ਵਿਦਿਆਰਥੀ ਐਡੀਲੇਡ ਦੀਆਂ ਯੂਨੀਵਰਸਿਟੀਆਂ ਅਤੇ 70 ਵਿਦਿਆਰਥੀ ਡਾਰਵਿਨ ਦੀਆਂ ਯੁਨੀਵਰਸਿਟੀਆਂ ਵਿੱਚ ਪਰਤਣਗੇ।
Previous Postਪੰਜਾਬ: ਇਥੇ ਨੰਨੇ ਬਚੇ ਨੂੰ ਮਿਲੀ ਇਸ ਤਰਾਂ ਮੌਤ ਸਾਰੇ ਪਿੰਡ ਚ ਪਿਆ ਸੋਗ
Next Postਇਥੇ ਮਸ਼ਹੂਰ ਗੋਲ ਗੱਪਿਆਂ ਵਾਲਾਂ,ਟਾਇਲਟ ਦਾ ਪਾਣੀ ਗੋਲ ਗੱਪਿਆਂ ਚ ਮਿਲਾਉਂਦਾ ਰੰਗੇ ਹੱਥੀਂ ਫੜਿਆ ਮਚੀ ਹਾਹਾਕਾਰ